• Contact Us
Pardes News USA
Advertisement
  • ਮੁੱਖ ਪੰਨਾ
  • ਪ੍ਰਮੁੱਖ ਖ਼ਬਰਾਂ
  • ਯੂ ਐਸ ਏ
  • ਪੰਜਾਬ
  • ਭਾਰਤ
  • ਅੰਤਰਰਾਸ਼ਟਰੀ
  • ਖੇਡਾਂ
  • ਸਿਹਤ
  • ਮਨੋਰੰਜਨ
  • ਮੁੱਖ ਪੰਨਾ
  • ਪ੍ਰਮੁੱਖ ਖ਼ਬਰਾਂ
  • ਯੂ ਐਸ ਏ
  • ਪੰਜਾਬ
  • ਭਾਰਤ
  • ਅੰਤਰਰਾਸ਼ਟਰੀ
  • ਖੇਡਾਂ
  • ਸਿਹਤ
  • ਮਨੋਰੰਜਨ
No Result
View All Result
Pardes News USA
Home News ਪੰਜਾਬ

31 ਅਕਤੂਬਰ 1984

ਪਰਦੇਸ ਨਿਊਜ਼ by ਪਰਦੇਸ ਨਿਊਜ਼
October 31, 2023
in ਪੰਜਾਬ
0
31 ਅਕਤੂਬਰ 1984
0
SHARES
3
VIEWS
Share on FacebookShare on Twitter

1 ਜੂਨ 1984 ਅਤੇ 31 ਅਕਤੂਬਰ 1984,ਭਾਰਤ ਦੇ ਇਤਿਹਾਸ ਵਿੱਚ ਇੱਕ ਹੀ ਸਾਲ ਦੇ ਅੰਦਰ ਇੰਨਾਂ 2 ਤਰੀਕਾਂ ਦੌਰਾਨ ਹੋਇਆ ਘਟਨਾਵਾਂ ਨੂੰ ਕਦੇ ਨਹੀਂ ਬੁਲਾਇਆ ਜਾ ਸਕਦਾ ਹੈ । ਦਰਬਾਰ ਸਾਹਿਬ ‘ਤੇ ਹੋਏ ਫੌਜੀ ਹਮਲੇ ਦੀ ਤਰੀਕ 1 ਜੂਨ ਅਤੇ 31 ਅਕਤੂਬਰ ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੀ ਤਰੀਕ ਵਿੱਚ 5 ਮਹੀਨੇ ਦਾ ਸਮਾਂ ਸੀ । ਸ਼੍ਰੀ ਦਰਬਾਰ ਸਾਹਿਬ ‘ਤੇ ਹੋਏ ਹਮਲੇ ਨੂੰ 5 ਮਹੀਨੇ ਬੀਤ ਚੁੱਕੇ ਸਨ । ਪਰ ਇਹ ਹਮਲਾ ਹਰ ਇੱਕ ਸਿੱਖ ਦੇ ਮਨਾਂ ਵਿੱਚ ਰੋਜ਼ਾਨਾ ਤੀਰ ਵਾਂਗ ਚੁੱਬ ਰਿਹਾ ਸੀ । ਇੰਦਰਾ ਗਾਂਧੀ ਦੇ ਕਤਲ ਵਿੱਚ ਸ਼ਾਮਲ ਉਨ੍ਹਾਂ ਦੇ ਸੁਰੱਖਿਆ ਗਾਰਡ ਬੇਅੰਤ ਸਿੰਘ ਦੇ ਮਨ ਵਿੱਚ ਵੀ ਇਹ ਹੀ ਚੁਬਨ ਸੀ । 1707 ਵਿੱਚ ਜਿੱਥੋ ਦਸਮ ਪਿੇਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਲੀ ਦੇ ਬਾਦਸ਼ਾਹ ਬਹਾਦਰਸ਼ਾਹ ਦੇ ਪਲੰਘ ‘ਤੇ ਤੀਰ ਛੱਡ ਕੇ ਆਪਣੇ ਦਿੱਲੀ ਪਹੁੰਚਣ ਦਾ ਸੁਨੇਹਾ ਦਿੱਤਾ । ਉਸੇ ਇਤਿਹਾਸਕ ਥਾਂ ਗੁਰਦੁਆਰਾ ਮੋਤੀ ਬਾਗ ਤੋਂ ਹੀ ਬੇਅੰਤ ਸਿੰਘ ਨੂੰ ਵੀ ਇੱਕ ਸੁਨੇਹਾ ਮਿਲਿਆ । ਬੇਅੰਤ ਸਿੰਘ ਨੇ ਸਤਵੰਤ ਸਿੰਘ ਨਾਲ ਪਲਾਨਿੰਗ ਬਣਾਕੇ ਤਤਕਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਮਾਰਿਆ ਉਸ ਦਾ ਸੁਨੇਹਾ ਦਿੱਲੀ ਦੇ ਇਤਿਹਾਸਕ ਗੁਰਦੁਆਰੇ ਮੋਤੀ ਬਾਗ ਤੋਂ ਹੀ ਮਿਲਿਆ ਸੀ ।

ਬੇਅੰਤ ਸਿੰਘ ਅਤੇ ਸਤਵੰਤ ਸਿੰਘ ਦੋਵੇ ਇੰਦਰਾ ਗਾਂਧੀ ਦੇ ਸੁਰੱਖਿਆ ਗਾਰਡ ਸਨ । ਦੱਸਿਆ ਜਾਂਦਾ ਹੈ ਕਿ ਆਪਰੇਸ਼ਨ ਬਲੂ ਸਟਾਰ ਤੋਂ ਪਹਿਲਾਂ ਬੇਅੰਤ ਸਿੰਘ ਬਹੁਤ ਧਾਰਮਿਕ ਨਹੀਂ ਸੀ । ਪਰ ਜੂਨ 1984 ਦੀ ਘਟਨਾ ਨੇ ਕਰੋੜਾਂ ਸਿੱਖਾਂ ਵਾਂਗ ਉਸ ਦੇ ਦਿਲ ‘ਤੇ ਵੀ ਗਹਿਰਾ ਅਸਰ ਛੱਡਿਆ । ਪਰਿਵਾਰ ਤੋਂ ਦੂਰ ਬੇਅੰਤ ਸਿੰਘ ਜਦੋਂ ਦਰਬਾਰ ਸਾਹਿਬ ਦੀ ਘਟਨਾ ਨੂੰ ਯਾਦ ਕਰਦਾ ਸੀ ਤਾਂ ਉਸ ਦੀਆਂ ਅੱਖਾਂ ਭਿੱਝ ਜਾਂਦੀਆਂ ਸਨ । ਉਹ ਅਕਸਰ ਆਪਣਾ ਮਨ ਹਲਕਾ ਕਰਨ ਦੇ ਲਈ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਮੋਤੀ ਬਾਗ ਆਉਂਦਾ ਸੀ ਜਿੱਥੇ ਉਸ ਦੀ ਮੁਲਾਕਾਤ ਉਸ ਦੇ ਚਾਚੇ ਕੇਹਰ ਸਿੰਘ ਨਾਲ ਹੋਈ । ਇੱਕ ਦਿਨ ਬੇਅੰਤ ਸਿੰਘ ਆਪਰੇਸ਼ਨ ਬਲੂ ਸਟਾਰ ਦੀ ਗੱਲ ਕਰਦੇ ਹੋਏ ਬਹੁਤ ਹੀ ਜ਼ਿਆਦਾ ਭਾਵੁਕ ਹੋ ਗਿਆ ਅਤੇ ਰੋਣ ਲੱਗਿਆ ਤਾਂ ਕੇਹਰ ਸਿੰਘ ਨੇ ਕਿਹਾ ਰੋ ਨਾ,ਬਦਲਾ ਲੈ । ਇਸੇ ਦਿਨ ਬੇਅੰਤ ਦੇ ਦਿਮਾਗ ਵਿੱਚ ਇੰਦਰਾ ਗਾਂਧੀ ਦੇ ਕਤਲ ਦਾ ਖਿਆਲ ਆ ਗਿਆ । ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ 17 ਅਕਤੂਬਰ ਯਾਨੀ ਕਤਲ ਦੇ 14 ਦਿਨ ਪਹਿਲਾਂ ਉਸ ਨੇ ਇੰਦਰਾ ਗਾਂਧੀ ਦੀ ਸੁਰੱਖਿਆ ਵਿੱਚ ਲੱਗੇ ਇੱਕ ਹੋਰ ਸਾਥੀ ਸੁਰੱਖਿਆ ਗਾਰਡ ਸਤਵੰਤ ਸਿੰਘ ਨੂੰ ਇਸ ਕਤਲ ਦੀ ਪਲਾਨਿੰਗ ਬਾਰੇ ਦੱਸਿਆ। ਫਿਰ ਸਤਵੰਤ ਸਿੰਘ ਛੁੱਟੀ ‘ਤੇ ਗੁਰਦਾਸਪੁਰ ਗਿਆ ਅਤੇ ਫਿਰ ਉਸ ਨੇ ਬੇਅੰਤ ਸਿੰਘ ਦੇ ਨਾਲ ਮਿਲਕੇ ਪੂਰੀ ਪਲਾਨਿੰਗ ਬਣਾਈ ।

ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੂੰ ਇੰਦਰਾ ਗਾਂਧੀ ਦੇ ਕਤਲ ਦਾ ਸ਼ੱਕ ਸੀ । ਜਿਸ ਤੋਂ ਬਾਅਦ ਤਤਕਾਲੀ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਲੱਗੇ ਸਿੱਖ ਗਾਰਡ ਨੂੰ ਇਕੱਠੇ ਰੱਖਣ ਦੀ ਥਾਂ ਵੱਖ-ਵੱਖ ਥਾਵਾਂ ‘ਤੇ ਤਾਇਨਾਤ ਕੀਤਾ ਗਿਆ । ਪਰ 31 ਅਕਤੂਬਰ ਨੂੰ ਸਤਵੰਤ ਸਿੰਘ ਨੇ ਬਹਾਨਾ ਕੀਤਾ ਕਿ ਉਸ ਦਾ ਪੇਟ ਖਰਾਬ ਹੈ । ਇਸ ਲਈ ਉਸ ਨੂੰ ਪਖਾਣੇ ਦੇ ਨੇੜੇ ਤਾਇਨਾਤ ਕੀਤਾ ਜਾਵੇ। ਇਸ ਤਰ੍ਹਾਂ ਬੇਅੰਤ ਤੇ ਸਤਵੰਤ ਇੱਕੋ ਥਾਂ ‘ਤੇ ਤਾਇਨਾਤ ਹੋਏ । 31 ਅਕਤੂਬਰ 1984 ਯਾਨੀ ਆਪਰੇਸ਼ਨ ਬਲੂ ਸਟਾਰ ਤੋਂ ਠੀਕ 5 ਮਹੀਨੇ ਬਾਅਦ ਸਵੇਰ ਦੇ 9 ਵਜਕੇ 10 ਮਿੰਟ ਦਾ ਸਮਾਂ ਸੀ । ਇੰਦਰਾ ਗਾਂਧੀ ਸਾਹਮਣੇ ਤੋਂ ਆ ਰਹੀ ਸੀ । ਅਚਾਨਕ ਉੱਥੇ ਤਾਇਨਾਤ ਸੁਰੱਖਿਆ ਅਫ਼ਸਰ ਬੇਅੰਤ ਸਿੰਘ ਨੇ ਰਿਵਾਲਵਰ ਕੱਢ ਕੇ ਇੰਦਰਾ ਗਾਂਧੀ ‘ਤੇ ਫਾਇਰ ਕੀਤਾ। ਗੋਲੀ ਇੰਦਰਾ ਗਾਂਧੀ ਦੇ ਢਿੱਡ ’ਚ ਵੱਜੀ। ਇੰਦਰਾ ਨੇ ਚਿਹਰਾ ਬਚਾਉਣ ਦੇ ਲਈ ਆਪਣਾ ਸੱਜਾ ਹੱਥ ਚੁੱਕਿਆ ਪਰ ਉਸੇ ਵੇਲੇ ਬੇਅੰਤ ਨੇ ਬਿਲਕੁਲ ਪੁਆਇੰਟ ਬਲੈਂਕ ਰੇਜ ਤੋਂ ਦੋ ਫਾਇਰ ਹੋਰ ਕੀਤੇ। ਇਹ ਗੋਲੀਆਂ ਇੰਦਰਾ ਗਾਂਧੀ ਦੇ ਛਾਤੀ ਅਤੇ ਢਿੱਡ ‘ਤੇ ਲੱਗੀਆਂ।

5 ਫੁੱਟ ਦੀ ਦੂਰੀ ‘ਤੇ ਸਤਵੰਤ ਸਿੰਘ ਆਪਣੀ ਆਟੋਮੈਟਿਕ ਕਾਰਬਾਈਨ ਦੇ ਨਾਲ ਖੜ੍ਹਾ ਸੀ । ਇੰਦਰਾ ਗਾਂਧੀ ਨੂੰ ਡਿੱਗ ਦੇ ਹੋਏ ਵੇਖ ਉਹ ਸੁੰਨ ਹੋ ਗਿਆ । ਬੇਅੰਤ ਸਿੰਘ ਦੀ ਬੰਦੂਕ ਤੋਂ ਨਿਕਲੀ ਗੋਲੀ ਨੂੰ 25 ਸੈਕੰਡ ਬੀਤ ਚੁੱਕੇ ਸਨ ਫਿਰ ਬੇਅੰਤ ਸਿੰਘ ਨੇ ਸਤਵੰਤ ਸਿੰਘ ਨੂੰ ਜ਼ੋਰ ਦੀ ਆਵਾਜ਼ ਵਿੱਚ ਕਿਹਾ ਗੋਲੀ ਚਲਾਓ,ਸਤਵੰਤ ਨੇ ਫੌਰਨ ਆਪਣੀ ਆਟੋਮੈਟਿਕ ਕਾਰਵਾਈਨ ਦੀਆਂ 25 ਗੋਲੀਆਂ ਇੰਦਰਾ ਗਾਂਧੀ ‘ਤੇ ਚਲਾ ਦਿੱਤੀਆਂ । ਸਤਵੰਤ ਲਗਾਤਾਰ ਫਾਇਰ ਕਰ ਰਿਹਾ ਸੀ। ਇੰਦਰਾ ਗਾਂਧੀ ਦਾ ਨਿੱਜੀ ਸੁਰੱਖਿਆ ਅਫਸਰ ਰਾਮੇਸ਼ਵਰ ਦਿਆਲ ਨੇ ਅੱਗੇ ਦੌੜਨਾ ਸ਼ੁਰੂ ਕੀਤਾ ਪਰ ਇੰਦਰਾ ਤੱਕ ਪਹੁੰਚਣ ਤੋਂ ਪਹਿਲਾਂ ਸਤਵੰਤ ਵੱਲੋਂ ਚਲਾਈਆਂ ਗੋਲੀਆਂ ਇੰਦਰਾ ਗਾਂਧੀ ਦੇ ਪੱਟ ਅਤੇ ਪੈਰ ਵਿੱਚ ਲੱਗੀਆਂ ਅਤੇ ਉਹ ਉੱਥੇ ਹੀ ਢੇਰ ਹੋ ਗਏ। ਇੰਦਰਾ ਗਾਂਧੀ ਨੂੰ ਏਮਸ ਪਹੁੰਚਾਇਆ ਗਿਆ ਪਰ ਸ਼ਾਮ 6 ਵਜੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ।

ਦੱਸਿਆ ਜਾਂਦਾ ਹੈ ਇੰਦਰਾ ਗਾਂਧੀ ਦਾ ਕਤਲ ਕਰਨ ਤੋਂ ਬਾਅਦ ਬੇਅੰਤ ਅਤੇ ਸਤਵੰਤ ਨੇ ਆਪਣੇ ਹਥਿਆਰ ਸੁੱਟ ਦਿੱਤੇ,ਬੇਅੰਤ ਨੇ ਕਿਹਾ ‘ਅਸੀਂ ਜੋ ਕਰਨਾ ਸੀ ਕਰ ਦਿੱਤਾ ਹੁਣ ਤੁਸੀਂ ਜੋ ਕਰਨਾ ਹੈ ਕਰੋ’। ਉਸ ਵੇਲੇ ਨਾਰਾਇਣ ਸਿੰਘ ਨੇ ਬੇਅੰਤ ਨੂੰ ਜ਼ਮੀਨ ‘ਤੇ ਸੁੱਟ ਲਿਆ । ਨੇੜੇ ਗਾਰਡ ਰੂਮ ਤੋਂ ITBP ਦੇ ਜਵਾਨ ਆਏ ਅਤੇ ਉਨ੍ਹਾਂ ਨੇ ਸਤਵੰਤ ਨੂੰ ਘੇਰੇ ਵਿੱਚ ਲੈ ਲਿਆ। ਇਸ ਦੌਰਾਨ ਬੇਅੰਤ ਸਿੰਘ ਅਤੇ ਸਤਵੰਤ ਸਿੰਘ ‘ਤੇ ਹੋਰ ਸੁਰੱਖਿਆ ਗਾਰਡ ਨੇ ਗੋਲੀਆਂ ਵੀ ਚਲਾਇਆ । ਬੇਅੰਤ ਸਿੰਘ ਦੀ ਕੁਝ ਦੇਰ ਪੁਲਿਸ ਕਸਟਡੀ ਦੌਰਾਨ ਮੌਤ ਹੋ ਗਈ ਜਦਕਿ ਸਤਵੰਤ ਸਿੰਘ ਜਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ । ਕੁਝ ਸਮੇਂ ਬਾਅਦ ਬੇਅੰਤ ਸਿੰਘ ਨੂੰ ਡੈਡ ਡਿਕਲੇਅਰ ਕਰ ਦਿੱਤਾ ਗਿਆ । ਫਿਰ ਸੁਰੱਖਿਆ ਏਜੰਸੀਆਂ ਨੇ ਇਸ ਕਤਲਕਾਂਡ ਦੇ ਮਾਮਲੇ ਵਿੱਚ ਬੇਅੰਤ ਸਿੰਘ ਦੇ ਚਾਚੇ ਕੇਹਰ ਸਿੰਘ ਨੂੰ ਫੜ ਲਿਆ ਜੋ ਸਰਕਾਰੀ ਦਫਤਰ ਵਿੱਚ ਕਲਰਕ ਰਿਟਾਇਡ ਸਨ ਫਿਰ ਸ਼ੁਰੂ ਹੋਇਆ ਕਾਨੂੰਨ ਦਾਅ ਪੇਚ ਦਾ ਸਿਲਸਿਲੀ ।

ਸਤਵੰਤ ਸਿੰਘ ਨਹੀਂ ਚਾਹੁੰਦਾ ਸੀ ਵਕੀਲ

ਸਤਵੰਤ ਸਿੰਘ ਜਦੋਂ ਹਸਪਤਾਲ ਤੋਂ ਡਿਸਚਾਰਜ ਹੋ ਕੇ ਪੁਲਿਸ ਕਸਟਡੀ ਵਿੱਚ ਆ ਗਿਆ ਤਾਂ ਉਹ ਨਹੀਂ ਚਾਉਂਦਾ ਸੀ ਕਿ ਮੇਰਾ ਕੋਈ ਕੇਸ ਲੜੇ ਪਰ ਪਿਤਾ ਨੇ ਸਮਝਾਉਣ ਤੋਂ ਬਾਅਦ ਉਹ ਵਕੀਲ ਕਰਨ ਦੇ ਲਈ ਰਾਜ਼ੀ ਹੋ ਗਿਆ । ਦਿੱਲੀ ਹਾਈਕੋਰਟ ਦੇ ਸਾਬਕਾ ਜੱਜ ਰਹੇ RS ਸੋਢੀ ਉਨ੍ਹਾਂ ਦੇ ਵਕੀਲ ਬਣੇ। ਸੋਢੀ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਉ ਵਿੱਚ ਦੱਸਿਆ ਕਿ ਉਹ ਆਪ ਵੀ ਦਿਲੋ ਚਾਉਂਦੇ ਸਨ ਕਿ ਉਹ ਸਤਵੰਤ ਸਿੰਘ ਦਾ ਕੇਸ ਲੜਨ ਉਨ੍ਹਾਂ ਦੇ ਮਨ ਵਿੱਚ ਵੀ ਸ਼੍ਰੀ ਦਰਬਾਰ ਸਾਹਿਬ ‘ਤੇ ਹੋਏ ਹਮਲੇ ਦਾ ਦੁੱਖ ਸੀ। ਵਕੀਲ ਤੋਂ ਜੱਜ ਬਣੇ ਆਰ ਐੱਸ ਸੋਢੀ ਨੇ ਦੱਸਿਆ ਕਿ ਇੱਕ ਦਿਨ ਤਿਰਲੋਕ ਸਿੰਘ ਉਨ੍ਹਾਂ ਦੇ ਕੋਲ ਆਏ ਅਤੇ ਉਨ੍ਹਾਂ ਨੇ ਕਿਹਾ ਮੈਂ ਸਤਵੰਤ ਸਿੰਘ ਦਾ ਪਿਤਾ ਹਾਂ ਤੁਸੀਂ ਮੇਰੇ ਪੁੱਤਰ ਦਾ ਕੇਸ ਲੜੋ । ਰਿਟਾਇਡ ਜਸਟਿਸ ਸੋਢੀ ਨੇ ਕਿਹਾ ਉਹ ਪਹਿਲਾਂ ਹੀ ਤਿਆਰ ਬੈਠੇ ਸਨ ਉਨ੍ਹਾਂ ਨੇ ਫੌਰਨ ਆ ਕਰ ਦਿੱਤੀ ।

ਆਰ ਸੋਢੀ ਨੇ ਦੱਸਿਆ ਕਿ ਜਦੋਂ ਉਹ ਪਹਿਲੀ ਵਾਰ ਸਤਵੰਤ ਸਿੰਘ ਨੂੰ ਮਿਲਣ ਦਿੱਲੀ ਦੀ ਤਿਹਾੜ ਜੇਲ੍ਹ ਗਏ ਤਾਂ ਉਹ ਨੇ ਕਿਹਾ ਮੈਂ ਵੇਖ ਕੇ ਹੈਰਾਨ ਹੋ ਗਿਆ ਸਤਵੰਤ ਸਿੰਘ ਛੋਟੀ ਉਮਰ ਸੀ ਹਲਕੀ-ਹਲਕੀ ਦਾੜ੍ਹੀ ਆਈ ਸੀ । ਮੈਂ ਕਿਹਾ ‘ਤੂੰ ਹੀ ਸਤਵੰਤ ਸਿੰਘ ਹੈ’, ਤਾਂ ਉਸ ਨੇ ਕਿਹਾ ਜੀ ਹਾਂ ਮੈਂ ਹੀ ਹਾਂ,ਇੰਨੀ ਛੋਟੀ ਉਮਰ ਵਿੱਚ ਤੂੰ ਮਾਰਿਆ ਹੈ, ਸਤਵੰਤ ਸਿੰਘ ਨੇ ਕਿਹਾ ਜੀ ਹਾਂ ਫਿਰ ਬਦਲਾ ਤਾਂ ਲੈਣਾ ਹੀ ਸੀ ਸ਼੍ਰੀ ਅਕਾਲ ਤਖਤ ਦੀ ਬੇਅਦਬੀ ਦਾ’ । ਆਰ ਸੋਢੀ ਨੇ ਕਿਹਾ ਮੈਂ ਤਾਂ ਨਹੀਂ ਲੈ ਸੱਕਿਆ, ਫਿਰ ਮੈਂ ਉਸ ਨੂੰ ਦੱਸਿਆ ਕਿ ਚੱਲ ਮੈਂ ਤੇਰਾ ਵਕੀਲ ਹਾਂ’। ਤਾਂ ਸਤਵੰਤ ਸਿੰਘ ਨੇ ਕਿਹਾ ਕੀ ਫਾਇਦਾ ? ਤਾਂ ਉਨ੍ਹਾਂ ਕਿਹਾ ਤੇਰੇ ਪਿਤਾ ਜੀ ਮੈਨੂੰ ਲੈਕੇ ਆਏ ਹਨ । ਤਾਂ ਸਤਵੰਤ ਸਿੰਘ ਨੇ ਕਿਹਾ ਹੈ ਤੁਸੀਂ ਜਿਵੇਂ ਕਹਿੰਦੇ ਹੋ ਮੈਂ ਕਰ ਦਿੰਦਾ ਹਾਂ। ਵਕੀਲ ਆਰ ਐੱਸ ਸੋਢੀ ਦੱਸ ਦੇ ਹਨ ਕਿ ਸਤਵੰਤ ਸਿੰਘ ਵਕੀਲ ਲਈ ਰਾਜ਼ੀ ਨਹੀਂ ਸੀ ਕਿਉਂਕਿ ਉਨ੍ਹਾਂ ਨੇ ਕਿਹਾ ਮੈਂ ਇੰਦਰਾ ਗਾਂਧੀ ਮਾਰਨ ਵੇਲੇ ਹੀ ਕਹਿ ਦਿੱਤਾ ਸੀ ਅਸੀਂ ਆਪਣਾ ਕੰਮ ਕਰ ਦਿੱਤਾ ਹੈ ਹੁਣ ਤੁਸੀਂ ਕਰ ਲਿਓ। ਆਰ ਐੱਸ ਸੋਢੀ ਦੱਸ ਦੇ ਹਾਂ ਕਿ ਉਨ੍ਹਾਂ ਨੂੰ ਵਕਾਲਤ ਕਰਦੇ ਸਮੇਂ ਸਿਰਫ਼ 10 ਸਾਲ ਹੀ ਹੋਏ ਸਨ । ਦੇਸ਼ ਦੇ ਸਭ ਤੋਂ ਵੱਡੇ ਕੇਸ ਨੂੰ ਲੜਨ ਦੇ ਲਈ ਉਨ੍ਹਾਂ ਨੂੰ ਤਜ਼ੁਰਬੇਕਾਰ ਵਕੀਲਾਂ ਦੀ ਜ਼ਰੂਰਤ ਸੀ । ਫਿਰ ਉਨ੍ਹਾਂ ਨੇ ਇੱਕ ਟੀਮ ਬਣਾਉਣ ਸ਼ੁਰੂ ਕੀਤੀ ।

ਦੇਸ਼ ਦੇ ਵੱਡੇ ਵਕੀਲਾਂ ਨੇ ਫ੍ਰੀ ਵਿੱਚ ਕੇਸ ਲੜੇ

ਆਰ ਐੱਸ ਸੋਢੀ ਨੇ ਦੱਸਿਆ ਕਿ ਉਹ ਉਸ ਸਮੇਂ ਦੇ ਸਭ ਤੋਂ ਵੱਡੇ ਵਕੀਲ ਪੀਐੱਨ ਲੇਖੀ ਕੋਲ ਪਹੁੰਚੇ ਅਤੇ ਸਤਵੰਤ ਸਿੰਘ ਦੇ ਕੇਸ ਬਾਰੇ ਦੱਸਿਆ ਤਾਂ ਉਨ੍ਹਾਂ ਨੇ ਕਿਹਾ ਫੀਸ ਕਿੰਨੀ ਹੋਵੇਗੀ ਤਾਂ ਆਰ ਐੱਸ ਸੋਢੀ ਨੇ ਕਿਹਾ ਫੀਸ ਤਾਂ ਕੋਈ ਨਹੀਂ ਹੋਵੇਗੀ ਤਾਂ ਉਨ੍ਹਾਂ ਨੇ ਕਿਹਾ ਆਉਣ ਦਾ ਜਾਣ ਦਾ ਖਰਚਾ ਪਾਣੀ ਤਾਂ ਆਰ ਐੱਸ ਸੋਢੀ ਨੇ ਉਨ੍ਹਾਂ ਨੂੰ ਦੂਜੇ ਤਰੀਕੇ ਨਾਲ ਸਮਝਾਇਆ ਕਿ ਦੇਸ਼ ਦੇ ਸਭ ਤੋਂ ਵੱਡੇ ਕੇਸ ਨਾਲ ਜੁੜਨ ‘ਤੇ ਉਨ੍ਹਾਂ ਦਾ ਕਾਫੀ ਨਾਂ ਹੋਵੇਗਾ । ਪੀਐੱਨ ਲੇਖੀ ਇਸ ਕੇਸ ਨਾਲ ਜੁੜ ਗਏ ਅਤੇ ਫਿਰ ਇਸ ਕੇਸ ਦੀ ਪੈਰਵੀ ਸ਼ੁਰੂ ਹੋ ਗਈ । ਇਸ ਤੋਂ ਬਾਅਦ ਆਰ ਐੱਸ ਸੋਢੀ ਨੇ ਇੱਕ ਹੋਰ ਵਕੀਲ PP Grover ਨੂੰ ਇਸ ਕੇਸ ਨਾਲ ਇਸੇ ਤਰ੍ਹਾ ਜੋੜਿਆ ਕਿ ਜੇਕਰ ਉਹ ਹਾਈਪ੍ਰੋਫਾਈਲ ਕੇਸ ਲੜਨਗੇ ਤਾਂ ਉਨ੍ਹਾਂ ਦਾ ਪੂਰੇ ਭਾਰਤ ਵਿੱਚ ਨਾਂ ਹੋਵੇਗਾ । ਉਹ ਵੀ ਫ੍ਰੀ ਵਿੱਚ ਕੇਸ ਲੜਨ ਦੇ ਲਈ ਰਾਜੀ ਹੋ ਗਏ । ਆਰ ਐੱਸ ਸੋਢੀ ਦੱਸ ਦੇ ਹਨ ਕਿ ਇਸੇ ਤਰ੍ਹਾਂ ਉਨ੍ਹਾਂ ਨੇ ਸਤਵੰਤ ਸਿੰਘ ਅਤੇ ਕੇਹਰ ਸਿੰਘ ਦੇ ਕੇਸ ਲਈ ਇੱਕ ਟੀਮ ਤਿਆਰ ਕੀਤੀ ।

‘ਸਤਵੰਤ ਸਿੰਘ ਦੇ ਬੋਲਾਂ ਨੇ ਮੇਰੀ ਜ਼ਿੰਦਗੀ ਬਦਲੀ’

ਆਰ ਐੱਸ ਸੋਢੀ ਨੇ ਦੱਸਿਆ ਕਿ ਅਸੀਂ ਸਤਵੰਤ ਸਿੰਘ ਦੇ ਕੇਸ ਵਿੱਚ ਪੂਰੀ ਵਾਹ ਲਾ ਦਿੱਤੀ । ਪਰ ਅਦਾਲਤ ਨੇ ਜਦੋਂ ਸਤਵੰਤ ਸਿੰਘ ਅਤੇ ਕੇਹਰ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਤਾਂ ਆਰ ਐੱਸ ਸੋਢੀ ਦੱਸ ਦੇ ਹਨ ਕਿ ਉਨ੍ਹਾਂ ਨੇ ਸਤਵੰਤ ਸਿੰਘ ਵੱਲ ਵੇਖਿਆ ਤਾਂ ਉਸ ਨੇ ਹੱਸ ਦੇ ਹੋਏ ਕਿਹਾ ‘ਹੋ ਗਿਆ ਜੀ’ । ਆਰ ਸੋਢੀ ਨੇ ਪੁੱਛਿਆ ਤੈਨੂੰ ਨਹੀਂ ਪਤਾ ਕੀ ਹੋਇਆ ? ਤਾਂ ਸਤਵੰਤ ਸਿੰਘ ਨੇ ਕਿਹਾ ਮੁੱਕ ਗਿਆ । ਤੁਸੀਂ 1 ਸਾਲ ਤੋਂ ਇਸ ਕੇਸ ਨੂੰ ਬੇਵਜ੍ਹਾ ਲਟਕਾ ਰਹੇ ਸੀ ਮੈਂ ਤਾਂ ਪਹਿਲੇ ਦਿਨ ਹੀ ਕਹਿ ਦਿੱਤਾ ਸੀ ਮੈਂ ਤਿਆਰ ਹਾਂ,ਬੇਅੰਤ ਸਿੰਘ ਨਾਲ ਗੋਲੀਆਂ ਮੈਨੂੰ ਵੀ ਲਗੀਆਂ ਸਨ ਮੈਂ ਕਿਵੇਂ ਬਚ ਗਿਆ ਹੈਰਾਨ ਹਾਂ । ਆਰ ਐੱਸ ਸੋਢੀ ਕਿਹਾ ਮੈਂ ਦੁੱਖੀ ਸੀ ਕਿ ਸਤਵੰਤ ਸਿੰਘ ਨੂੰ ਫਾਂਸੀ ਤੋਂ ਨਹੀਂ ਬਚਾ ਸਕਿਆ ਮੇਰਾ ਦਿਲ ਬੈਠ ਗਿਆ ਜਦੋਂ ਮੈਂ ਸਤਵੰਤ ਦਾ ਹੱਸ ਦਾ ਹੋਇਆ ਚਹਿਰਾ ਵੇਖਿਆ ਤਾਂ ਮੈਂ ਕਿਹਾ ‘ਵਾਹ ਬਾਈ ਵਾਹ ਬਲੇ ਸ਼ੇਰਾ ਮੈਂ ਵੀ ਤਗੜਾ ਹੋ ਗਿਆ’ । ਆਰ ਐੱਸ ਸੋਢੀ ਦੱਸ ਦੇ ਹਨ ਉਸ ਦਿਨ ਨੇ ਮੇਰੀ ਜ਼ਿੰਦਗੀ ਜੀਉਣ ਦਾ ਤਰੀਕਾ ਹੀ ਬਦਲ ਦਿੱਤਾ । ਜਦੋਂ ਵੀ ਮੇਰੇ ਕੋਲ ਕੋਈ ਪੁੱਛ ਦਾ ਹੈ ਠੀਕ ਹੋ ਤਾਂ ਮੈਂ ਹਮੇਸ਼ਾ ਚੜ੍ਹਦੀ ਕਲਾਂ ਕਹਿੰਦਾ ਹਾਂ,ਇਹ ਸ਼ਬਦ ਮੇਰੀ ਜ਼ਿੰਦਗੀ ਵਿੱਚ ਸਤਵੰਤ ਸਿੰਘ ਨੇ ਸ਼ਾਮਲ ਕੀਤਾ । ਸਤਵੰਤ ਸਿੰਘ ਦਾ ਕੇਸ ਜਿਸ ਤਰ੍ਹਾਂ ਆਰ ਐੱਸ ਸੋਢੀ ਨੇ ਪੂਰੀ ਤਾਕਤ ਨਾਲ ਲੜਿਆ ਉਸੇ ਤਰ੍ਹਾਂ ਭਾਰਤ ਦੇ ਸਭ ਤੋਂ ਵੱਡੇ ਵਕੀਲ ਰਾਮਜੇਠਮਲਾਨੀ ਨੇ ਕੇਹਰ ਸਿੰਘ ਦਾ ਕੇਸ ਲਈ ਬਿਨਾਂ ਪੈਸੇ ਲਏ ਪੂਰੀ ਜਾਨ ਲੱਗਾ ਦਿੱਤੀ ਅਤੇ ਸੁਪਰੀਮ ਕੋਰਟ ਵਿੱਚ ਅਜਿਹੀਆਂ ਦਲੀਲਾਂ ਪੇਸ਼ ਕੀਤੀਆਂ ਕਿ ਜੱਜ ਵੀ ਹੈਰਾਨ ਹੋ ਗਏ ।

ਕੇਹਰ ਸਿੰਘ ਨੂੰ ਬਚਾਉਣ ਵਿੱਚ ਰਾਮਜੇਠਮਲਾਨੀ ਨੇ ਪੂਰੀ ਜਾਨ ਲੱਗਾ ਦਿੱਤੀ

ਭਾਰਤ ਵਿੱਚ ਹੁਣ ਵੀ ਜਦੋਂ ਸਭ ਤੋਂ ਮਹਿੰਗੇ ਵਕੀਲਾਂ ਦੀ ਲਿਸਟ ਤਿਆਰ ਹੁੰਦੀ ਹੈ ਤਾਂ ਰਾਮਜੇਠਮਲਾਨੀ ਦਾ ਨਾਂ ਸਭ ਤੋਂ ਉੱਤੇ ਹੁੰਦਾ ਹੈ । 1984 ਤੋਂ 89 ਤੱਕ ਜਦੋਂ ਉਹ ਕੇਹਰ ਸਿੰਘ ਦਾ ਕੇਸ ਲੜ ਰਹੇ ਸਨ ਤਾਂ ਉਸ ਵੇਲੇ ਹੀ ਉਨ੍ਹਾਂ ਦੀ ਫੀਸ ਲੱਖਾਂ ਰੁਪਏ ਸੀ । ਪਰ ਰਾਮਜੇਠਮਲਾਨੀ ਨੇ ਫ੍ਰੀ ਵਿੱਚ ਇਹ ਕੇਸ ਲੜਿਆ । ਇਸ ਦੇ ਪਿੱਛੇ 2 ਕਾਰਨ ਸਨ,ਇੰਦਰਾ ਗਾਂਧੀ ਨਾਲ ਉਨ੍ਹਾਂ ਦੀ ਦੁਸ਼ਮਣੀ ਸੀ, ਦੂਜਾ ਭਾਰਤ ਦੇ ਇਤਿਹਾਸ ਦਾ ਸਭ ਤੋਂ ਵੱਡਾ ਕੇਸ ਸੀ । ਜਦੋਂ ਰਾਸ਼ਟਰਪਤੀ ਨੇ ਕੇਹਰ ਸਿੰਘ ਅਤੇ ਸਤਵੰਤ ਸਿੰਘ ਦੀ ਮੁਆਫੀ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਤਾਂ 18 ਅਕਤੂਬਰ ਨੂੰ ਕੇਹਰ ਸਿੰਘ ਅਤੇ ਸਤਵੰਤ ਸਿੰਘ ਦੀ ਫਾਂਸੀ ਦੀ ਤਰੀਕ ਤੈਅ ਹੋਈ । ਹਰਿਆਣਾ ਅਤੇ ਪੰਜਾਬ ਵਿੱਚ ਹਫਤੇ ਦੀਆਂ ਛੁੱਟੀਆਂ ਕਰ ਦਿੱਤੀਆਂ। ਪਰ ਰਾਮਜੇਠਮਲਾਨੀ ਨੇ ਸੁਪਰੀਮ ਕੋਰਟ ਪਟੀਸ਼ਨ ਪਾਕੇ ਇਸ ਨੂੰ ਚੁਣੌਤੀ ਦਿੱਤੀ । ਉਨ੍ਹਾਂ ਨੇ ਦਲੀਲ ਦਿੱਤੀ ਕਿ ਕਿਉਂਕਿ ਰਾਸ਼ਟਰਪਤੀ ਆਪ ਫੈਸਲਾ ਨਹੀਂ ਲੈਂਦਾ ਹੈ ਇਸ ਪਿੱਛੇ ਸਰਕਾਰ ਦੀ ਸਲਾਹ ਹੁੰਦੀ ਹੈ । ਸਰਕਾਰ ਨੇ ਰਾਸ਼ਟਰਪਤੀ ਨੂੰ ਗਲਤ ਸਲਾਹ ਦਿੱਤੀ ਹੈ । ਸੁਪਰੀਮ ਕੋਰਟ ਰਾਮਜੇਠਮਲਾਨੀ ਦੀ ਪਟੀਸ਼ਨ ਸੁਣਨ ਦੇ ਰਾਜੀ ਹੋ ਗਿਆ ਅਤੇ ਫਿਰ ਕੇਹਰ ਸਿੰਘ ਦੀ ਫਾਂਸੀ ਨੂੰ ਰੋਕ ਦਿੱਤਾ । ਜਿਵੇਂ ਹੀ ਕੇਹਰ ਸਿੰਘ ਫਾਂਸੀ ਰੁਕੀ ਸਤਵੰਤ ਸਿੰਘ ਦੇ ਵਕੀਲ ਆਰ ਸੋਢੀ ਨੇ ਵੀ ਇਸੇ ਨੂੰ ਅਧਾਰ ਬਣਾ ਕੇ ਪਟੀਸ਼ਨ ਪਾਈ, ਦੋਵਾਂ ਦੀ ਫਾਂਸੀ ਨੂੰ ਰੋਕ ਦਿੱਤਾ ਗਿਆ । ਅਦਾਲਤ ਵਿੱਚ ਰਾਮਜੇਠਮਲਾਨੀ ਨੇ ਦਲੀਲ ਦਿੱਤੀ ਰਾਸ਼ਟਰਪਤੀ ਕਿਸ ਤਰ੍ਹਾਂ ਫਾਂਸੀ ਦੀ ਮੁਆਫੀ ਦੀ ਸਜ਼ਾ ‘ਤੇ ਫੈਸਲਾ ਲਏ ਇਸ ਤੇ ਗਾਇਡ ਲਾਈਨ ਤਿਆਰ ਹੋਣੀ ਚਾਹੀਦੀ ਹੈ । ਦੇਸ਼ ਦੇ ਸਾਬਕਾ ਕਾਨੂੰਨ ਮੰਤਰੀ ਅਤੇ ਵੱਡੇ ਵਕੀਲ ਸ਼ਾਂਤੀ ਭੂਸ਼ਣ ਨੇ ਵੀ ਫਾਂਸੀ ਦੇਣ ਦਾ ਵਿਰੋਧ ਕੀਤਾ ਅਤੇ ਰਾਮਜੇਠਮਲਾਨੀ ਹੀ ਹਮਾਇਤ ਕੀਤੀ । ਸਰਕਾਰ ਦੇ ਵਕੀਲ ਨੇ ਕਿਹਾ ਇਹ ਬਹਿਸ ਦਾ ਵਿਸ਼ਾ ਹੈ ਕਿ ਫਾਂਸੀ ਹੋਣੀ ਚਾਹੀਦੀ ਹੈ ਜਾਂ ਨਹੀਂ ਪਰ ਇਸ ਕੇਸ ਵਿੱਚ ਸਜ਼ਾ ਅਦਾਲਤ ਸੁਣਾ ਚੁੱਕੀ ਹੈ। ਜਦੋਂ ਰਾਮਜੇਠਮਲਾਨੀ ਨੇ ਵੇਖਿਆ ਕਿ ਇਹ ਸਾਰੇ ਦਾਅ ਪੇਚ ਸਫਲ ਨਹੀਂ ਹੋ ਰਹੇ ਹਨ ਤਾਂ ਉਨ੍ਹਾਂ ਨੇ ਦਲੀਲ ਦਿੱਤੀ ਕਿ ਪੰਜਾਬ ਪੁਲਿਸ ਨੇ ਇੰਦਰਾ ਗਾਂਧੀ ਦੇ ਕਤਲ ਮਾਮਲੇ ਵਿੱਚ ਅਤਿੰਦਰਪਾਲ ਸਿੰਘ ਨੂੰ ਫੜਿਆ ਹੈ । ਜੋ ਕਿ ਇਸ ਕੇਸ ਦਾ ਮਾਸਟਰ ਮਾਇੰਡ ਹੋ ਸਕਦਾ ਹੈ,ਕੇਹਰ ਸਿੰਘ ਦਾ ਇਸ ਪਲਾਨਿੰਗ ਵਿੱਚ ਕੋਈ ਹੱਥ ਨਹੀਂ ਹੈ । ਇਸ ਲਈ ਪੂਰੇ ਮਾਮਲੇ ਦੀ ਮੁੜ ਤੋਂ ਜਾਂਚ ਕੀਤੀ ਜਾਵੇ।

ਸਰਕਾਰੀ ਵਕੀਲ ਰਾਮਜੇਠਮਲਾਨੀ ਦੇ ਇਸ ਦਾਅ ਨੂੰ ਸਮਝ ਚੁੱਕੇ ਸਨ ਇਸ ਲਈ ਸਰਕਾਰ ਨੇ ਇੰਦਰਾ ਗਾਂਧੀ ਦੇ ਕਤਲ ਮਾਮਲੇ ਵਿੱਚ ਗ੍ਰਿਫਤਾਰ ਅਤਿੰਦਰਪਾਲ ਸਿੰਘ ਅਤੇ ਅਸਤੀਫਾ ਦੇਕੇ IPS ਅਫਸਰ ਸਿਰਮਨਜੀਤ ਸਿੰਘ ਮਾਨ ਦੇ ਖਿਲਾਫ ਚਾਰਸ਼ੀਟ ਫਾਈਲ ਨਹੀਂ ਕੀਤੀ ਤਾਂਕੀ ਕੇਹਰ ਸਿੰਘ ਅਤੇ ਸਤਵੰਤ ਸਿੰਘ ਦੀ ਫਾਂਸੀ ਦੀ ਸਜ਼ਾ ਵਿੱਚ ਦੇਰ ਨਾ ਹੋ ਸਕੇ। ਰਾਮਜੇਠਮਲਾਨੀ ਦਾ ਕਹਿਣਾ ਸੀ ਕਿ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਭਾਵੇ ਇੰਦਰਾ ਗਾਂਧੀ ਦੇ ਕੇਸ ਵਿੱਚ ਸਿੱਧੇ ਤੌਰ ‘ਤੇ ਸ਼ਾਮਲ ਹੋ ਸਕਦੇ ਹਨ ਪਰ ਕੇਹਰ ਸਿੰਘ ਨੂੰ ਬੇਵਜ੍ਹਾ ਫਸਾਇਆ ਜਾ ਰਿਹਾ ਹੈ ਅਤੇ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ ਹੈ । ਪਰ ਅਦਾਲਤ ਨੇ ਰਾਮਜੇਠਮਲਾਨੀ ਦੀਆਂ ਸਾਰੀਆਂ ਦਲੀਲਾਂ ਨੂੰ ਖਾਰਜ ਕਰ ਦਿੱਤਾ ਅਤੇ 6 ਜਨਵਰੀ 1989 ਵਿੱਚ ਕੇਹਰ ਸਿੰਘ ਅਤੇ ਸਤਵੰਤ ਸਿੰਘ ਨੂੰ ਫਾਂਸੀ ਦੇ ਦਿੱਤੀ ਗਈ ।

Previous Post

ਜੇ ਹੁਣ ਕਿਸੇ ਸਿੱਖ ਨੂੰ ਨੁਕਸਾਨ ਪਹੁੰਚੇਗਾ, ਉਸ ਲਈ ਮੈਂ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ – ਨਿਊਯਾਰਕ ਮੇਅਰ

Next Post

ਦਿੱਲੀ ਸ਼ਰਾਬ ਘੁਟਾਲੇ ਦਾ ਸੇਕ ਪੰਜਾਬ ਪਹੁੰਚਿਆ ! ਆਪ ਦੇ ਸਭ ਤੋਂ ਅਮੀਰ ਵਿਧਾਇਕ ਤੋਂ 13 ਘੰਟੇ ਤੱਕ ਪੁੱਛ-ਗਿੱਛ ! ਇਹ ਲਿੰਕ ਤਲਾਸ਼ ਰਹੀ ਹੈ ED!

ਪਰਦੇਸ ਨਿਊਜ਼

ਪਰਦੇਸ ਨਿਊਜ਼

Related Posts

ਲੰਬੀ ਵਿਖੇ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੌਰਾਨ ਭਾਜਪਾ ਅਤੇ ਅਕਾਲੀ ਦਲ ਦੇ ਵਰਕਰ ਆਏ ਆਹਮੋ-ਸਾਹਮਣੇ !
News

ਲੰਬੀ ਵਿਖੇ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੌਰਾਨ ਭਾਜਪਾ ਅਤੇ ਅਕਾਲੀ ਦਲ ਦੇ ਵਰਕਰ ਆਏ ਆਹਮੋ-ਸਾਹਮਣੇ !

by ਪਰਦੇਸ ਨਿਊਜ਼
September 23, 2026
ਜਥੇਦਾਰ ਗੜਗੱਜ ਵੱਲੋਂ ਮਰੀਅਮ ਨਵਾਜ਼ ਨੂੰ ਪੱਤਰ; ਲਾਹੌਰ ਵਿੱਚ ਸਿੱਖ ਵਿਰਾਸਤੀ ਸਥਾਨਾਂ ਦੀ ਸੰਭਾਲ ਦੀ ਕੀਤੀ ਮੰਗ
News

ਜਥੇਦਾਰ ਗੜਗੱਜ ਵੱਲੋਂ ਮਰੀਅਮ ਨਵਾਜ਼ ਨੂੰ ਪੱਤਰ; ਲਾਹੌਰ ਵਿੱਚ ਸਿੱਖ ਵਿਰਾਸਤੀ ਸਥਾਨਾਂ ਦੀ ਸੰਭਾਲ ਦੀ ਕੀਤੀ ਮੰਗ

by ਪਰਦੇਸ ਨਿਊਜ਼
September 23, 2026
ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਭਤੀਜੇ ਦੇ ਘਰ ED ਦੀ ਛਾਪੇਮਾਰੀ
News

ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਭਤੀਜੇ ਦੇ ਘਰ ED ਦੀ ਛਾਪੇਮਾਰੀ

by ਪਰਦੇਸ ਨਿਊਜ਼
September 23, 2026
Kartarpur Corridor Ardas: ਕਰਤਾਰਪੁਰ ਲਾਂਘਾ ਖੋਲ੍ਹਣ ਲਈ ਅਰਦਾਸ ਕਰਨ ਜਾ ਰਹੇ ਜਥੇ ਨੂੰ ਰੋਕਿਆ
News

Kartarpur Corridor Ardas: ਕਰਤਾਰਪੁਰ ਲਾਂਘਾ ਖੋਲ੍ਹਣ ਲਈ ਅਰਦਾਸ ਕਰਨ ਜਾ ਰਹੇ ਜਥੇ ਨੂੰ ਰੋਕਿਆ

by ਪਰਦੇਸ ਨਿਊਜ਼
September 22, 2026
Gulab Sidhu Firing Case: ਗਾਇਕ ਦੇ ਘਰ ’ਤੇ ਫਾਇਰਿੰਗ ਕਰਨ ਵਾਲੇ ਗਰੋਹ ਦੇ ਮੈਂਬਰ ਅਸਲੇ ਸਮੇਤ ਗ੍ਰਿਫ਼ਤਾਰ; ਮੁਕਾਬਲੇ ਦੌਰਾਨ ਇੱਕ ਜ਼ਖ਼ਮੀ
News

Gulab Sidhu Firing Case: ਗਾਇਕ ਦੇ ਘਰ ’ਤੇ ਫਾਇਰਿੰਗ ਕਰਨ ਵਾਲੇ ਗਰੋਹ ਦੇ ਮੈਂਬਰ ਅਸਲੇ ਸਮੇਤ ਗ੍ਰਿਫ਼ਤਾਰ; ਮੁਕਾਬਲੇ ਦੌਰਾਨ ਇੱਕ ਜ਼ਖ਼ਮੀ

by ਪਰਦੇਸ ਨਿਊਜ਼
September 22, 2026
Next Post
ਦਿੱਲੀ ਸ਼ਰਾਬ ਘੁਟਾਲੇ ਦਾ ਸੇਕ ਪੰਜਾਬ ਪਹੁੰਚਿਆ ! ਆਪ ਦੇ ਸਭ ਤੋਂ ਅਮੀਰ ਵਿਧਾਇਕ ਤੋਂ 13 ਘੰਟੇ ਤੱਕ ਪੁੱਛ-ਗਿੱਛ ! ਇਹ ਲਿੰਕ ਤਲਾਸ਼ ਰਹੀ ਹੈ ED!

ਦਿੱਲੀ ਸ਼ਰਾਬ ਘੁਟਾਲੇ ਦਾ ਸੇਕ ਪੰਜਾਬ ਪਹੁੰਚਿਆ ! ਆਪ ਦੇ ਸਭ ਤੋਂ ਅਮੀਰ ਵਿਧਾਇਕ ਤੋਂ 13 ਘੰਟੇ ਤੱਕ ਪੁੱਛ-ਗਿੱਛ ! ਇਹ ਲਿੰਕ ਤਲਾਸ਼ ਰਹੀ ਹੈ ED!

Browse by Category

  • Canada
  • News
  • UK
  • Uncategorized
  • ਅੰਤਰਰਾਸ਼ਟਰੀ
  • ਆਸਟ੍ਰੇਲੀਆ
  • ਸਿਹਤ
  • ਕਾਰੋਬਾਰ
  • ਕੈਨੇਡਾ
  • ਖੇਡਾਂ
  • ਪੰਜਾਬ
  • ਪ੍ਰਮੁੱਖ ਖ਼ਬਰਾਂ
  • ਭਾਰਤ
  • ਮਨੋਰੰਜਨ
  • ਯੂ ਐਸ ਏ
  • ਯੂ ਕੇ

Browse by Tags

Cancer China Cricket Economy Explore Bali Fashion Game Market Market Stories Pandemic Parent Companies Photograph Premium Research Rivers Rules Season 9 Security Selena Gomez Sentiment Side Effects Singer Slider Songs Sports Starbucks Stay Home Stocks Teaser Technology Tinder Turkey United Stated Urea US Firms Vaccine Vegetable Vitamin Vitamin D Whistles Up women Work From Home World World Cup Wuhan

Categories

  • Canada
  • News
  • UK
  • Uncategorized
  • ਅੰਤਰਰਾਸ਼ਟਰੀ
  • ਆਸਟ੍ਰੇਲੀਆ
  • ਸਿਹਤ
  • ਕਾਰੋਬਾਰ
  • ਕੈਨੇਡਾ
  • ਖੇਡਾਂ
  • ਪੰਜਾਬ
  • ਪ੍ਰਮੁੱਖ ਖ਼ਬਰਾਂ
  • ਭਾਰਤ
  • ਮਨੋਰੰਜਨ
  • ਯੂ ਐਸ ਏ
  • ਯੂ ਕੇ

Recent Posts

  • Canada ’ਚ ਗੈਰ-ਕਾਨੂੰਨੀ ਹਥਿਆਰਾਂ ਦੇ ਤਸਕਰ ਗਰੋਹ ਦਾ ਪਰਦਾਫਾਸ਼, ਇੱਕ ਔਰਤ ਸਮੇਤ ਚਾਰ ਗ੍ਰਿਫ਼ਤਾਰ
  • Canada: Dark web ਡਰੱਗ ਨੈੱਟਵਰਕ ‘ਆਈਸ ਵਾਈਟ ਨੌਰਥ’ ਬੇਨਕਾਬ, 5 ਗ੍ਰਿਫ਼ਤਾਰ
  • CEC ਨਿਯੁਕਤੀ ਮਾਮਲਾ: ਸੁਪਰੀਮ ਕੋਰਟ ਦੇ ਜੱਜਾਂ ਨੇ 2023 ਦੇ ਕਾਨੂੰਨ ਦਾ ਮਾਮਲਾ ਚੀਫ਼ ਜਸਟਿਸ ਕੋਲ ਭੇਜਿਆ

© 2021 Pardes News USA

We use cookies on our website to give you the most relevant experience by remembering your preferences and repeat visits. By clicking “Accept All”, you consent to the use of ALL the cookies. However, you may visit "Cookie Settings" to provide a controlled consent.
Cookie SettingsAccept All
Manage consent

Privacy Overview

This website uses cookies to improve your experience while you navigate through the website. Out of these, the cookies that are categorized as necessary are stored on your browser as they are essential for the working of basic functionalities of the website. We also use third-party cookies that help us analyze and understand how you use this website. These cookies will be stored in your browser only with your consent. You also have the option to opt-out of these cookies. But opting out of some of these cookies may affect your browsing experience.
Necessary
Always Enabled
Necessary cookies are absolutely essential for the website to function properly. These cookies ensure basic functionalities and security features of the website, anonymously.
CookieDurationDescription
cookielawinfo-checkbox-analytics11 monthsThis cookie is set by GDPR Cookie Consent plugin. The cookie is used to store the user consent for the cookies in the category "Analytics".
cookielawinfo-checkbox-functional11 monthsThe cookie is set by GDPR cookie consent to record the user consent for the cookies in the category "Functional".
cookielawinfo-checkbox-necessary11 monthsThis cookie is set by GDPR Cookie Consent plugin. The cookies is used to store the user consent for the cookies in the category "Necessary".
cookielawinfo-checkbox-others11 monthsThis cookie is set by GDPR Cookie Consent plugin. The cookie is used to store the user consent for the cookies in the category "Other.
cookielawinfo-checkbox-performance11 monthsThis cookie is set by GDPR Cookie Consent plugin. The cookie is used to store the user consent for the cookies in the category "Performance".
viewed_cookie_policy11 monthsThe cookie is set by the GDPR Cookie Consent plugin and is used to store whether or not user has consented to the use of cookies. It does not store any personal data.
Functional
Functional cookies help to perform certain functionalities like sharing the content of the website on social media platforms, collect feedbacks, and other third-party features.
Performance
Performance cookies are used to understand and analyze the key performance indexes of the website which helps in delivering a better user experience for the visitors.
Analytics
Analytical cookies are used to understand how visitors interact with the website. These cookies help provide information on metrics the number of visitors, bounce rate, traffic source, etc.
Advertisement
Advertisement cookies are used to provide visitors with relevant ads and marketing campaigns. These cookies track visitors across websites and collect information to provide customized ads.
Others
Other uncategorized cookies are those that are being analyzed and have not been classified into a category as yet.
SAVE & ACCEPT
No Result
View All Result
  • ਮੁੱਖ ਪੰਨਾ
  • ਪ੍ਰਮੁੱਖ ਖ਼ਬਰਾਂ
  • ਯੂ ਐਸ ਏ
  • ਪੰਜਾਬ
  • ਭਾਰਤ
  • ਅੰਤਰਰਾਸ਼ਟਰੀ
  • ਖੇਡਾਂ
  • ਸਿਹਤ
  • ਮਨੋਰੰਜਨ

© 2021 Pardes News USA