ਹੁਸ਼ਿਆਰਪੁਰ ਦੇ ਥਾਣਾ ਗੜ੍ਹਸ਼ੰਕਰ ਪੁਲਿਸ ਨੇ 100 ਗ੍ਰਾਮ ਹੈਰੋਇਨ 1 ਲੱਖ ਰੁਪਏ ਦੀ ਡਰੱਗ ਮਨੀ ਦੇ ਨਾਲ 3 ਵਿਅਕਤੀਆਂ ਨੂੰ ਕਾਬੂ ਕਰਕੇ ਸਫ਼ਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਕਰਨੈਲ ਸਿੰਘ ਮੁੱਖ ਅਫਸਰ ਥਾਣਾ ਗੜ੍ਹਸ਼ੰਕਰ ਥਾਣਾ ਮੁਖੀ ਕਰਨੈਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਸ.ਆਈ ਰਮਨਦੀਪ ਕੌਰ ਵਲੋਂ ਸਮੇਤ ਪੁਲਿਸ ਪਾਰਟੀ ਦੇ ਨਾਲ ਪਿੰਡ ਚੱਕ ਰੋਂਤਾ ਤੋ ਸਤਨਾਮ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਰੋੜ ਮਜਾਰਾ ਥਾਣਾ ਗੜਸ਼ੰਕਰ ਅਤੇ ਅਵਤਾਰ ਸਿੰਘ ਉਰਫ ਸਾਬੀ ਪੁੱਤਰ ਮਹਿੰਦਰ ਪਾਲ ਵਾਸੀ ਰੋੜ ਮਜਾਰਾ ਥਾਣਾ ਗੜਸ਼ੰਕਰ ਨੂੰ 25/25 ਗਰਾਮ ਹੈਰੋਇਨ ਸਮੇਤ ਮੋਟਰ ਸਾਈਕਲ ਨੰਬਰੀ PB-16E 3134 ਤੇ ਗ੍ਰਿਫਤਾਰ ਕੀਤਾ।
NDPS ACT ਥਾਣਾ ਗੜਸ਼ੰਕਰ ਦਰਜ ਰਜਿਸਟਰ ਕੀਤਾ ਅਤੇ ਮੁਲਜ਼ਮਾਂ ਦੀ ਪੁੱਛਗਿੱਛ ਕਰਨ ਤੇ ਉਹਨਾਂ ਦੇ ਦੱਸਣ ਮੁਤਾਬਿਕ ਮੁੱਕਦਮਾ ਵਿੱਚ ਰਾਕੇਸ਼ ਕੁਮਾਰ ਪੁੱਤਰ ਸਤਪਾਲ ਵਾਸੀ ਵਾਰਡ ਨੰਬਰ 13 ਗੜਸ਼ੰਕਰ ਥਾਣਾ ਗੜਸ਼ੰਕਰ ਨੂੰ ਮੁੱਕਦਮਾ ਹਜਾ ਵਿੱਚ ਨਾਮਜਦ ਕਰਕੇ ਗ੍ਰਿਫਾਰ ਕੀਤਾ ਅਤੇ ਰਾਕੇਸ਼ ਕੁਮਾਰ ਉਕਤ ਪਾਸੋ 50 ਗਰਾਮ ਹੈਰੋਇਨ ਅਤੇ 1,00,000/- ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ।
ਇਸ ਮੌਕੇ ਕਰਨੈਲ ਸਿੰਘ ਐਸ ਐੱਚ ਓ ਗੜ੍ਹਸ਼ੰਕਰ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲੈਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਕਿ ਸੱਚਾਈ ਸਾਹਮਣੇ ਆ ਸਕੇ।
ਰਿਕਵਰੀ :- 100 ਗਰਾਮ ਹੈਰੋਇਨ ਅਤੇ 1,00,000/- ਰੁਪਏ ਡਰੱਗ ਮਨੀ






