ਇੰਦੌਰ, 2 ਮਾਰਚ – ਫਿਲਮ ਲੇਖਕ ਅਤੇ ਆਲੋਚਕ ਜੈਪ੍ਰਕਾਸ਼ ਚੌਕਸੇ ਦਾ ਇੰਦੌਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ 82 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਫੇਫੜਿਆਂ ਦੇ ਕੈਂਸਰ ਨਾਲ ਜੂਝ ਰਹੇ ਸਨ। ਚੌਕਸੇ ਦੇ ਬੇਟੇ ਰਾਜੂ ਚੌਕਸੇ ਨੇ ਕਿਹਾ ਉਨ੍ਹਾਂ ਦੇ ਪਿਤਾ, ਜੋ ਘਰ ਵਿੱਚ ਆਰਾਮ ਕਰ ਰਹੇ ਸਨ, ਨੂੰ ਅਚਾਨਕ ਦਿਲ ਦਾ ਦੌਰਾ ਪਿਆ। ਜਦੋਂ ਉਹ ਬੇਹੋਸ਼ ਹੋ ਗਏ ਤਾਂ ਉਨ੍ਹਾਂ ਦੀ ਡਾਕਟਰ ਪਤਨੀ ਨੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ।
ਰਾਜੂ ਚੌਕਸੇ ਨੇ ਦੱਸਿਆ ਕਿ ਉਸ ਦੇ ਪਿਤਾ ਪਿਛਲੇ ਸੱਤ ਸਾਲਾਂ ਤੋਂ ਫੇਫੜਿਆਂ ਦੇ ਕੈਂਸਰ ਤੋਂ ਪੀੜਤ ਸਨ ਅਤੇ ਪਿਛਲੇ ਤਿੰਨ ਮਹੀਨਿਆਂ ਤੋਂ ਉਨ੍ਹਾਂ ਦੀ ਸਿਹਤ ਵਿਗੜ ਰਹੀ ਸੀ। ਜੈਪ੍ਰਕਾਸ਼ ਚੌਕਸੇ ਨੇ ‘ਸ਼ਾਇਦ’ (1979), ‘ਕਤਲ’ (1986) ਅਤੇ ‘ਬਾਡੀਗਾਰਡ’ (2011) ਵਰਗੀਆਂ ਹਿੰਦੀ ਫਿਲਮਾਂ ਲਈ ਸਕ੍ਰੀਨਪਲੇਅ ਅਤੇ ਸੰਵਾਦ ਲਿਖੇ। ਉਨ੍ਹਾਂ ਨੇ ਮਹਾਭਾਰਤ ਤੇ ਆਧਾਰਿਤ ਟੀ. ਵੀ. ਸੀਰੀਅਲ ਦੇ ਲੇਖਣ ਵਿਭਾਗ ਦੇ ਮੁਖੀ ਵਜੋਂ ਵੀ ਕੰਮ ਕੀਤਾ।






