ਖਰੜ ਦੀ ਅਦਾਲਤ ਨੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੂੰ ਸੰਮਨ ਜਾਰੀ ਕੀਤਾ ਗਿਆ ਹੈ। ਅਦਾਲਤ ਨੇ 25 ਜੁਲਾਈ ਨੂੰ ਮੰਤਰੀ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।
ਇਹ ਮਾਮਲਾ ਜ਼ਮੀਨ ਤੋਂ ਕਬਜ਼ੇ ਛੁਡਾਉਣ ਨਾਲ ਸਬੰਧਤ ਹੈ। ਇਹ ਕੇਸ ਸਿਸਵਾਂ ਵਿਚ ਪੰਚਾਇਤੀ ਜ਼ਮੀਨ ਛੁਡਾਉਣ ਨਾਲ ਸਬੰਧਤ ਹੈ। ਇਹ ਜ਼ਮੀਨ ਨਾਜਾਇਜ਼ ਕਬਜ਼ਾ ਦੱਸ ਕੇ ਛੁਡਵਾਈ ਗਈ ਸੀ। ਕੈਪਟਨ ਬਿਕਰਮਜੀਤ ਸਿੰਘ ਤੋਂ ਇਹ ਜ਼ਮੀਨ ਛੁਡਵਾਈ ਗਈ ਸੀ।
ਸਰਕਾਰ ਦੀ ਇਸ ਕਾਰਵਾਈ ਨੂੰ ਅਦਾਲਤ ਵਿਚ ਚੁਣੌਤੀ ਦਿੱਤੀ ਗਈ ਸੀ। 28 ਅਪਰੈਲ ਨੂੰ ਇਹ ਜ਼ਮੀਨ ਛੁਡਵਾਈ ਗਈ ਸੀ।
ਖੁਦ ਪੰਚਾਇਤ ਮੰਤਰੀ ਅਧਿਕਾਰੀਆਂ ਨਾਲ ਮੌਕੇ ਉਤੇ ਪਹੁੰਚੇ ਸਨ ਤੇ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਸੀ।






