ਪਿੰਡ ਮੁਛੱਲ ਵਿਚ ਘਰ ਅੰਦਰ ਦਾਖਲ ਹੋ ਕੇ ਇਕ ਨੌਜਵਾਨ ਦੀ ਹੱਤਿਆ ਕੀਤੀ ਗਈ ਹੈ।ਮੌਕੇ ਤੋਂ ਪ੍ਰਾਪਤ ਕੀਤੀ ਗਈ ਜਾਣਕਾਰੀ ਮੁਤਾਬਿਕ ਜਸਬੀਰ ਸਿੰਘ ਪੁਤਰ ਸੁਰਜੀਤ ਸਿੰਘ ਆਪਣੇ ਪ੍ਰਵਾਰ ਸਮੇਤ ਕਿਸੇ ਡੇਰੇ ਤੇ ਗਿਆ ਹੋਇਆ ਸੀ। ਘਰ ਵਿਚ ਇਕੱਲਾ ਲੜਕਾ ਸੁਖਜਿੰਦਰ ਸਿੰਘ ਪੁਤਰ ਜਸਬੀਰ ਸਿੰਘ 15 ਸਾਲ ਦੀ ਅਣਪਛਾਤਿਆਂ ਵੱਲੋਂ ਹੱਤਿਆ ਕਰ ਦਿੱਤੀ ਗਈ।
ਅਪਰਾਧੀ ਜਾਂਦੇਂ ਸਮੇਂ ਇਕ ਨਵਾਂ ਸਪਲੈਂਡਰ ਮੋਟਰਸਾਈਕਲ ਜਿਸ ਨੂੰ ਹਾਲੇ ਨੰਬਰ ਵੀ ਨਹੀਂ ਲਗਾ ਲੈ ਗਏ ਹਨ।ਜਸਬੀਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੈਂ ਜਦੋਂ ਸ਼ਾਮ ਨੂੰ ਚਾਰ ਵਜੇ ਦੇ ਲਗਭਗ ਘਰ ਵਾਪਿਸ ਆਇਆ ਤਾਂ ਲੜਕੇ ਦੀ ਲਾਸ਼ ਬੈਡ ਦੇ ਉਪਰ ਪਈ ਹੋਈ ਸੀ।ਪੁਲੀਸ ਥਾਣਾ ਤਰਸਿੱਕਾ ਨੂੰ ਸੂਚਿਤ ਕੀਤਾ ਗਿਆ ।ਤਾਂ ਐੱਸਐੱਚਓ ਅਵਤਾਰ ਸਿੰਘ ਪੁਲਿਸ ਫੋਰਸ ਸਮੇਤ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮ੍ਰਿਤਕ ਦੇ ਪਰਿਵਾਰ ਅਤੇ ਗੁਆਹਾਂ ਦੇ ਬਿਆਨ ਲੈ ਕੇ ਅਗਲੇਰੀ ਕਾਰਵਾਈ ਕਰ ਰਹੇ।ਦਿਨ ਦਿਹਾੜੇ ਘਰ ਵਿਚ ਦਾਖਲ ਹੋ ਕੇ ਨੌਜਵਾਨ ਦੀ ਹੱਤਿਆ ਕੀਤੇ ਜਾਣ ਕਾਰਣ ਆਮ ਲੋਕਾਂ ਵਿਚ ਡਰ ਦਾ ਮਹੌਲ ਬਣਿਆ ਹੋਇਆ ਹੈ।ਐਸ ਐਚ ਅਵਤਾਰ ਸਿੰਘ ਨੇ ਦੱਸਿਆ ਕਿ ਬਹੁਤ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ।






