ਚੰਡੀਗੜ੍ਹ, 5 ਅਕਤੂਬਰ, 2021: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਇਕ ਟਵੀਟ ਕਰ ਕੇ ਦੱਸਿਆ ਹੈ ਕਿ ਅੱਜ ਹਾਈ ਕੋਰਟ ਵਿਚ ਨਸ਼ਿਆਂ ਬਾਰੇ ਢਾਈ ਸਾਲ ਪਹਿਲਾਂ ਪੇਸ਼ ਕੀਤੀ ਸੀਲਬੰਦ ਰਿਪੋਰਟ ਅੱਜ ਖੋਲ੍ਹੀ ਜਾਵੇਗੀ। ਉਹਨਾਂ ਕਿ ਇਹ ਸਾਡੇ ਨੌਜਵਾਨਾਂ ਤੇ ਮਾਵਾਂ ਦੀ ਪਹਿਲੀ ਜਿੱਤ ਹੋਵੇਗੀ। ਉਹਨਾਂ ਆਸ ਪ੍ਰਗਟਾਈ ਕਿ ਇਹਨਾਂ ਨਸ਼ਾ ਤਸਕਰਾਂ ਨੁੰ ਅਜਿਹੀ ਸਜ਼ਾ ਮਿਲੇਗੀ ਜੋ ਪੀੜ੍ਹੀਆਂ ਤੱਕ ਹੋਰਨਾਂ ਲਈ ਸਬਕ ਦਾ ਕੰਮ ਕਰੇਗੀ।





