ਪਿੰਡ ਲਾਡਬੰਜਾਰਾ ‘ਚ ਕਣਕ ਨੂੰ ਤੇ ਕਣਕ ਦੀ ਨਾੜ ਨੂੰ ਅੱਗ ਲੱਗਣ ਦਾ ਸਮਾਚਾਰ ਮਿਲਿਆ ਹੈ। ਕਣਕ ਦੀ ਲੱਗੀ ਅੱਗ ਨੂੰ ਪ੍ਰਸ਼ਾਸਨ ਤੇ ਲੋਕਾਂ ਨੇ ਮਿਲ ਕੇ ਕਾਬੂ ਪਾਇਆ।
ਜਾਣਕਾਰੀ ਅਨੁਸਾਰ 15 ਏਕੜ ਦੇ ਕਰੀਬ ਕਣਕ ਦੀ ਨਾੜ ਸੜ ਕੇ ਸੁਆਹ ਹੋ ਗਈ ਹੈ ਤੇ ਇਕ ਏਕੜ ਤੋਂ ਜ਼ਿਆਦਾ ਖੜ੍ਹੀ ਕਣਕ ਵੀ ਅੱਗ ਦੀ ਲਪੇਟ ‘ਚ ਆ ਗਈ। ਕਿਸਾਨ ਬਾਵਾ ਸਿੰਘ ਦੀ 8 ਏਕੜ ਨਾੜ ਤੇ ਸਵਾ ਏਕੜ ਦੇ ਕਰੀਬ ਕਣਕ ਸੜ ਕੇ ਸੁਆਹ ਹੋ ਗਈ। ਇਹ ਗਰੀਬ ਕਿਸਾਨ ਜ਼ਮੀਨ ਠੇਕੇ ‘ਤੇ ਲੈ ਕੇ ਖੇਤੀ ਕਰਦਾ ਸੀ। ਕਣਕ ਦੀ ਨਾੜ ਸੜਨ ਨਾਲ ਤੇ ਕਣਕ ਦੇ ਸੜਨ ਨਾਲ ਕਿਸਾਨ ਬਾਵਾ ਸਿੰਘ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ।
ਬਾਵਾ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਗ ਦੇ ਲੱਗਣ ਬਾਰੇ ਅਜੇ ਕੋਈ ਪਤਾ ਨਹੀਂ ਲੱਗ ਸਕਿਆ ਪਰ ਉਹ ਕਣਕ ਨੂੰ ਅੱਗ ਲੱਗਣ ਦੇ ਨਾਲ ਉਸ ਦਾ ਲੱਖਾਂ ਦਾ ਨੁਕਸਾਨ ਹੋ ਗਿਆ। ਉਸ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਸ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਇਸ ਤੋਂ ਇਲਾਵਾ ਬਘੇਲ ਸਿੰਘ ਅਵਤਾਰ ਸਿੰਘ ਤੇ ਹਾਕਮ ਸਿੰਘ ਦੀ ਖੇਤ ‘ਚ ਖੜ੍ਹੀ ਨਾੜ ਨੂੰ ਵੀ ਅੱਗ ਲੱਗ ਗਈ ਹੈ। ਪਿੰਡ ਦੇ ਲੋਕਾਂ ਦੇ ਨਾਲ ਮਿਲ ਕੇ ਦਿੜ੍ਹਬਾ ਪ੍ਰਸ਼ਾਸਨ ਵੱਲੋਂ ਅੱਗ ‘ਤੇ ਕਾਬੂ ਪਾਇਆ ਗਿਆ। ਅੱਗ ਦੀਆਂ ਵਧਦੀਆਂ ਲਪਟਾਂ ਨੂੰ ਰੋਕਣ ਲਈ ਖੜ੍ਹੀ ਕਣਕ ਤੇ ਨਾੜ ਨੂੰ ਟਰੈਕਟਰ ਨਾਲ ਵਾਹ ਦਿੱਤਾ ਗਿਆ।