ਜਲੰਧਰ : ਡੀਏਵੀ ਕਾਲਜ ਦੇ ਵਿਦਿਆਰਥੀ ਕੇਸ਼ਵ ਕੁਮਾਰ ਨੇ ਦਸੰਬਰ-2023 ‘ਚ ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਲਈ ਗਈ ਯੂਜੀਸੀ ਨੈੱਟ ਪ੍ਰਰੀਖਿਆ ‘ਚ ਕੁਆਲੀਫਾਈ ਕਰਕੇ ਉੱਚ ਸਿੱਖਿਆ ਦੇ ਖੇਤਰ ‘ਚ ਨਵਾਂ ਰਿਕਾਰਡ ਕਾਇਮ ਕੀਤਾ ਹੈ। ਪਿੰ੍ਸੀਪਲ ਡਾ. ਰਾਜੇਸ਼ ਕੁਮਾਰ ਨੇ ਕੇਸ਼ਵ ਕੁਮਾਰ ਨੂੰ ‘ਰਾਸ਼ਟਰੀ ਯੋਗਤਾ ਪ੍ਰਰੀਖਿਆ’ ਪਾਸ ਕਰਨ ਲਈ ਮੈਡਲ ਦੇ ਕੇ ਸਨਮਾਨਿਤ ਕੀਤਾ ਤੇ ਉਸ ਨੂੰ ਵਧਾਈ ਦਿੰਦੇ ਹੋਏ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਜਿੱਥੇ ਕੇਸ਼ਵ ਕੁਮਾਰ ਨੇ ਆਪਣੀ ਸਫਲਤਾ ਦਾ ਸਿਹਰਾ ਸਖ਼ਤ ਮਿਹਨਤ ਦੇ ਨਾਲ-ਨਾਲ ਆਪਣੇ ਮਾਤਾ-ਪਿਤਾ ਤੇ ਅਧਿਆਪਕਾਂ ਦੇ ਮਾਰਗਦਰਸ਼ਨ ਨੂੰ ਦਿੱਤਾ, ਉੱਥੇ ਹੀ ਉਨਾਂ੍ਹ ਨੇ ਐੱਮਏ ਸੰਸਕ੍ਰਿਤ ਦੌਰਾਨ ਪੜ੍ਹਾਏ ਗਏ ਕੋਰਸ ਨੂੰ ਵੀ ਲਾਭਦਾਇਕ ਦੱਸਿਆ। ਪਿੰ੍ਸੀਪਲ ਡਾ. ਰਾਜੇਸ਼ ਕੁਮਾਰ ਨੇ ਭਾਰਤੀ ਸੱਭਿਆਚਾਰ ਨੂੰ ਜਾਣਨ, ਭਾਰਤੀ ਭਾਸ਼ਾਵਾਂ ਨੂੰ ਜਾਣਨ ਤੇ ਵੇਦਾਂ ‘ਚ ਦਰਜ ਖੋਜ ਵਿਸ਼ਿਆਂ ਨੂੰ ਉਜਾਗਰ ਕਰਨ ਲਈ ਸੰਸਕ੍ਰਿਤ ਦੇ ਅਧਿਐਨ ਨੂੰ ਜ਼ਰੂਰੀ ਦੱਸਿਆ। ਇਸ ਮੌਕੇ ਸੰਸਕ੍ਰਿਤ ਵਿਭਾਗ ਦੇ ਮੁਖੀ ਪੋ੍. ਰਿਤੂ ਤਲਵਾੜ, ਪੋ੍. ਵਿਵੇਕ ਸ਼ਰਮਾ, ਪੋ੍. ਅਰੁਣਾ ਤੇ ਪੋ੍. ਮੋਨਿਕਾ ਵੀ ਮੌਜੂਦ ਸਨ।






