Sudhir Suri Murder update: ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਸੁਰੱਖਿਆ ਏਜੰਸੀਆਂ ਨੇ ਦੋ ਦਿਨ ਪਹਿਲਾਂ ਹੀ ਅਲਰਟ ਕਰ ਦਿੱਤਾ ਸੀ ਕਿ ਉਸ ਦੇ ਪਿਤਾ ‘ਤੇ ਹਮਲਾ ਹੋਣ ਵਾਲਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੂੰ ਬੀਤੇ ਦਿਨੀਂ ਫੋਨ ਵੀ ਆਇਆ, ਜਿਸ ਵਿਚ ਕਿਹਾ ਗਿਆ ਸੀ ਕਿ ‘ਤੇਰਾ ਕੰਮ ਅਸੀਂ ਕਰ ਦੇਵਾਂਗੇ, ਬੰਦੇ ਪਿੱਛੇ ਲਗਾ ਦਿੱਤੇ ਹਨ। ਜਿਸ ਤੋਂ ਬਾਅਦ ਬੀਤੇ ਦਿਨ ਇਕ ਹਮਲਾਵਰ ਸੰਦੀਪ ਸਿੰਘ ਨੇ ਗੋਪਾਲ ਮੰਦਰ ਦੇ ਬਾਹਰ ਗੋਲੀ ਮਾਰ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ।
ਪੁਲਿਸ ਨੇ ਗੋਲੀ ਚਲਾਉਣ ਵਾਲੇ ਤੇ ਕਤਲ ਦੇ ਮੁਲਜ਼ਮ ਸੰਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਸੰਦੀਪ ਦੀ ਕਾਰ ‘ਤੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੀ ਤਸਵੀਰ ਹੈ, ਜੋ ਵਾਰਿਸ ਪੰਜਾਬ ਦੇ ਮੁਖੀ ਹਨ।
ਅੰਮ੍ਰਿਤਪਾਲ ਨੂੰ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਖਾਲਿਸਤਾਨੀਆਂ ਦਾ ਸਮਰਥਕ ਮੰਨਿਆ ਜਾਂਦਾ ਹੈ। ਇਸ ਕਾਰ ਵਿੱਚੋਂ ਇੱਕ ਨਿਸ਼ਾਨਾ ਸੂਚੀ ਵੀ ਬਰਾਮਦ ਹੋਈ ਹੈ ਜਿਸ ਵਿੱਚ ਕੁਝ ਨਾਂ ਲਿਖੇ ਹੋਏ ਹਨ। ਇਹ ਨਿਸ਼ਾਨਾ ਵੀ ਸੂਚੀ ਵਿੱਚ ਮਾਰਕ ਕੀਤਾ ਹੋਇਆ ਹੈ।






