ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਕੌਮੀ ਕਾਰਜਕਾਰਨੀ ਦੀ ਜ਼ੂਮ ਮੀਟਿੰਗ ਕੌਮੀ ਪ੍ਰਧਾਨ ਬਾਈ ਅਵਤਾਰ ਵੈਨਕੂਵਰ ਜੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਬਾਈ ਅਵਤਾਰ, ਬਲਵਿੰਦਰ ਬਰਨਾਲਾ ਟੋਰੋਂਟੋ, ਡਾ. ਬਲਜਿੰਦਰ ਸੇਖੋਂ ਟੋਰਾਂਟੋ, ਨਵਕਿਰਨ ਟੋਰਾਂਟੋ, ਜਗਰੂਪ ਧਾਲੀਵਾਲ ਐਵਟਸਫੋਰਡ, ਸੁਰਿੰਦਰ ਚਾਹਲ ਅਤੇ ਗੁਰਮੇਲ ਗਿੱਲ ਵੈਨਕੂਵਰ, ਬੀਰਬਲ ਭਦੌੜ ਤੇ ਦਰਸ਼ਨ ਔਜਲਾ (ਕੈਲਗਰੀ) ਵੱਲੋਂ ਭਾਗ ਲਿਆ ਗਿਆ। ਬਲਦੇਵ ਰਹਿਪਾ ਟੈਕਨੀਕਲ ਖ਼ਰਾਬੀ ਕਾਰਨ ਭਾਗ ਨਹੀਂ ਲੈ ਸਕੇ।
ਹੇਠ ਲਿਖੇ ਅਨੁਸਾਰ ਏਜੰਡੇ ਪਾਸ ਕੀਤੇ ਗਏ :
1. ਸੁਸਾਇਟੀ ਦਾ ਕੌਮੀ ਚੋਣ ਇਜਲਾਸ 17 ਮਈ 2024 ਨੂੰ ਜ਼ੂਮ ਉੱਪਰ ਕੀਤਾ ਜਾਵੇਗਾ। ਇਸਦਾ ਸਮਾਂ ਵੈਨਕੂਵਰ ਮੁਤਾਬਿਕ ਸਵੇਰੇ ਦਸ ਵਜੇ ਹੋਵੇਗਾ। ਡੈਲੀਗੇਟ ਆਪਣੇ ਸਮਾਂ ਜ਼ੋਨ ਮੁਤਾਬਕ ਸ਼ਮੂਲੀਅਤ ਯਕੀਨੀ ਬਣਾਉਣ।
2. ਸੁਸਾਇਟੀ ਦੀਆਂ ਇਕਾਈਆਂ ਅਪ੍ਰੈਲ 2024 ‘ਚ ਆਪਣੇ ਜਨਰਲ ਇਜਲਾਸ ਬੁਲਾ ਕੇ ਆਪਣੇ ਅਹੁਦੇਦਾਰਾਂ ਤੇ ਕੌਮੀ ਡੈਲੀਗੇਟਾਂ ਦੀ ਚੋਣ ਕਰਨਗੀਆਂ।
3. ਸੰਵਿਧਾਨਕ ਸੋਧ ਜੇ ਕੋਈ ਕਰਨੀ ਹੈ ਤਾਂ ਸਬੰਧਤ ਇਕਾਈਆਂ ਆਪਣੇ ਚੁਣੇ ਕੌਮੀ ਡੈਲੀਗੇਟਾਂ ਰਾਹੀਂ ਰੱਖ ਸਕਦੀਆਂ ਹਨ।
4. ਜਿੱਥੇ ਐਡਹਾਕ ਯੂਨਿਟਾਂ ਬਣਦੀਆਂ ਹਨ ਉਹਨਾਂ ਵਿੱਚੋਂ ਐਡਹਾਕ ਕਾਰਜਕਾਰੀ ਮੈਂਬਰ ਕਾਰਜਕਾਰੀ ਕਮੇਟੀ ਲੈ ਸਕਦੀ ਹੈ।
5. ਇਹ ਵੀ ਮਤਾ ਪਾਸ ਕੀਤਾ ਗਿਆ ਕਿ ਭਾਰਤ ਵਿਚ ਆਈਪੀਸੀ ਦੀ ਧਾਰਾ 295 ਖਤਮ ਕੀਤੀ ਜਾਵੇ ਜਿਸਦੀ ਗਲਤ ਵਰਤੋਂ ਰਾਹੀਂ ਮਨੁੱਖ ਦੇ ਬੋਲਣ ਦੇ ਜਮਹੂਰੀ ਅਧਿਕਾਰ ਦਾ ਘਾਣ ਹੋ ਰਿਹਾ ਹੈ।
6. ਪੰਜਾਬ ਦੇ ਤਰਕਸ਼ੀਲ ਆਗੂਆਂ ਤੇ ਧਾਰਾ 295 ਅਧੀਨ ਦਰਜ ਕੀਤੇ ਕੇਸ ਰੱਦ ਕੀਤੇ ਜਾਣ।
7. ਪੰਜਾਬੀ ਇਨਕਲਾਬੀ ਕਵੀ ਇਕਬਾਲ ਖਾਨ ਕੈਨੇਡਾ ਤੇ ਫੈਡਰੇਸ਼ਨ ਆਫ ਇੰਡੀਅਨ ਰੈਸ਼ਨਲਿਸਟ ਅਸੋਸੀਏਸ਼ਨ ਇੰਡੀਆ ਦੇ ਸਰਪ੍ਰਸਤ ਅਤੇ ਸਾਬਕਾ ਕੌਮੀ ਜਨਰਲ ਸਕੱਤਰ ਯੂ ਕਲਾਨਾਥਨ ਕੇਰਲਾ ਦੇ ਨਿਧਨ ਤੇ ਦੁੱਖ ਪ੍ਰਗਟ ਕਰਦਿੰਆਂ ਸ਼ੋਕ ਮਤੇ ਪਾਸ ਕੀਤੇ ਗਏ। ਨਵਕਿਰਨ ਟੋਰਾਂਟੋ ਵੱਲੋਂ ਮੀਟਿੰਗ ਦੀ ਕਾਰਵਾਈ ਦਾ ਪ੍ਰਬੰਧਨ ਕੀਤਾ ਗਿਆ। ਇਹ ਜਾਣਕਾਰੀ ਸੁਸਾਇਟੀ ਦੇ ਆਗੂ






