Bharti Singh Apologize: ਸਤਿਕਾਰਯੋਗ ਸਿੱਖ ਸਰੂਪ ਬਾਰੇ ਕਾਮੇਡੀਅਨ ਭਾਰਤੀ ਸਿੰਘ (Bharti Singh )’ਤੇ ਕੀਤੀ ਗਈ ਟਿੱਪਣੀ ਕਾਰਨ ਹਰ ਪਾਸੇ ਸਥਿਤੀ ਖਰਾਬ ਨਜ਼ਰ ਆ ਰਹੀ ਹੈ। ਭਾਰਤੀ ਸਿੰਘ ਵੱਲੋਂ ਸਿੱਖੀ ਸਰੂਪ ਸਬੰਧੀ ਵਰਤੀ ਗਈ ਸ਼ਬਦਾਵਲੀ ਬਾਰੇ ਐੱਸ.ਜੀ.ਪੀ.ਸੀ. ਸਖ਼ਤ ਕਾਰਵਾਈ ਕੀਤੀ ਗਈ ਹੈ। ਐਸ.ਜੀ.ਪੀ.ਸੀ ਸਕੱਤਰ ਮਹਿੰਦਰ ਸਿੰਘ ਨੇ ਕਿਹਾ ਕਿ ਭਾਰਤੀ ਸਿੰਘ ਵੱਲੋਂ ਸਿੱਖ ਸਰੂਪ ਬਾਰੇ ਜੋ ਸ਼ਬਦਾਵਲੀ ਵਰਤੀ ਗਈ ਹੈ, ਉਹ ਜਾਣ ਬੁੱਝ ਕੇ ਕੀਤੀ ਗਈ ਹੈ। ਸਿੱਖ ਸਰੂਪ ਨੂੰ ਲੈ ਕੇ ਕੀਤੀ ਗਈ ਟਿੱਪਣੀ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਸ ਵਿਚਕਾਰ ਹੀ ਭਾਰਤੀ ਸਿੰਘ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀਡੀਓ ਸ਼ੇਅਰ ਕਰ ਮਾਫ਼ੀ ਮੰਗੀ ਗਈ ਹੈ।
Bharti Singh Apologize: ਸਤਿਕਾਰਯੋਗ ਸਿੱਖ ਸਰੂਪ ਬਾਰੇ ਕਾਮੇਡੀਅਨ ਭਾਰਤੀ ਸਿੰਘ (Bharti Singh) ‘ਤੇ ਕੀਤੀ ਗਈ ਟਿੱਪਣੀ ਕਾਰਨ ਹਰ ਪਾਸੇ ਸਥਿਤੀ ਖਰਾਬ ਨਜ਼ਰ ਆ ਰਹੀ ਹੈ। ਭਾਰਤੀ ਸਿੰਘ ਵੱਲੋਂ ਸਿੱਖੀ ਸਰੂਪ ਸਬੰਧੀ ਵਰਤੀ ਗਈ ਸ਼ਬਦਾਵਲੀ ਬਾਰੇ ਐੱਸ.ਜੀ.ਪੀ.ਸੀ. ਵੱਲੋਂ ਸਖ਼ਤ ਕਾਰਵਾਈ ਕੀਤੀ ਗਈ ਹੈ। ਐਸ.ਜੀ.ਪੀ.ਸੀ ਸਕੱਤਰ ਮਹਿੰਦਰ ਸਿੰਘ ਨੇ ਕਿਹਾ ਕਿ ਭਾਰਤੀ ਸਿੰਘ ਵੱਲੋਂ ਸਿੱਖ ਸਰੂਪ ਬਾਰੇ ਜੋ ਸ਼ਬਦਾਵਲੀ ਵਰਤੀ ਗਈ ਹੈ, ਉਹ ਜਾਣ ਬੁੱਝ ਕੇ ਕੀਤੀ ਗਈ ਹੈ। ਸਿੱਖ ਸਰੂਪ ਨੂੰ ਲੈ ਕੇ ਕੀਤੀ ਗਈ ਟਿੱਪਣੀ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਸ ਵਿਚਕਾਰ ਹੀ ਭਾਰਤੀ ਸਿੰਘ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀਡੀਓ ਸ਼ੇਅਰ ਕਰ ਮਾਫ਼ੀ ਮੰਗੀ ਗਈ ਹੈ।
ਭਾਰਤੀ ਸਿੰਘ ਨੇ ਮੰਗੀ ਮਾਫ਼ੀ
ਕਾਮੇਡੀਅਨ ਭਾਰਤੀ ਸਿੰਘ ਨੇ ਵੀਡੀਓ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ- ਮੈਂ ਕਾਮੇਡੀ ਕਰਦੀ ਹਾਂ, ਲੋਕਾਂ ਨੂੰ ਖੁਸ਼ ਕਰਨ ਲਈ ਨਾ ਕੀ ਕਿਸੀ ਦਾ ਦਿਲ ਦੁਖਾਓਣ ਲਈ। ਜੇਕਰ ਮੇਰੀ ਕਿਸੀ ਗੱਲ ਨਾਲ ਕਿਸੇ ਨੂੰ ਬੁਰਾ ਲੱਗਾ ਹੈ ਤਾਂ ਆਪਣੀ ਭੈਣ ਸਮਝ ਕੇ ਮਾਫ਼ ਕਰ ਦੇਣਾ।
ਸਿੱਖ ਜਥੇਬੰਦੀਆਂ ਨੇ ਕਹੀ ਇਹ ਗੱਲ
ਹਾਲਾਂਕਿ ਭਾਰਤੀ ਸਿੰਘ ਦੀ ਮਾਫ਼ੀ ਤੋਂ ਬਾਅਦ ਵੀ ਗੁਰੂਨਗਰੀ ਦੀਆਂ ਕੁਝ ਸਿੱਖ ਜਥੇਬੰਦੀਆਂ ਨੇ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਥਿਤ ਭੱਦੀ ਬਿਆਨਬਾਜ਼ੀ ਲਈ ਭਾਰਤੀ ਸਿੰਘ ਖ਼ਿਲਾਫ਼ ਐਫਆਈਆਰ ਦਰਜ ਕੀਤੀ ਜਾਵੇ। ਹਾਲਾਂਕਿ ਅਜੇ ਤੱਕ ਭਾਰਤੀ ਸਿੰਘ ਖਿਲਾਫ ਅੰਮ੍ਰਿਤਸਰ ਦੇ ਕਿਸੇ ਵੀ ਥਾਣੇ ਜਾਂ ਕਿਸੇ ਵੀ ਪੁਲਿਸ ਅਧਿਕਾਰੀ ਕੋਲ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਭਾਰਤੀ ਸਿੰਘ ਨੇ ਇੱਕ ਟੀਵੀ ਸੀਰੀਅਲ ਦੌਰਾਨ ਦਾੜ੍ਹੀ ਮੁੱਛਾਂ ਨੂੰ ਲੈ ਕੇ ਭੱਦੀ ਟਿੱਪਣੀ ਕੀਤੀ ਸੀ। ਹਾਲਾਂਕਿ ਕਾਮੇਡੀਅਨ ਨੇ ਟਿੱਪਣੀ ਦੌਰਾਨ ਕਿਸੇ ਧਰਮ, ਜਾਤ ਜਾਂ ਫਿਰਕੇ ਦਾ ਨਾਂ ਨਹੀਂ ਲਿਆ।






