ਤੇਲੰਗਾਨਾ ਦੇ ਭਦਰਾਚਲਮ ਤੋਂ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸ ਨੇ ਸੂਬੇ ਦੇ ਸਿਹਤ ਪ੍ਰਬੰਧਾਂ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਹਸਪਤਾਲ ਤੋਂ ਐਂਬੂਲੈਂਸ ਜਾਂ ਸ਼ਵ ਵਾਹਨ ਨਾ ਮਿਲਣ ਕਾਰਨ ਇੱਕ ਪਰਿਵਾਰ ਨੂੰ ਆਪਣੇ ਰਿਸ਼ਤੇਦਾਰ ਦੀ ਲਾਸ਼ ਮੋਢਿਆਂ ‘ਤੇ ਚੁੱਕ ਕੇ 4 ਕਿਲੋਮੀਟਰ ਦੂਰ ਲੈ ਕੇ ਜਾਣੀ ਪਈ।
ਕੀ ਹੈ ਪੂਰਾ ਮਾਮਲਾ?
ਭਦਰਾਚਲਮ ਦੇ ਰਹਿਣ ਵਾਲੇ ਕੰਡੀ ਵੇਂਕੰਨਾ (45) ਨੂੰ ਪਿਛਲੇ ਹਫ਼ਤੇ ਲੂ (Heatstroke) ਲੱਗਣ ਕਾਰਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਇਲਾਜ ਦੌਰਾਨ ਵੇਂਕੰਨਾ ਦੀ ਮੌਤ ਹੋ ਗਈ। ਮੌਤ ਤੋਂ ਬਾਅਦ ਜਦੋਂ ਪਰਿਵਾਰ ਨੇ ਲਾਸ਼ ਘਰ ਲਿਜਾਣ ਲਈ ਐਂਬੂਲੈਂਸ ਦੀ ਮੰਗ ਕੀਤੀ, ਤਾਂ ਉਨ੍ਹਾਂ ਨੂੰ ਕੋਈ ਮਦਦ ਨਹੀਂ ਮਿਲੀ। ਮਜਬੂਰ ਹੋ ਕੇ ਰਿਸ਼ਤੇਦਾਰਾਂ ਅਤੇ ਸਥਾਨਕ ਲੋਕਾਂ ਨੂੰ ਲਾਸ਼ ਆਪਣੇ ਮੋਢਿਆਂ ‘ਤੇ ਰੱਖ ਕੇ ਪੈਦਲ ਹੀ ਰਵਾਨਾ ਹੋਣਾ ਪਿਆ।






