ਐਸ ਏ ਐਸ ਨਗਰ, 15 ਮਾਰਚ- ਵਿਧਾਨਸਭਾ ਚੋਣਾ ਦੌਰਾਨ ਮੁਹਾਲੀ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਸz. ਬਲਬੀਰ ਸਿੰਘ ਸਿੱਧੂ ਦੀ 34 ਹਜਾਰ ਤੋਂ ਵੀ ਵੱਧ ਵੋਟਾਂ ਲਾਲ ਹੋਈ ਹਾਰ ਤੋਂ ਬਾਅਦ ਸz. ਸਿੱਧੂ ਵਲੋਂ ਮੁਹਾਲੀ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਸਮੇਤ ਸਮੁੱਚੇ 37 ਕੌਂਸਲਰਾਂ ਨਾਲ ਮੀਟਿੰਗ ਕੀਤੀ ਅਤੇ ਵਿਧਾਨ ਸਭਾ ਚੋਣਾਂ ਵਿੱਚ ਹੋਈ ਹਾਰ ਸੰਬੰਧੀ ਮੰਥਨ ਕੀਤਾ। ਇਸ ਮੌਕੇ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਅਤੇ ਸਮੁੱਚੇ ਕੌਂਸਲਰਾਂ ਨੇ ਹੱਥ ਖੜ੍ਹੇ ਕਰਕੇ ਬਲਬੀਰ ਸਿੰਘ ਸਿੱਧੂ ਦੀ ਹਿਮਾਇਤ ਵਿੱਚ ਅੱਗੇ ਆਉਂਦਿਆਂ ਐਲਾਨ ਕੀਤਾ ਕਿ ਉਹ ਸਾਰੇ ਸz. ਸਿੱਧੂ ਦੇ ਖੜ੍ਹੇ ਹਨ ਅਤੇ ਖੜ੍ਹੇ ਰਹਿਣਗੇ।
ਇੱਥੇ ਜਿਕਰਯੋਗ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਸੋਸ਼ਲਮੀਡੀਆ ਤੇ ਇਹ ਚਰਚਾ ਚਲ ਰਹੀ ਸੀ ਕਿ ਮੁਹਾਲੀ ਦੇ ਵੱਡੀ ਗਿਣਤੀ ਕਾਂਗਰਸੀ ਕੌਂਸਲਰ ਸz. ਸਿੱਧੂ ਦਾ ਸਾਥ ਛੱਡ ਕੇ ਜਾ ਸਕਦੇ ਹਨ ਪਰੰਤੂ ਹੁਣ ਇਹਨਾਂ ਤਮਾਮ ਕੌਂਸਲਰਾਂ ਵਲੋਂ ਸz. ਸਿੱਧੂ ਦੀ ਹਮਾਇਤ ਵਿੱਚ ਖੁੱਲ ਕੇ ਅੱਗੇ ਆਊਣ ਨਾਲ ਇੱਕ ਵਾਰ ਇਸ ਚਰਚਾ ਤੇ ਰੋਕ ਲੱਗ ਗਈ ਹੈ।
ਮੀਟਿੰਗ ਵਿੱਚ ਹਾਜ਼ਰ ਕਾਂਗਰਸੀ ਕੌਂਸਲਰਾਂ ਅਤੇ ਹੋਰਨਾਂ ਆਗੂਆਂ ਨੂੰ ਸੰਬੋਧਨ ਕਰਦਿਆਂ ਸz. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫਤਵਾ ਦਿੱਤਾ ਹੈ ਤਾਂ ਹੁਣ ਇਸ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਚੁਣੀਆਂ ਹੋਈਆਂ ਸੰਸਥਾਵਾਂ ਦੇ ਕੰਮ ਕਾਹਜ ਵਿੱਚ ਰੋੜੇ ਨਾ ਅਟਕਾਵੇ। ਉਨ੍ਹਾਂ ਕਿਹਾ ਕਿ ਮੁਹਾਲੀ ਨਗਰ ਨਿਗਮ ਪਹਿਲਾਂ ਵਾਂਗ ਹੀ ਮੁਹਾਲੀ ਵਿਚ ਵਿਕਾਸ ਕਾਰਜ ਜਾਰੀ ਰੱਖੇਗੀ ਅਤੇ ਨਵੀਂ ਸਰਕਾਰ ਤੋਂ ਵਿਕਾਸ ਕਾਰਜਾਂ ਵਾਸਤੇ ਪੂਰਾ ਸਹਿਯੋਗ ਲਵੇਗੀ ਵੀ ਅਤੇ ਦੇਵੇਗੀ ਵੀ ਕਿਉੱਕਿ ਸਿਹਤਮੰਦ ਰਾਜਨੀਤੀ ਦਾ ਤਕਾਜ਼ਾ ਵੀ ਇਹੀ ਹੈ।
ਉਨ੍ਹਾਂ ਕਿਹਾ ਕਿ ਉਹ ਲੋਕਾਂ ਵਲੋਂ ਆਮ ਆਦਮੀ ਪਾਰਟੀ ਦੇ ਹੱਕ ਵਿਚ ਦਿੱਤੇ ਫਤਵੇ ਨੂੰ ਕਬੂਲ ਕਰਦੇ ਹਨ ਅਤੇ ਸ਼ਹਿਰ ਦੇ ਵਿਕਾਸ ਨੂੰ ਮੁੱਖ ਰੱਖਦੇ ਹੋਏ ਨਵੀਂ ਸਰਕਾਰ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਹਨ। ਇਸਦੇ ਨਾਲ ਹੀ ਉਹਨਾਂ ਕਿਹਾ ਕਿ ਮੁਹਾਲੀ ਦੇ ਕੌਂਸਲਰ ਕਿਸੇ ਦੇ ਦਬਾਅ ਹੇਠ ਆਉਣ ਵਾਲੇ ਨਹੀਂ ਹਨ ਅਤੇ ਉਹ ਖੁਦ ਹਰ ਤਰ੍ਹਾਂ ਨਾਲ ਕੌਂਸਲਰਾਂ ਦੇ ਦੁੱਖ- ਸੁਖ ਵਿੱਚ ਉਨ੍ਹਾਂ ਦੇ ਨਾਲ ਖੜ੍ਹੇ ਹਨ।
ਇਸ ਮੌਕੇ ਸz. ਸਿੱਧੂ ਦੀ ਹਾਰ ਦੀ ਸਮੀਖਿਆ ਕਰਦਿਆਂ ਕੌਂਸਲਰਾਂ ਨੇ ਕਿਹਾ ਕਿ ਸਿਰਫ਼ ਮੁਹਾਲੀ ਵਿਧਾਨ ਸਭਾ ਹੀ ਨਹੀਂ ਬਲਕਿ ਪੰਜਾਬ ਪੱਧਰ ਤੇ ਕਾਂਗਰਸ ਪਾਰਟੀ ਦੀ ਹਾਰ ਲਈ ਪਾਰਟੀ ਦਾ ਅੰਦਰੂਨੀ ਕਲੇਸ਼ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਇਹੀ ਵਜ੍ਹਾ ਹੈ ਕਿ ਪੰਜਾਬ ਵਿੱਚ ਮੁੜ ਸਰਕਾਰ ਬਣਾਉਣ ਲਈ ਇਕ ਨੰਬਰ ਤੇ ਚੱਲ ਰਹੀ ਕਾਂਗਰਸ ਪਾਰਟੀ ਦੂਜੇ ਨੰਬਰ ਤੇ ਰਹਿ ਗਈ ਅਤੇ ਇਸ ਦੇ ਵੱਡੇ ਵੱਡੇ ਆਗੂ ਚੋਣ ਹਾਰ ਗਏ। ਕੌਂਸਲਰਾਂ ਨੇ ਕਿਹਾ ਕਿ ਮੁਹਾਲੀ ਵਿਧਾਨ ਸਭਾ ਦੇ ਅੰਕੜੇ ਦੱਸਦੇ ਹਨ ਕਿ ਲੋਕਾਂ ਵਿੱਚ ਸz. ਬਲਬੀਰ ਸਿੰਘ ਸਿੱਧੂ ਦੇ ਖਿਲਾਫ ਕੋਈ ਨਾਰਾਜ਼ਗੀ ਨਹੀਂ ਹੈ ਬਲਕਿ ਅਕਾਲੀ ਦਲ ਦੀ ਸਾਰੀ ਵੋਟ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਪਈ ਦਿਖਾਈ ਦਿੰਦੀ ਹੈ।
ਇਸ ਮੌਕੇ ਸਮੂਹ ਕਾਂਗਰਸੀ ਕੌਂਸਲਰਾਂ ਸਮੇਤ ਜ਼ਿਲ੍ਹਾ ਕਾਂਗਰਸ ਪ੍ਰਧਾਨ ਰਿਸ਼ਵ ਜੈਨ, ਮੁਹਾਲੀ ਸ਼ਹਿਰੀ ਪ੍ਰਧਾਨ ਜਸਪ੍ਰੀਤ ਸਿੰਘ ਗਿੱਲ, ਗੁਰਚਰਨ ਸਿੰਘ ਭੰਮਰਾ ਸੀਨੀਅਰ ਮੀਤ ਪ੍ਰਧਾਨ, ਜਤਿੰਦਰ ਆਨੰਦ ਟਿੰਕੂ ਮੀਤ ਪ੍ਰਧਾਨ, ਰਾਜਾ ਕੰਵਰਜੋਤ ਸਿੰਘ ਰਾਜਾ ਮੁਹਾਲੀ ਸੀਨੀਅਰ ਕਾਂਗਰਸੀ ਆਗੂ, ਗਗਨ ਧਾਲੀਵਾਲ, ਇੰਦਰਜੀਤ ਢਿੱਲੋਂ, ਅਸ਼ੋਕ ਕੌਂਡਲ, ਨਵਜੋਤ ਸਿੰਘ ਬਾਛਲ, ਲਖਮੀਰ ਸਿੰਘ, ਕੁਲਵਿੰਦਰ ਸੰਜੂ, ਗੁਰਸਾਹਿਬ ਸਿੰਘ, ਬਲਬੀਰ ਸਿੰਘ ਟਰਾਂਸਪੋਰਟਰ ਤੇ ਹੋਰ ਪਤਵੰਤੇ ਹਾਜ਼ਰ ਸਨ।




