ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਅੱਜ 34 ਨਕਸਲੀਆਂ ਨੇ ਆਤਮ ਸਮਰਪਣ ਕੀਤਾ, ਜਿਨ੍ਹਾਂ ਵਿੱਚੋਂ 26 ’ਤੇ 84 ਲੱਖ ਰੁਪਏ ਦਾ ਇਨਾਮ ਸੀ।
ਬੀਜਾਪੁਰ ਦੇ ਪੁਲੀਸ ਸੁਪਰਡੈਂਟ ਜਤਿੰਦਰ ਯਾਦਵ ਨੇ ਕਿਹਾ ਕਿ ਸੱਤ ਔਰਤਾਂ ਸਮੇਤ 34 ਜਣਿਆਂ ਨੇ ਪੁਨਰਵਾਸ ਪਹਿਲਕਦਮੀ ਤਹਿਤ ਇੱਥੇ ਸੀਨੀਅਰ ਪੁਲੀਸ ਅਤੇ ਸੀਆਰਪੀਐਫ ਅਧਿਕਾਰੀਆਂ ਸਾਹਮਣੇ ਆਤਮ ਸਮਰਪਣ ਕੀਤਾ।
ਉਨ੍ਹਾਂ ਕਿਹਾ ਕਿ ਇਹ ਕਾਡਰ ਦੰਡਕਾਰਣਿਆ ਸਪੈਸ਼ਲ ਜ਼ੋਨਲ ਕਮੇਟੀ (ਡੀਕੇਐਸਜ਼ੈਡਸੀ), ਤੇਲੰਗਾਨਾ ਸਟੇਟ ਕਮੇਟੀ ਅਤੇ ਆਂਧਰਾ ਓਡੀਸਾ ਬਾਰਡਰ ਡਿਵੀਜ਼ਨ ਆਫ ਮਾਓਵਾਦੀਆਂ ਵਿੱਚ ਸਰਗਰਮ ਸਨ।
ਮੁੱਖ ਕਾਡਰਾਂ ਵਿੱਚ ਪਾਂਡਰੂ ਪੁਨੇਮ (45), ਰੁਕਨੀ ਹੇਮਲਾ (25), ਦੇਵਾ ਉਈਕਾ (22), ਰਾਮਲਾਲ ਪੋਯਾਮ (27) ਅਤੇ ਮੋਟੂ ਪੁਨੇਮ (21) ਸ਼ਾਮਲ ਹਨ, ਜਿਨ੍ਹਾਂ ਸਾਰਿਆਂ ‘ਤੇ 8 ਲੱਖ ਰੁਪਏ ਦਾ ਇਨਾਮ ਹੈ।
ਉਨ੍ਹਾਂ ਕਿਹਾ ਕਿ ਪੁਨਰਵਾਸ ਨੀਤੀ ਤਹਿਤ ਆਤਮ ਸਮਰਪਣ ਕਰਨ ਵਾਲੇ ਕਾਡਰਾਂ ਨੂੰ ਛੱਤੀਸਗੜ੍ਹ ਸਰਕਾਰ ਵੱਲੋਂ ਪ੍ਰਦਾਨ ਕੀਤੀਆਂ ਗਈਆਂ ਹੋਰ ਸਹੂਲਤਾਂ ਦੇ ਨਾਲ-ਨਾਲ 50,000 ਰੁਪਏ ਦੀ ਤੁਰੰਤ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।







