ਜਮਾਲਪੁਰ ਇਲਾਕੇ ‘ਚ ਫੇਸਬੁੱਕ ‘ਤੇ ਇਕ ਔਰਤ ਨਾਲ ਦੋਸਤੀ ਤੋਂ ਬਾਅਦ ਮੁਲਜ਼ਮ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਗੈਂਗਰੇਪ ਨੂੰ ਅੰਜ਼ਾਮ ਦਿੱਤਾ। ਪੀੜਤਾ ਦੀ ਸ਼ਿਕਾਇਤ ‘ਤੇ ਮੁਲਜ਼ਮ ਮੁਸਤਕਿਮ, ਗੱਗੂ, ਸ਼ਰੀਫ ਤੇ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੀੜਤ ਨੇ ਪੁਲਿਸ ਨੂੰ ਦੱਸਿਆ ਕਿ ਉਹ ਸ਼ਾਦੀਸ਼ੁਦਾ ਹੈ ਤੇ ਉਸ ਦੇ ਦੋ ਬੱਚੇ ਹਨ। ਉਸ ਦੀ ਫੇਸਬੁੱਕ ‘ਤੇ ਮੁਸਤਕਿਮ ਨਾਲ ਦੋਸਤੀ ਹੋਈ। ਉਸ ਨਾਲ ਉਸ ਦੀ ਦੋਸਤੀ ਕਰੀਬ 4 ਮਹੀਨੇ ਚੱਲੀ। 29 ਜਨਵਰੀ ਨੂੰ ਰਾਤ 11.30 ਵਜੇ ਮੁਲਜ਼ਮ ਆਪਣੇ ਸਾਥੀਆਂ ਗੱਗੂ, ਸ਼ਰੀਫ ਤੇ ਹੋਰ ਅਣਪਛਾਤੇ ਵਿਅਕਤੀਆਂ ਨਾਲ ਘਰ ਆਇਆ। ਬਦਮਾਸ਼ ਉਸ ਨੂੰ ਘਰੋਂ ਅਗਵਾ ਕਰ ਕੇ ਕਾਰ ‘ਚ ਪਠਾਨਕੋਟ ਲੈ ਗਏ। ਮੁਲਜ਼ਮਾਂ ਨੇ ਉਸ ਨੂੰ ਇਕ ਹੋਟਲ ‘ਚ ਰੱਖਿਆ। ਬਦਮਾਸ਼ਾਂ ਨੇ ਉਸ ਨਾਲ ਜ਼ਬਰਦਸਤੀ ਗੈਂਗਰੇਪ ਕੀਤਾ।
ਪੀੜਤ ਔਰਤ ਨੇ ਪੁਲਿਸ ਨੂੰ ਦੱਸਿਆ ਕਿ ਮੁਲਜ਼ਮ ਉਸ ਨੂੰ 13 ਫਰਵਰੀ ਨੂੰ ਮੁੜ ਪਠਾਨਕੋਟ ਲੈ ਗਿਆ। ਉਸ ਨੇ ਉਸ ਦੀ ਕੁੱਟਮਾਰ ਕੀਤੀ ਤੇ ਜਬਰ ਜਨਾਹ ਕੀਤਾ। ਜਦੋਂ ਮੁਲਜ਼ਮ ਹੋਟਲ ਤੋਂ ਬਾਹਰ ਨਿਕਲਿਆ ਤਾਂ ਔਰਤ ਨੇ ਹੋਟਲ ‘ਚ ਕੰਮ ਕਰਦੇ ਨੌਜਵਾਨ ਦੇ ਮੋਬਾਈਲ ਫੋਨ ਤੋਂ ਆਪਣੀ ਭਰਜਾਈ ਨੂੰ ਫੋਨ ਕਰ ਕੇ ਸਾਰੀ ਘਟਨਾ ਬਾਰੇ ਦੱਸਿਆ। ਫਿਰ ਉਹ ਉਸਨੂੰ ਉਥੋਂ ਲੈ ਗਏ। ਥਾਣਾ ਜਮਾਲਪੁਰ ਦੀ ਪੁਲਿਸ ਜਾਂਚ ਵਿਚ ਲੱਗੀ ਹੋਈ ਹੈ।






