ਐਸ ਏ ਐਸ ਨਗਰ, 5 ਅਪ੍ਰੈਲ-ਪੰਜਾਬ ਦੇ ਬਹੁਚਰਚਿਤ ਡਰੱਗਜ਼ ਕੇਸ ਵਿਚ ਸਾਬਕਾ ਮੰਤਰੀ ਬਿਕਰਮ ਮਜੀਠੀਆ ਦੇ ਕੇਸ ਦੀ ਸੁਣਵਾਈ ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸੰਦੀਪ ਕੁਮਾਰ ਸਿੰਗਲਾ ਦੀ ਅਦਾਲਤ ਵਿੱਚ ਹੋਈ। ਅਦਾਲਤ ਨੇ 14 ਦਿਨਾਂ ਲਈ ਮਜੀਠੀਆ ਦੀ ਜੁਡੀਸ਼ੀਅਲ ਰਿਮਾਂਡ ਵਿੱਚ ਵਾਧਾ ਕਰਦਿਆਂ ਅਗਲੀ ਪੇਸ਼ੀ ਤੇ ਨਿੱਜੀ ਤੌਰ ਤੇ ਪੇਸ਼ ਹੋਣ ਲਈ ਕਿਹਾ ਹੈ। ਇਸ ਦੌਰਾਨ ਸਰਕਾਰੀ ਪੱਖ ਤੇ ਬਚਾਅ ਪੱਖ ਵਿਚ ਬਹਿਸ ਹੋਈ। ਮਜੀਠੀਆ ਨੇ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਭੁਗਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਆਲ ਇਜ਼ ਨਾਟ ਵੈਲ। ਵਾਰ ਵਾਰ ਇਕ ਥਾਂ ਤੋਂ ਦੂਜੀ ਥਾਂ ਤੇ ਸ਼ਿਫਟ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਮਜੀਠੀਆ ਦੇ ਵਕੀਲ ਐਚ ਐਸ ਧਨੋਆ, ਅਰਸ਼ਦੀਪ ਸਿੰਘ ਕਲੇਰ ਅਤੇ ਡੀ ਐਸ ਸੋਬਤੀ ਨੇ ਅਦਾਲਤ ਵਿੱਚ ਅਰਜ਼ੀ ਦਾਖਿਲ ਕੀਤੀ ਜਿਸ ਵਿੱਚ ਕਿਹਾ ਗਿਆ ਹੈ ਕਿ ਪਟਿਆਲਾ ਜੇਲ੍ਹ ਵਿਚ ਬਿਕਰਮ ਮਜੀਠੀਆ ਦੀ ਜਾਨ ਨੂੰ ਖਤਰਾ ਹੈ। ਅਰਜੀ ਵਿੱਚ ਕਿਹਾ ਗਿਆ ਹੈ ਕਿ ਸz. ਮਜੀਠੀਆ ਨੂੰ ਸਰਕਾਰ ਵਲੋਂ ਜੈਡ ਪਲਸ ਸੁਰਖਿਆ ਮਿਲੀ ਹੋਈ ਹੈ ਅਤੇ ਉਹ ਖਾਲਿਸਤਾਨੀ ਅੱਤਵਾਦੀਆਂ ਦੇ ਨਿਸ਼ਾਨੇ ਤੇ ਚਲ ਰਹੇ ਹਨ। ਅਰਜੀ ਵਿੱਚ ਕਿਹਾ ਗਿਆ ਹੈ ਕਿ ਸz. ਮਜੀਠੀਆ ਨੂੰ ਗੈਂਗਸਟਰਾਂ ਤੋਂ ਵੀ ਧਮਕੀਆਂ ਮਿਲੀਆ ਹੋਈਆਂ ਹਨ। ਅਰਜੀ ਵਿੱਚ ਕਿਹਾ ਗਿਆ ਹੈ ਕਿ ਬੀਤੀ ਰਾਤ ਡੀ ਆਈ ਜੀ ਜੇਲ੍ਹਾਂ ਵਲੋਂ ਸz. ਮਜੀਠੀਆ ਨੂੰ ਫਾਂਸੀ ਚੱਕੀ ਵਿੱਚ ਭੇਜਣ ਦੀ ਕੋਸ਼ਿਸ਼ ਕੀਤੀ ਗਈ ਜਿੱਥੇ ਮੌਤ ਦੀ ਸਜਾ ਪ੍ਰਾਪਤ ਕੈਦੀਆਂ ਨੂੰ ਰੱਖਿਆ ਜਾਂਦਾ ਹੈ। ਇਸ ਸੰਬੰਧੀ ਜੇਲ੍ਹ ਅਧਿਕਾਰੀਆਂ ਵਲੋਂ ਡੀ ਆਈ ਜੀ ਨੂੰ ਦੱਸਿਆ ਗਿਆ ਕਿ ਬੇਨਤੀਕਰਤਾ ਨੂੰ ਫਾਂਸੀ ਚੱਕੀ ਨਹੀਂ ਲਿਜਾਇਆ ਜਾਸਕਦਾ ਕਿਉਂਕਿ ਉੱਥੇ ਉਹਨਾਂ ਦੀ ਹਾਜਰੀ ਨਹੀਂ ਲਗਾਈ ਜਾ ਸਕਦੀ ਜਿਸ ਤੋਂ ਬਾਅਦ ਸz. ਮਜੀਠੀਆ ਨੂੰ ਜੋਰਾ ਚੱਕੀ ਵਿੰਚ ਤਬਦੀਲ ਕਰ ਦਿੱਤਾ ਗਿਆ ਜੋ ਫਾਂਸੀ ਚੱਕੀ ਦੇ ਬਿਲਕੁਲ ਨਾਲ ਹੈ।
ਅਰਜੀ ਵਿੱਚ ਕਿਹਾ ਗਿਆ ਹੈ ਕਿ ਜਿਸ ਬੈਰਕ ਵਿੱਚ ਸz. ਮਜੀਠੀਆ ਨੁੰ ਰੱਖਿਆ ਗਿਆ ਹੈ ਉੱਥੇ ਉਹਨਾਂ ਦੀ ਜਾਨ ਨੂੰ ਖਤਰਾ ਹੈ ਇਸ ਲਈ ਉਹਨਾਂ ਨੂੰ ਪਹਿਲਾਂ ਵਾਲੀ ਬੈਰਕ ਵਿੱਚ ਵਾਪਸ ਭੇਜਿਆ ਜਾਵੇ। ਇਸ ਸੰਬੰਧੀ ਮਾਣਯੋਗ ਅਦਾਲਤ ਵਲੋਂ ਭਲਕੇ (6 ਅਪ੍ਰੈਲ ਲਈ) ਪੰਜਾਬਸਰਕਾਰ ਅਤੇ ਜੇਲ੍ਹ ਸੁਪਰਡੈਂਟ ਨੂੰ ਨੋਟਿਸ ਜਾਰੀ ਕੀਤਾ ਹੈ।





