ਰਾਸ਼ਟਰਵਾਦੀ ਕਾਂਗਰਸ ਪਾਰਟੀ (SP) ਦੇ ਵਿਧਾਇਕ ਰੋਹਿਤ ਪਵਾਰ ਨੇ ਮਹਾਰਾਸ਼ਟਰ ਸਰਕਾਰ ਵੱਲੋਂ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਜਹਾਜ਼ ਹਾਦਸੇ ਵਿੱਚ ਹੋਈ ਮੌਤ ਦੀ ਜਾਂਚ CBI ਨੂੰ ਸੌਂਪਣ ਦੇ ਫੈਸਲੇ ਦੀ ਤਿੱਖੀ ਨਿਖੇਧੀ ਕੀਤੀ ਹੈ।
ਰੋਹਿਤ ਪਵਾਰ ਨੇ ਦੋਸ਼ ਲਾਇਆ ਕਿ CBI ਕੋਲ ਪਹਿਲਾਂ ਹੀ ਹਜ਼ਾਰਾਂ ਕੇਸ ਲੰਬਿਤ ਹਨ ਅਤੇ ਇਸ ਮਾਮਲੇ ਨੂੰ ਕੇਂਦਰੀ ਏਜੰਸੀ ਨੂੰ ਸੌਂਪਣਾ ਸਿਰਫ਼ ਜਾਂਚ ਵਿੱਚ ਦੇਰੀ ਕਰਨ ਦੀ ਚਾਲ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਹਾਦਸੇ ਦੀ ਜਾਂਚ ਸਟੇਟ CID ਕੋਲੋਂ ਕਰਵਾਈ ਜਾਣੀ ਚਾਹੀਦੀ ਹੈ। ਰੋਹਿਤ ਨੇ ਇਹ ਵੀ ਦਾਅਵਾ ਕੀਤਾ ਕਿ ਹਾਦਸੇ ਨਾਲ ਜੁੜੀ 70 ਫੀਸਦੀ ਅਹਿਮ ਜਾਣਕਾਰੀ ਅਜੇ ਵੀ ਉਨ੍ਹਾਂ ਕੋਲ ਹੈ, ਜਿਸ ਨੂੰ ਜਨਤਕ ਨਹੀਂ ਕੀਤਾ ਗਿਆ।
ਰੋਹਿਤ ਪਵਾਰ ਨੇ ਜਹਾਜ਼ ਦੇ ‘ਬਲੈਕ ਬਾਕਸ’ ਦੇ ਸੜ ਜਾਣ ਦੀਆਂ ਖ਼ਬਰਾਂ ’ਤੇ ਵੀ ਸ਼ੱਕ ਜਤਾਇਆ ਅਤੇ ਕਿਹਾ ਕਿ ਉਨ੍ਹਾਂ ਕੋਲ ਡਿਵਾਈਸ ਦੀਆਂ ਅਜਿਹੀਆਂ ਤਸਵੀਰਾਂ ਹਨ ਜੋ ਕੁਝ ਹੋਰ ਹੀ ਬਿਆਨ ਕਰਦੀਆਂ ਹਨ।
ਦੂਜੇ ਪਾਸੇ, ਜਤਿੰਦਰ ਆਵੜ ਨੇ ਦੋਸ਼ ਲਾਇਆ ਕਿ ਜਿਸ ਜਹਾਜ਼ ਵਿੱਚ ਅਜੀਤ ਪਵਾਰ ਸਵਾਰ ਸਨ, ਉਸ ਕੋਲ ਭਾਰਤ ਵਿੱਚ ਉੱਡਣ ਦੀ ਇਜਾਜ਼ਤ ਨਹੀਂ ਸੀ ਅਤੇ ਉਹ ਆਪਣੀ ਤੈਅ ਸੀਮਾ ਤੋਂ ਕਿਤੇ ਜ਼ਿਆਦਾ ਘੰਟੇ ਉੱਡ ਚੁੱਕਾ ਸੀ। ਅਜੀਤ ਪਵਾਰ ਤੋਂ ਬਿਨਾਂ ਸ਼ੁਰੂ ਹੋਏ ਇਸ ਬਜਟ ਇਜਲਾਸ ਦੌਰਾਨ ਵਿਰੋਧੀ ਧਿਰ ਨੇ ਸਰਕਾਰ ਨੂੰ ਪੂਰੀ ਤਰ੍ਹਾਂ ਘੇਰ ਲਿਆ ਹੈ ਅਤੇ ਜਾਂਚ ਵਿੱਚ ਪਾਰਦਰਸ਼ਤਾ ਦੀ ਮੰਗ ਕੀਤੀ ਹੈ।






