ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਅੱਜ ਘੱਟ ਦਿਸਣ ਹੱਦ ਕਾਰਨ 131 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਇਹ ਜਾਣਕਾਰੀ ਹਵਾਈ ਅੱਡੇ ਦੇ ਇੱਕ ਅਧਿਕਾਰੀ ਨੇ ਦਿੰਦਿਆਂ ਦੱਸਿਆ ਕਿ ਮੰਗਲਵਾਰ ਨੂੰ ਘੱਟ ਦਿਸਣਯੋਗਤਾ ਕਾਰਨ ਦਿੱਲੀ ਹਵਾਈ ਅੱਡੇ ’ਤੇ ਉਡਾਣਾਂ ਦੇ ਸੰਚਾਲਨ ਵਿੱਚ ਵਿਘਨ ਪਿਆ। ਦਿੱਲੀ ਹਵਾਈ ਅੱਡੇ ’ਤੇ ਹੁਣ ਤੱਕ ਰਵਾਨਾ ਹੋਣ ਵਾਲੀਆਂ 52 ਅਤੇ ਆਉਣ ਵਾਲੀਆਂ 79 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਜ਼ਿਕਰਯੋਗ ਹੈ ਕਿ ਉਤਰੀ ਭਾਰਤ ਦੇ ਮੁੱਖ ਕੇਂਦਰ ਦਿੱਲੀ ਵਿਚ ਦਸੰਬਰ ਦੇ ਮਹੀਨੇ ਦੇ ਅਖੀਰ ਵਿਚ ਸੰਘਣੀ ਧੁੰਦ ਪੈਂਦੀ ਹੈ ਜਿਸ ਕਾਰਨ ਦਿਸਣ ਹੱਦ ਕਾਫੀ ਹੱਦ ਤਕ ਘੱਟ ਜਾਂਦੀ ਹੈ। ਇਸ ਕਾਰਨ ਏਅਰ ਇੰਡੀਆ ਤੇ ਹੋਰ ਏਅਰਲਾਈਨਜ਼ ਦੀਆਂ ਉਡਾਣਾਂ ਪ੍ਰਭਾਵਤ ਹੁੰਦੀਆਂ ਹਨ ਜਿਸ ਨਾਲ ਉਡਾਣ ਸ਼ਡਿਊਲ ਪ੍ਰਭਾਵਿਤ ਹੁੰਦਾ ਹੈ।
ਏਵੀਏਸ਼ਨ ਰੈਗੂਲੇਟਰ ਡੀਜੀਸੀਏ ਨੇ ਅਗਲੇ ਸਾਲ 10 ਦਸੰਬਰ ਤੋਂ 10 ਫਰਵਰੀ ਤੱਕ ਸਰਦੀਆਂ ਦੌਰਾਨ ਧੁੰਦ ਵਾਲੀ ਵਿੰਡੋ ਦਾ ਐਲਾਨ ਕੀਤਾ ਸੀ।
ਇਸ ਕਾਰਨ ਸੰਕਟ ਵਿੱਚ ਘਿਰੀ ਇੰਡੀਗੋ ਨੇ ਮੰਗਲਵਾਰ ਨੂੰ ਦਿੱਲੀ ਹਵਾਈ ਅੱਡੇ ’ਤੇ ਖਰਾਬ ਮੌਸਮ ਕਾਰਨ 113 ਉਡਾਣਾਂ ਰੱਦ ਕਰ ਦਿੱਤੀਆਂ।
ਇਸ ਤੋਂ ਇਲਾਵਾ ਏਅਰਲਾਈਨ ਨੇ ਇਹ ਵੀ ਕਿਹਾ ਕਿ ਉਹ ਦਿੱਲੀ ਹਵਾਈ ਅੱਡੇ ’ਤੇ ਖਰਾਬ ਮੌਸਮ ਕਾਰਨ ਬੁੱਧਵਾਰ ਨੂੰ 42 ਉਡਾਣਾਂ ਨਹੀਂ ਚਲਾਏਗੀ।
ਇੰਡੀਗੋ ਨੇ X ’ਤੇ ਇੱਕ ਪੋਸਟ ਵਿੱਚ ਕਿਹਾ ਕਿ ਜਿਵੇਂ ਹੀ ਸਰਦੀਆਂ ਸ਼ੁਰੂ ਹੁੰਦੀਆਂ ਹਨ, ਉੱਤਰੀ ਭਾਰਤ ਵਿੱਚ ਸਵੇਰੇ ਸੰਘਣੀ ਧੁੰਦ ਕਾਰਨ ਉਡਾਣਾਂ ਪ੍ਰਭਾਵਿਤ ਹੁੰਦੀਆਂ ਹਨ।
ਇੰਡੀਗੋ ਨੇ ਕਿਹਾ, ‘ਸਾਡੀਆਂ ਟੀਮਾਂ ਇਸ ਲਈ ਪੂਰੀ ਤਰ੍ਹਾਂ ਤਿਆਰ ਹਨ ਅਤੇ ਮੌਸਮ ਦੀ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਹੀਆਂ ਹਨ। ਪੀਟੀਆਈ







