ਕੀਰਤਪੁਰ ਸਾਹਿਬ, 15 ਮਾਰਚ 2022 – ਸਿੱਖ ਪੰਥ ਵਿੱਚ ਹੋਲੇ ਮਹੱਲੇ ਦੀ ਰਵਾਇਤ ਦਸਮ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੰਘਾਂ ਵਿਚ ਚਲਾਈ ਸੀ ਜੋ ਕਿ ਇਹ ਪਰੰਪਰਾ ਹੁਣ ਤਕ ਚਲਦੀ ਆ ਰਹੀ ਹੈ ਤੇ ਸਿੱਖ ਪੰਥ ਇਸ ਨੂੰ ਆਪਣੀ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਮੰਨਦੀ ਹੈ। ਇਹ ਹੋਲਾ ਮਹੱਲਾ ਹਰ ਸਾਲ ਹੋਲੀ ਤੋਂ ਕੁਝ ਦਿਨ ਪਹਿਲਾਂ ਮਨਾਇਆ ਜਾਂਦਾ ਹੈ ਅਤੇ ਹੋਲੀ ਤੋਂ ਅਗਲੇ ਦਿਨ ਮਹੱਲਾ ਕੱਢਿਆ ਜਾਂਦਾ ਹੈ। ਜਿਸ ਵਿੱਚ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਗੱਤਕੇਬਾਜ਼ੀ ਘੋੜ ਸਵਾਰੀ ਅਤੇ ਆਪਣੇ ਜੰਗਜੂ ਕਰਤੱਬ ਵਿਖਾਉਂਦੀਆਂ ਹਨ। ਇਹ ਮਹੱਲਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੰਪੂਰਨਤਾ ਦੀ ਅਰਦਾਸ ਤੋਂ ਬਾਅਦ ਨਗਰ ਕੀਰਤਨ ਦੇ ਰੂਪ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਚਰਨ ਗੰਗਾ ਸਟੇਡੀਅਮ ਲਈ ਰਵਾਨਾ ਹੁੰਦਾ ਹੈ।
ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਕੀਰਤਪੁਰ ਸਾਹਿਬ ਦੀ ਇਤਿਹਾਸਕ ਤੇ ਪਵਿੱਤਰ ਧਰਤੀ ਤੇ ਬਣੇ ਗੁਰੂ ਘਰਾਂ ਵਿੱਚ ਹੋਲੇ ਮਹੱਲੇ ਦੌਰਾਨ ਸੁੰਦਰ ਲਾਈਟਿੰਗ ਸ਼ਰਧਾਲੂਆਂ ਦੇ ਦਿਲਾਂ ਵਿੱਚ ਖਿੱਚ ਦਾ ਕੇਂਦਰ ਬਣਾਉਂਦੀਆਂ ਹਨ। ਇਸ ਸਮੇਂ ਤੁਸੀਂ ਵੇਖ ਸਕਦੇ ਹੋ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਦੇ ਬਾਹਰ ਸੁੰਦਰ ਫੁੱਲਾਂ ਨਾਲ ਸਜਾਈ ਹੋਈ ਇਮਾਰਤ ਅਤੇ ਦੀਪਮਾਲਾ ਰੰਗ ਬਿਰੰਗੀਆਂ ਲਾਈਟਾਂ ਨਾਲ ਇਮਾਰਤ ਨੂੰ ਸਜਾਇਆ ਗਿਆ ਹੈ।





