World News: ਪਾਕਿਸਤਾਨ (Pakistan News) ਦੇ ਪੇਸ਼ਾਵਰ ਤੋਂ ਬਹੁਤ ਹੀ ਮੰਦਭਾਗੀ ਘਟਨਾ ਸਾਹਮਣੇ ਆ ਰਹੀ ਹੈ, ਜਿਥੇ ਅਣਪਛਾਤਿਆਂ ਨੇ ਦੋ ਸਿੱਖਾਂ ਗੋਲੀਆਂ ਮਾਰ (Two Sikh killed in Peshawar) ਕੇ ਕਤਲ ਕਰ ਦਿੱਤਾ ਹੈ। ਘਟਨਾ ਨਾਲ ਦੁਨੀਆ ਭਰ ਦੇ ਸਿੱਖਾਂ ਵਿੱਚ ਰੋਸ ਦੀ ਲਹਿਰ ਫੈਲ ਗਈ ਹੈ।
ਕਤਲ ਕੀਤੇ ਗਏ ਦੋਵੇਂ ਸਿੱਖਾਂ ਦੀ ਪਛਾਣ ਕੰਵਲਜੀਤ ਸਿੰਘ ਅਤੇ ਰਣਜੀਤ ਸਿੰਘ ਵੱਜੋਂ ਹੋਈ ਹੈ, ਜੋ ਕਿ ਪੇਸ਼ਾਵਰ ਦੇ ਰਹਿਣ ਵਾਲੇ ਸਨ। ਉਹ ਇਥੇ ਕਈ ਸਾਲਾਂ ਤੋਂ ਦੁਕਾਨ ‘ਤੇ ਮਸਾਲਾ ਵੇਚ ਰਹੇ ਸਨ।
ਅੱਜ ਅਣਪਛਾਤਿਆਂ ਨੇ ਉਨ੍ਹਾਂ ਦੀ ਦੁਕਾਨ ‘ਤੇ ਤਾਬੜਤੋੜ ਗੋਲੀਬਾਰੀ ਕਰ ਦਿੱਤੀ, ਜਿਸ ਵਿੱਚ ਦੋਵਾਂ ਦੇ ਕਈ ਗੋਲੀਆਂ ਲੱਗੀਆਂ ਅਤੇ ਮੌਕੇ ‘ਤੇ ਹੀ ਮੌਤ ਹੋ ਗਈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੇਸ਼ਾਵਰ ਦੇ ਬਾਹਰਵਾਰ ਸਰਬੰਦ ਇਲਾਕੇ ਵਿੱਚ ਅਣਪਛਾਤੇ ਬੰਦੂਕਾਰੀਆਂ ਨੇ 2 ਸਿੱਖਾਂ ਦੇ ਕਤਲ ਕੀਤਾ ਹੈ। ਹਮਲਾਵਰ ਇੱਕ ਵਾਹਨ ‘ਤੇ ਆਏ ਸਨ ਅਤੇ ਦੁਕਾਨ ‘ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ।






