ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਅੱਜ ਦੋ ਔਰਤਾਂ ਸਮੇਤ ਚਾਰ ਨਕਸਲੀਆਂ ਨੇ ਆਪਣੇ ਹਥਿਆਰਾਂ ਸਮੇਤ ਆਤਮ ਸਮਰਪਣ ਕਰ ਦਿੱਤਾ।
ਬਸਤਰ ਰੇਂਜ ਦੇ ਇੰਸਪੈਕਟਰ ਜਨਰਲ ਪੁਲਿਸ ਸੁੰਦਰਰਾਜ ਪੀ ਨੇ ਕਿਹਾ ਕਿ ਮਾਓਵਾਦੀਆਂ ਦੇ ਦੱਖਣੀ ਬਸਤਰ ਡਿਵੀਜ਼ਨ ਦੀ ਕਿਸਤਾਰਾਮ ਏਰੀਆ ਕਮੇਟੀ ਨਾਲ ਸਬੰਧਤ ਇਨ੍ਹਾਂ ਕਾਡਰਾਂ ਨੇ ਰਾਜ ਦੀ ‘ਪੂਨਾ ਮਾਰਗੇਮ (ਪੁਨਰਵਾਸ ਤੋਂ ਸਮਾਜਿਕ ਪੁਨਰ ਏਕੀਕਰਨ ਤੱਕ) ਪਹਿਲਕਦਮੀ ਤਹਿਤ ਇੱਥੇ ਆਤਮ ਸਮਰਪਣ ਕਰ ਦਿੱਤਾ।
ਨਕਸਲੀਆਂ ਨੇ ਪੁਲੀਸ ਨੂੰ ਦੱਸਿਆ ਕਿ ਉਹ ਸੂਬਾ ਸਰਕਾਰ ਦੀ ਆਤਮ ਸਮਰਪਣ ਅਤੇ ਪੁਨਰਵਾਸ ਨੀਤੀ ਤੋਂ ਪ੍ਰਭਾਵਿਤ ਹੋਏ ਹਨ।
ਆਤਮ ਸਮਰਪਣ ਕਰਨ ਵਾਲੇ ਕਾਡਰਾਂ ਵਿੱਚੋਂ ਇੱਕ ਏਰੀਆ ਕਮੇਟੀ ਮੈਂਬਰ ਸੋਢੀ ਜੋਗਾ ’ਤੇ 5 ਲੱਖ ਰੁਪਏ ਦਾ ਇਨਾਮ ਸੀ। ਉਨ੍ਹਾਂ ਕਿਹਾ ਕਿ ਬਾਕੀ ਡਾਬਰ ਗੰਗਾ, ਉਰਫ਼ ਮਡਕਮ ਗੰਗਾ, ਸੋਢੀ ਰਾਜੇ ਅਤੇ ਮਾਧਵੀ ਬੁਧਾਰੀ ’ਤੇ 1-1 ਲੱਖ ਰੁਪਏ ਦਾ ਇਨਾਮ ਸੀ। ਇਨ੍ਹਾਂ ਕੋਲੋਂ ਗੋਲੀ-ਸਿੱਕਾਂ ਤੇ ਹਥਿਆਰ ਵੀ ਬਰਾਮਦ ਹੋਏ ਹਨ।







