ਐਸ ਏ ਐਸ ਨਗਰ, 4 ਅਪ੍ਰੈਲ – ਹਲਕਾ ਮੁਹਾਲੀ ਦੇ ਵਿਧਾਇਕ ਸz. ਕੁਲਵੰਤ ਸਿੰਘ ਨੇ ਕਿਹਾ ਹੈ ਕਿ ਸਮਾਜਿਕ ਕੁਰੀਤੀਆਂ ਦੇ ਖਿਲਾਫ ਲੜਾਈ ਲਈ ਸਵੇਰਾ ਵਰਗੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਮਜਬੂਤ ਕਰਕੇ ਲੋਕਾਂ ਦੀ ਸੇਵਾ ਵਿਚ ਲਗਾਇਆ ਜਾਵੇਗਾ। ਸਥਾਨਕ ਫੇਜ਼ 10 ਵਿੱਚ ਸੰਸਥਾ ਸਵੇਰਾ ਵਲੋਂ ਡਾ. ਮਨਦੀਪ ਵਾਲੀਆ ਦੀ ਅਗਵਾਈ ਵਿੱਚ ਵਿਧਾਇਕ ਕੁਲਵੰਤ ਸਿੰਘ ਅਤੇ ਹਰਸੁਖਇੰਦਰ ਸਿੰਘ ਬੱਬੀ ਬਾਦਲ ਦੇ ਸਨਮਾਨ ਸਮਾਗਮ ਮੌਕੇ ਬੋਲਦਿਆਂ ਸz. ਕੁਲਵੰਤ ਸਿੰਘ ਨੇ ਕਿਹਾ ਕਿ ਆਸ਼ਾ ਵਰਕਰਾਂ ਦੀਆਂ ਸਮੱਸਿਆਵਾਂ ਨੂੰ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਹਲ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੌੋਂ ਹਰ ਵਰਗ ਦੀ ਭਲਾਈ ਲ ਈ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਮੌਕੇ ਸੰਬੋਧਨ ਕਰਦਿਆਂ ਸz. ਬੱਬੀ ਬਾਦਲ ਨੇ ਕਿਹਾ ਕਿ ਮੌਜੂਦਾ ਵਿਧਾਇਕ ਕੁਲਵੰਤ ਸਿੰਘ ਅਤੇ ਸਾਬਕਾ ਕਾਂਗਰਸੀ ਵਿਧਾਇਕ ਦੀ ਵਿਚਾਰਧਾਰਾ ਵਿਚ ਬਹੁਤ ਅੰਤਰ ਹੈ। ਸਾਬਕਾ ਕਾਂਗਰਸੀ ਵਿਧਾਇਕ ਨੇ ਮੁਹਾਲੀ ਦਾ ਵਿਕਾਸ ਕਰਨ ਦੀ ਥਾਂ ਸਿਰਫ ਆਪਣਾ ਅਤੇ ਆਪਣੇ ਪਰਿਵਾਰ ਦਾ ਵਿਕਾਸ ਕੀਤਾ, ਜਦੋਂਕਿ ਮੌਜੂਦਾ ਵਿਧਾਇਕ ਕੁਲਵੰਤ ਸਿੰਘ ਵਲੋਂ ਮੁਹਾਲੀ ਵਿਧਾਨ ਸਭਾ ਹਲਕੇ ਦਾ ਸਰਵਪੱਖੀ ਵਿਕਾਸ ਕੀਤਾ ਜਾ ਰਿਹਾ ਹੈ।
ਇਸ ਮੌਕੇ ਸਮਾਜ ਸੇਵੀ ਰਾਜਿੰਦਰ ਸਿੰਘ, ਮੈਡਮ ਅਨੂਰਾਧਾ, ਬਾਬਾ ਜਸਵਿੰਦਰ ਸਿੰਘ ਖਾਲਸਾ, ਨੈਬ ਸਿੰਘ ਗੁਡਾਣਾ, ਅਮਰ ਸਿੰਘ ਮਾਣਕਮਾਜਰਾ, ਅਮਰਜੀਤ ਸਿੰਘ ਬਠਲਾਣਾ ਬਿੰਦਾ, ਇਕਬਾਲ ਸਿੰਘ, , ਸੁਖਵਿੰਦਰ ਸਿੰਘ ਬਿੱਟੂ , ਗੁਰਪ੍ਰੀਤ ਸਿੰਘ ਗੁਢਾਣਾ, ਸੰਦੀਪ ਸਿੰਘ ਸੋਹਾਣਾ, ਪਰਸ਼ੋਤਮ ਸਿੰਘ ਸੋਹਾਣਾ , ਕਰਨ ਮਨੌਲੀ, ਅਕਾਸ਼ਦੀਪ ਸਿੰਘ ਮਨੌਲੀ, ਸਿਮਰਪ੍ਰੀਤ ਸਿੰਘ ਫੇਜ਼ 11, ਕਮਲਜੀਤ ਸਿੰਘ ਫੇਜ਼ 5 , ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਬਿੱਟੂ ਮਨੌਲੀ, ਗੁਰਬਿੰਦਰ ਸਿੰਘ, ਜਸਵਿੰਦਰ ਸਿੰਘ, ਬਿੰਦਰ, ਸੁਪਿੰਦਰ ਸਿੰਘ, ਮਨਪ੍ਰੀਤ ਸਿੰਘ, ਅਮਨਦੀਪ ਸਿੰਘ, ਬਲਜਿੰਦਰ ਸਿੰਘ, ਕੁਲਦੀਪ ਸਿੰਘ, ਗੁਰਚਰਨ ਸਿੰਘ, ਬਾਬਾ ਨਰਿੰਦਰ ਸਿੰਘ, ਮੁਖਤਿਆਰ ਸਿੰਘ, ਗੁਰਦੀਪ ਸਿੰਘ, ਪ੍ਰਗਟ ਸਿੰਘ, ਪ੍ਰਵੀਨ ਕੋਹਲੀ, ਅਰਵਿੰਦ ਕੁਮਾਰ, ਅਮਨ ਕੁਮਾਰ ਅਤੇ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।





