ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਸੰਬੰਧੀ ਕੁਝ ਤੱਥ
ਗੁਰੂ ਗੋਬਿੰਦ ਸਿੰਘ ਫਾਉਂਡੇਸ਼ਨ ਮੈਰੀਲੈਂਡ ਦਾ ਥਮਿੰਦਰ ਸਿੰਘ ਨਾਲ ਨਾ ਤਾਂ ਕਦੇ ਸੰਬੰਧ ਰਿਹਾ ਅਤੇ ਨਾ ਹੀ ਕਦੇ ਕੋਈ ਵਾਰਤਾਲਾਪ ਹੋਇਆ ਹੈ।
ਨਾ ਹੀ ਗੁਰਦੁਆਰਾ ਸਾਹਿਬ ਮੇਲ ਰਾਂਹੀ ਭੇਜਨ ਦੀ ਇਤਲਾਹ ਜਾਂ ਜਾਣਕਾਰੀ ਦਿੱਤੀ ਗਈ ਸੀ। ਨਾ ਹੀ ਫਾਉਂਡੇਸਨ ਨੂੰ ਪਤਾ ਸੀ ਕਿ ਇਹ ਸਰੂਪ ਛਪਵਾਏ ਕਿਸਨੇ ਹਨ। ਇਹ ਸਾਰੀ ਜਾਣਕਾਰੀ ਭਜਨੀਤ ਸਿੰਘ ਲਾਸ ਐਂਜਲਸ ਰਾਹੀ ਹੀ ਫਾਉਂਡੇਸਨ ਤੱਕ 2019 ਚ ਆਈ ਸੀ ਅਤੇ ਇਹ ਦੱਸਿਆ ਗਿਆ ਸੀ ਕਿ ਕਿਸੇ ਨੇ ਇਹ ਸਰੂਪ ਛਪਵਾਏ ਹਨ ਅਤੇ ਉਹ ਸਾਰ ਸੰਭਾਲ਼ ਸਤਕਾਰ ਨਹੀਂ ਕਰ ਰਿਹਾ। ਇਸੇ ਲਈ ਇਹ ਸਰੂਪ ਅਮਰੀਕਾ ਦੇ ਵੱਖ ਵੱਖ ਗੁਰਦੁਆਰਿਆਂ ਚ ਭਿਜਵਾਉਣ ਦਾ ਪ੍ਰਬੰਧ ਕੀਤਾ ਗਿਆ ਹੈ ਤਾਕਿ ਇਹਨਾਂ ਸਰੂਪਾਂ ਦੀ ਸਹੀ ਸੰਭਾਲ਼ ਹੋ ਸਕੇ ਅਤੇ ਸਿੱਖ ਪਰਵਾਰਾਂ ਤੱਕ ਪਹੁੰਚਾਏ ਜਾ ਸਕਣ।
ਇਸ ਬਾਰੇ ਜਾਣਕਾਰੀ ਗੁਰੂ ਗੋਬਿੰਦ ਸਿੰਘ ਫਾਉਂਡੇਸਨ ਵੱਲੋਂ ਅਤੇ ਸਪਸ਼ਟੀਕਰਨ ਸ੍ਰੀ ਅਕਾਲ ਤਖਤ ਸਾਹਿਬ ਵੀ ਭੇਜਿਆ ਗਿਆ ਹੈ ਅਤੇ ਫਾਊਂਡੇਸ਼ਨ ਹਰ ਪੱਖੋਂ ਹੋਰ ਵੀ ਸਪਸ਼ਟੀਕਰਨ ਦੇਣ ਲਈ ਤਿਆਰ ਹੈ ਅਤੇ ਹਮੇਸ਼ਾ ਪੰਥ ਦੀ ਚੜਦੀ ਕਲਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਨ ਮਰਯਾਦਾ ਅਤੇ ਸਨਮਾਨ, ਪ੍ਰਚਾਰ ਅਤੇ ਪ੍ਰਸਾਰ ਲਈ ਸਮਰਪਿਤ ਹੈ।
(ਭਜਨੀਤ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਦੀ ਹੋ ਰਹੀ ਘਾਟ ਨੂੰ ਹੀ ਪੂਰਾ ਕਰਨ ਲਈ ਵੱਖ ਵੱਖ ਗੁਰਦੁਆਰਿਆਂ ਚ ਭਿਜਵਾਉਣ ਲਈ ਐਡਰਸ ਗਲਬਾਤ ਤੋਂ ਬਾਅਦ ਪ੍ਰਵਾਨਗੀ ਲੈਣ ਤੋਂ ਬਾਅਦ ਥਮਿੰਦਰ ਸਿੰਘ ਨੂੰ ਦਿੱਤੇ ਸਨ ਕਿ ਸਤਕਾਰ ਸਹਿਤ ਇਹ ਸਰੂਪ ਗੁਰੂ ਘਰਾਂ ਚ ਪਹੁੰਚਾ ਦਿੱਤੇ ਜਾਣ ਪਰ ਉਸਨੇ ਘੋਰ ਉਲ਼ੰਘਣਾ ਕਰਦਿਆਂ ਇਹਨਾਂ ਨੂੰ ਯੂਪੀ ਐਸ ਰਾਂਹੀ ਭੇਜ ਦਿੱਤੇ।)
ਸਭਤੋਂ ਮਹੱਤਵਪੂਰਨ ਗੱਲ ਹੈ ਕਿ ਥਮਿੰਦਰ ਸਿੰਘ ਵੱਲੋਂ ਹਾਲ ਹੀ ਵਿੱਚ ਬਦਲੇ ਹੋਏ ਸਰੂਪ ਗੁਰਦੁਆਰਾ ਸਾਹਿਬ ਕੋਲ ਨਹੀਂ ਆਏ ਅਤੇ ਨਾ ਹੀ ਸਾਡੇ ਕੋਲ ਹਨ।






