ਨਵੀਂ ਦਿੱਲੀ, 04 ਮਾਰਚ 2022- ਯੂਪੀ ਦੇ ਲਖੀਮਪੁਰ ਖੀਰੀ ਮਾਮਲੇ ਦੇ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਕਰਨ ਦੀ ਮੰਗ ਨੂੰ ਲੈ ਕੇ
ਅਰਜੀ ਤੇ ਸੁਣਵਾਈ ਸੁਪਰੀਮ ਕੋਰਟ 11 ਮਾਰਚ ਨੂੰ ਕਰੇਗੀ।ਅਪੀਲਕਰਤਾ ਦੇ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ ਆਸ਼ੀਸ਼ ਦੀ ਜ਼ਮਾਨਤ ਤੋਂ ਬਾਅਦ ਮਾਮਲੇ ਵਿਚ ਦੂਸਰੇ ਮੁਲਜ਼ਮ ਵੀ ਹਾਈਕੋਰਟ ਦੇ ਫੈਸਲੇ ਨੂੰ ਆਧਾਰਬਣਾਕੇ ਜ਼ਮਾਨਤ ਲਈ ਕੋਰਟ ਜਾਣ ਦੀ ਤਿਆਰੀ ਕਰ ਰਹੇ ਹਨ। ਇਸ ਲਈ ਜਲਦੀ ਸੁਣਵਾਈ ਹੋਣੀ ਚਾਹੀਦੀ ਹੈ।





