ਭਾਈ ਬਾਲਾ ਚੌਕ ਸਥਿਤ ਹੋਟਲ ਪਾਰਕ ਪਲਾਜ਼ਾ ‘ਚ ਕੌਮੀ ਤੈਰਾਕ ਤੇ ਮੌਜੂਦਾ ਡੀਐਸਪੀ ਮਾਲੇਰਕੋਟਲਾ ਦਿਲਪ੍ਰੀਤ ਸਿੰਘ (49) ਦੀ ਦਿਲ ਦਾ ਦੌਰਾ ਪੈਣ ਕਾਰਨ ਵਿਗੜ ਗਈ। ਸਾਥੀਆਂ ਨੇ ਉਸ ਨੂੰ ਗੰਭੀਰ ਹਾਲਤ ‘ਚ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਡੀਐਸਪੀ ਦਾ ਘਰ ਪੁਲਿਸ ਲਾਈਨ ਲੁਧਿਆਣਾ ‘ਚ
ਜਾਣਕਾਰੀ ਅਨੁਸਾਰ ਦਿਲਪ੍ਰੀਤ ਸਿੰਘ ਹਰ ਰੋਜ਼ ਕਸਰਤ ਕਰਨ ਲਈ ਜਿਮ ਆਉਂਦਾ ਸੀ। ਉਹ ਵੀਰਵਾਰ ਦੁਪਹਿਰ ਜਿਮ ਆਇਆ ਤੇ ਕਸਰਤ ਕਰ ਰਿਹਾ ਸੀ। ਇਸ ਦੌਰਾਨ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ। ਦੱਸ ਦੇਈਏ ਕਿ ਦਿਲਪ੍ਰੀਤ ਸਿੰਘ ਲੁਧਿਆਣਾ ‘ਚ ਏਸੀਪੀ ਫਾਈਨਾਂਸ਼ੀਅਲ ਵਜੋਂ ਤਾਇਨਾਤ ਸੀ। ਹਾਲ ਹੀ ‘ਚ ਹੋਏ ਤਬਾਦਲਿਆਂ ਤੋਂ ਬਾਅਦ ਉਨ੍ਹਾਂ ਨੂੰ ਡੀਐਸਪੀ ਮਾਲੇਰਕੋਟਲਾ ਤਾਇਨਾਤ ਕੀਤਾ ਸੀ। ਹੁਣ ਉਹ ਉੱਥੇ ਆਪਣੀਆਂ ਸੇਵਾਵਾਂ ਦੇ ਰਿਹਾ ਸੀ। ਉਨ੍ਹਾਂ ਦਾ ਘਰ ਪੁਲਿਸ ਲਾਈਨ ਲੁਧਿਆਣਾ ‘ਚ ਹੈ।
1992 ‘ਚ ਏਐਸਆਈ ਹੋਏ ਸਨ ਭਰਤੀ
ਦਿਲਪ੍ਰੀਤ ਸਿੰਘ ਰਾਸ਼ਟਰੀ ਪੱਧਰ ਦੇ ਤੈਰਾਕ ਰਹੇ ਸਨ। ਉਨ੍ਹਾਂ ਦੀ ਭੈਣ ਕੌਮਾਂਤਰੀ ਪੱਧਰ ਦੀ ਤੈਰਾਕ ਰਹੀ ਹੈ। ਦਿਲਪ੍ਰੀਤ ਸਿੰਘ 1992 ‘ਚ ਪੰਜਾਬ ਪੁਲਿਸ ‘ਚ ਬਤੌਰ ਏਐਸਆਈ ਭਰਤੀ ਹੋਏ ਸਨ। ਉਹ ਪੰਜਾਬ ਦੇ ਵੱਖ-ਵੱਖ ਥਾਣਿਆਂ ‘ਚ ਸੇਵਾਵਾਂ ਨਿਭਾਅ ਚੁੱਕੇ ਹਨ। 2019 ‘ਚ ਉਹ ਤਰੱਕੀ ਪ੍ਰਾਪਤ ਕਰ ਕੇ ਏਸੀਪੀ ਬਣੇ ਸਨ।






