ਨੂੰਹ ਦੇ ਕਥਿਤ ਨਾਜਾਇਜ਼ ਸਬੰਧਾਂ ਦੇ ਚੱਲਦੇ ਸੱਸ ਵੱਲੋਂ ਗਲ਼ ‘ਚ ਚੁੰਨੀ ਪਾ ਕੇ ਆਤਮਹੱਤਿਆ ਕਰਨ ਦੀ ਖਬਰ ਮਿਲੀ ਹੈ। ਇਸ ਸਬੰਧ ‘ਚ ਥਾਣਾ ਆਰਿਫ ਪੁਲਿਸ ਨੇ 3 ਲੋਕਾਂ ਖਿਲਾਫ 306, 34 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਜਰਨੈਲ ਸਿੰਘ ਪੁੱਤਰ ਵਜੀਰ ਸਿੰਘ ਨੇ ਦੱਸਿਆ ਕਿ ਉਸ ਦਾ ਵਿਆਹ ਸਾਲ 2019 ਵਿਚ ਸਰੋਜ ਰਾਣੀ ਨਾਲ ਹੋਇਆ ਸੀ। ਸਰੋਜ ਰਾਣੀ ਦੇ ਉਸ ਦੇ ਗੁਆਂਢੀ ਜਰਨੈਲ ਸਿੰਘ ਨਾਲ ਨਾਜਾਇਜ਼ ਸਬੰਧ ਸਨ, ਜਿਸ ‘ਤੇ ਉਸ ਦੀ ਮਾਤਾ ਬਲਵੰਤ ਕੌਰ ਪਰੇਸ਼ਾਨ ਰਹਿੰਦੀ ਸੀ। ਜਰਨੈਲ ਸਿੰਘ ਨੇ ਦੱਸਿਆ ਕਿ ਉਸ ਦੀ ਸੱਸ ਸਵਰਨਾ ਰਾਣੀ ਨੂੰ ਇਸ ਬਾਰੇ ਸਭ ਪਤਾ ਸੀ, ਜੋ ਅਜਿਹਾ ਕਰਨ ਵਿਚ ਸਰੋਜ ਰਾਣੀ ਨੂੰ ਸ਼ਹਿ ਦਿੰਦੀ ਸੀ। ਜਰਨੈਲ ਸਿੰਘ ਨੇ ਦੱਸਿਆ ਕਿ ਸਮਾਜ ‘ਚ ਬਦਨਾਮੀ ਹੋਣ ਕਰਕੇ ਉਸ ਦੀ ਮਾਤਾ ਬਲਵੰਤ ਕੌਰ (60 ਸਾਲ) ਨੇ ਆਪਣੇ ਗਲ਼ ‘ਚ ਚੁੰਨੀ ਪਾ ਕੇ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਜਰਨੈਲ ਸਿੰਘ ਉਰਫ ਜਾਦੂ ਪੁੱਤਰ ਬਚਨ ਸਿੰਘ, ਸਰੋਜ ਰਾਣੀ ਅਤੇ ਸਵਰਨਾ ਰਾਣੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।






