1984 ਚ ਅਟੈਕ ਤੋਂ ਬਾਅਦ ਆਈ ਪੀ ਐਸ ਦੀ ਨੌਕਰੀ ਛੱਡਣ ਤੇ ਸਿਮਰਨਜੀਤ ਸਿੰਘ ਮਾਨ ਨੂੰ ਸਮੇਂ ਦੀ ਹਕੂਮਤ ਵੱਲੋ ਚੱਕ ਲਿਆ ਗਿਆ, ਲੰਬਾ ਤਸ਼ੱਦਦ ਕੀਤਾ ਗਿਆ ਤੇ ਫਿਰ ਬਿਹਾਰ ਦੀ ਭਾਗਲਪੁਰ ਜੇਲ੍ਹ ਚ ਬੰਦ ਕਰ ਦਿੱਤਾ ਗਿਆ, ਟਕਸਾਲ ਤੇ ਸ਼ਰੋਮਣੀ ਅਕਾਲੀ ਦਲ ਚ ਵੱਡੇ ਵਖਰੇਵੇਂ ਆ ਚੁੱਕੇ ਸਨ। ਟਕਸਾਲ ਦੇ ਹੁਕਮਾਂ ਤੇ ਨਵੇਂ ਅਕਾਲੀ ਦਲ ਦੀ ਸਿਰਜਣਾਂ ਕੀਤੀ ਗਈ ਜਿਸਦਾ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਥਾਪਿਆ ਗਿਆ ਤੇ 1989 ਦੀ ਲੋਕ ਸਭਾ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਗਈਆਂ ਜਿਸ 8 ਸੀਟਾਂ ਤੇ ਅਕਾਲੀ ਦਲ ਮਾਨ ਦੇ ਬੰਦੇ ਚੋਣ ਨਿਸ਼ਾਨ ਸ਼ੇਰ ਅਤੇ ਪੰਜ ਸੀਟਾਂ ਤੇ ਪੰਥਕ ਜਥੇਬੰਦੀਆਂ ਚੋਣ ਲੜ ਰਹੀਆਂ ਸਨ। ਚੋਣ ਨਤੀਜੇ ਆਉਣ ਤੇ 9 ਸੀਟਾਂ ਪੰਥਕ ਧਿਰਾਂ ਤੇ ਮਾਨ ਅਕਾਲੀ ਦਲ ਦੀ ਝੋਲੀ ਪਈਆਂ। 9 ਸੀਟਾਂ ਚੋਂ 6 ਅਕਾਲੀ ਦਲ ਮਾਨ ਤੇ ਤਿੰਨ ਸੀਟਾਂ ਤੋਂ ਧਿਆਨ ਸਿੰਘ ਮੰਡ ਸਮੇਤ ਦੋ ਹੋਰ, ਆਜਾਦਾਨਾਂ ਤੌਰ ਤੇ ਪੰਥਕ ਧਿਰਾਂ ਵੱਲੋਂ ਜਿੱਤੇ ਸਨ। ਬਾਕੀ ਚਾਰਾ ਚੋਂ ਦੋ ਕਾਂਗਰਸ, ਇੱਕ ਬਸਪਾ, ਇੱਕ ਜਨਤਾ ਦਲ ਤੇ ਜਿੱਤਿਆ ਸੀ।
ਖੈਰ ਉਸ ਵਕਤ ਖਾਲਿਸਤਾਨੀ ਧਿਰਾਂ ਦਾ ਬੋਲ ਬਾਲਾ ਬਹੁਤ ਸੀ। ਜਿੱਤਣ ਤੋਂ ਬਾਅਦ ਸਰਦਾਰ ਸਿਮਰਨਜੀਤ ਸਿੰਘ, ਧਿਆਨ ਸਿੰਘ ਮੰਡ ਤੇ ਇੰਦਰਾ ਗਾਂਧੀ ਕਤਲ ਕਾਂਡ ਵਾਲੇ ਭਾਈ ਬੇਅੰਤ ਸਿੰਘ ਦੀ ਪਤਨੀ ਬੀਬੀ ਬਿਮਲਜੀਤ ਕੌਰ ਖਾਲਸਾ ਦਮਦਮੀਂ ਟਕਸਾਲ ਦੇ ਹੈਡਕੁਆਰਟਰ ਤੇ ਬਾਬਾ ਠਾਕੁਰ ਸਿੰਘ ਹੁਰਾਂ ਨੂੰ ਮਹਿਤੇ ਮਿਲਣ ਗਏ। ਮਿਲਣੀ ਉਪਰੰਤ ਨਾਲ ਬੈਠੇ ਬਾਬੇ ਅਰੂੜ ਸਿੰਘ ਗਹਿਰੀ ( ਗੁਰੂਹਰਸਹਾਏ) ਨੇ ਬਾਬਾ ਠਾਕੁਰ ਸਿੰਘ ਨੂੰ ਆਪਣੇ ਕੋਲ ਪਿਆ ਸਿਰੀ ਸਾਹਿਬ ਚੱਕ ਫੜਾਉਂਦਿਆਂ ਕਿਹਾ ਕਿ “ਬਾਬਾ ਜੀ ਆਹ ਕੌਮ ਦਾ ਸਿਰੀ ਸਾਹਿਬ ਮਾਨ ਤੇ ਮੰਡ ਨੂੰ ਫੜਾਉ ਤੇ ਇਹ ਸਿਰੀ ਸਾਹਿਬ ਦੇ ਨਾਲ ਹੀ ਇਹ ਕੌਮ ਦੀ ਸੌਂਹ ਚੁੱਕਣ। ਇਹ ਕਿਸੇ ਨੂੰ ਪਤਾ ਨਹੀਂ ਸੀ ਕਿ ਪਾਰਲੀਮੈਂਟ ਚ ਸਿਰੀ ਸਾਹਿਬ ਲੈ ਕੇ ਜਾਣ ਦੀ ਮਨਾਹੀ ਹੈ। ਕੋਈ ਵੀ ਪੂਰਨ ਪਰੋੜ ਸਿਆਸੀ ਨਹੀਂ ਸੀ, ਜਿਵੇਂ ਹੁਣ ਆਮ ਆਦਮੀਂ ਵਾਲੇ 80% ਅਨਜਾਣ ਤੇ ਰਾਜਨੀਤੀ ਤੋਂ ਕੋਰੇ ਬੰਦੇ ਹਨ। ਉਸ ਵੇਲੇ ਵੀ ਜਜਬਾਤੀ ਵੋਟ ਪੈਕੇ 8 ਸੀਟਾਂ ਆਈਆਂ ਸਨ। ਬਸ ਫਿਰ ਮਗਰੋਂ ਕੌਮ ਦਾ ਤੇ ਖਾਲਿਸਤਾਨੀ ਧਿਰਾਂ ਦਾ ਪਰੈਸ਼ਰ ਸੀ ਕਿ “ਜੇ ਸਿਰੀ ਸਾਹਿਬ ਬਾਹਰ ਰੱਖਕੇ ਗਏ ਤਾਂ ਆਪਣਾ ਸੋਚ ਲਿਉ ਜੇ” ਫਿਰ ਕੀ ਸੀ ਅਤਿੰਦਰਪਾਲ ਸਿੰਘ ਖਾਲਸਾ ਸਮੇਤ ਹੋਰ ਤਿੰਨ ਚਾਰ ਤਾਂ ਸੌਂਹ ਚੁੱਕ ਆਏ ਸੀ, ਪਰ ਮਾਨ, ਮੰਡ ਤੇ ਬੀਬੀ ਬਿਮਲਜੀਤ ਕੌਰ ਖਾਲਸਾ ਅੜ ਗਏ। ਜੇ ਨਾਂ ਅੜਦੇ ਤਾਂ ਕੌਮ ਚੋਂ ਛੇਕੇ ਜਾਣੇ ਸੀ।
ਇਸ ਗੱਲ ਨੂੰ ਲੋਕ ਅੱਜਤੱਕ ਮੁੱਦਾ ਬਣਾਕੇ ਮਾਨ ਤੇ ਮੰਡ ਨੂੰ ਭੰਡਦੇ ਫਿਰਦੇ ਨੇ ਪਰ ਅਸਲੀਅਤ ਦਾ ਕਿਸੇ ਨੂੰ ਵੀ ਨਹੀਂ ਪਤਾ ਕਿ ਮੰਡ ਤੇ ਮਾਨ ਦੇ ਹੱਥ ਚ ਕਿਰਪਾਨ ਆਈ ਕਿਵੇਂ ਜਾਂ ਕਿਸ ਨੇ ਫੜਾਈ ਸੀ ਤੇ ਇਸਦੇ ਮਗਰ ਕਾਰਨ ਕੀ ਸਨ। ਇਹਦੇ ਚ ਕਿਰਪਾਨ ਫੜਾਕੇ ਤੋਰਨ ਆਲੇ ਬੰਦੇ ਤਾਂ ਪਰਦੇ ਪਿੱਛੇ ਰਹਿ ਗਏ। ਪਰ ਮਾਨ ਤੇ ਮੰਡ ਹਮੇਸ਼ਾ ਲੀ ਲੋਕਾਂ ਦੀ ਨਿਗਾਹ ਚ ਦਾਗੀ ਬਣ ਗਏ। ਜਦ ਕਿ ਅਸਲ ਚ ਉਹਨਾਂ ਦਾ ਕੋਈ ਦੋਸ਼ ਈ ਨਹੀਂ ਸੀ। ਉਹਨਾਂ ਦੀ ਤਾਂ ਸੱਪ ਦੇ ਮੂੰਹ ਚ ਕੋਹੜ ਕਿਰਲੀ ਵਾਲੀ ਗੱਲ ਸੀ, ਜੇ ਕਿਰਪਾਨ ਛੱਡਕੇ ਸੌਂਹ ਚੁੱਕਦੇ ਸੀ ਤਾਂ ਕੌਮ ਦੇ ਮੂੰਹੋਂ ਲਹਿੰਦੇ ਸੀ, ਜੇ ਨਹੀਂ ਚੁੱਕੀ ਤਾਂ ਕੌਮ ਦਾ ਵੱਡਾ ਨੁਕਸਾਨ ਕਰਾ ਬੈਠੇ ਤੇ ਸਿਆਸੀ ਤੌਰ ਤੇ ਸਾਰੀ ਉਮਰ ਲਈ ਗੋਤਾ ਖਾ ਗਏ।
ਸਰਦਾਰ ਸਿਮਰਨਜੀਤ ਸਿੰਘ ਮਾਨ ਤਾਂ 1999 ਚ ਦੁਬਾਰਾ ਚੋਣ ਜਿੱਤ ਬਹੁਤ ਹੱਦ ਤੱਕ ਆਪਣਾ ਸਿਆਸੀ ਗਰਾਫ ਕਾਇਮ ਰੱਖ ਗਿਆ, ਪਰ ਧਿਆਨ ਸਿੰਘ ਮੰਡ ਦੀ ਸਿਆਸੀ ਗੱਡੀ ਮੁੜ ਲੀਹ ਤੇ ਨਹੀਂ ਚੜੀ ਤੇ ਤੀਜੀ ਬੀਬੀ ਬਿਮਲਜੀਤ ਕੌਰ ਖਾਲਸਾ ਸਰੀਰਕ ਤੌਰ ਤੇ ਹੀ ਦੁਨੀਆਂ ਤੇ ਨਹੀਂ ਰਹੀ।
1999 ਤੋਂ 2004 ਤੱਕ ਸਰਦਾਰ ਮਾਨ ਪਾਰਲੀਮੈਂਟ ਦੇ ਬੈਸਟ ਪਾਰਲੀਮੈਂਟੇਰੀਅਨ ਵੀ ਰਹੇ। ਜਿੱਥੇ ਮਾਨ ਤੇ ਸਿੱਖ ਕੌਮ ਦੇ ਕੌਮੀ ਮੁੱਦੇ ਉਠਾਏ ਓਥੇ, ਪੰਜਾਬੀ, ਪੰਜਾਬ, ਪੰਜਾਬੀਅਤ, ਕਸ਼ਮੀਰ ਚੋਂ ਕਸ਼ਮੀਰੀ ਪੰਡਤਾਂ ਦੇ ਉਜਾੜੇ ਮੁਸਲਿਮਾਂ ਦੀ ਕਤਲੋਗਾਰਤ ਦੇ ਮੁੱਦਿਆਂ ਤੇ ਅਹਿਮ ਬਹਿਸਾਂ ਚ ਹਿੱਸਾ ਲਿਆ ਓਥੇ ਐਸ ਵਾਈ ਐਲ ਦੇ ਮੁੱਦੇ ਤੇ ਦੋ ਵਾਹਿਦ ਪਾਰਲੀਮੈਂਟੇਰਿਅਨਾਂ ਚੋਂ ਇੱਕ ਸਨ ਜੋ ਪਹਿਲੀ ਵਾਰ ਪਾਰਲੀਮੈਂਟ ਚ ਧਰਨੇ ਤੇ ਬੈਠੇ ਸਨ, ਉਹ ਇੱਕ ਸਰਦਾਰ ਮਾਨ ਤੇ ਦੂਜਾ ਆਵਾਜ ਏ ਪੰਜਾਬ ਸਰਦਾਰ ਜਗਮੀਤ ਸਿੰਘ ਬਰਾੜ ਸੀ।
ਸੋ ਜਿਹੜੇ ਵੀਰਾਂ ਨੂੰ ਸਰਦਾਰ ਮਾਨ ਦੇ ਕਿਰਪਾਨ ਵਾਲੇ ਮਸਲੇ ਦੀ ਅਸਲੀਅਤ ਦਾ ਕੋਈ ਪਤਾ ਨੀ ਉਹ ਕੌਮੀ ਜਰਨੈਲ ਨੂੰ ਐਂਵੇਂ ਪਾਣੀ ਪੀ ਪੀ ਨਾਂ ਭੰਡੋ, ਸਰਦਾਰ ਮਾਨ ਟਾਡਾ ਪੋਟਾ ਵਰਗੇ, ਅਹਿਮ ਮੁਕੱਦਮਿਆਂ ਚ ਭਾਰਤ ਦੀਆਂ ਸਭ ਤੋਂ ਖਤਰਨਾਕ ਜੇਹਲਾਂ ਚ ਬੰਦ ਰਹੇ ਨੇ। ਜਦ ਕਿ ਦੂਜੇ ਪਾਸੇ ਪੰਜਾਬ ਦੇ ਆਪਣੇ ਆਪ ਨੂੰ ਪੰਥਕ ਆਗੂ ਕਹਾਉਣ ਵਾਲੇ 107/151 ਦੇ ਕਲੰਦਰਿਆਂ ਤਹਿਤ ਕੱਟੀਆਂ ਜੇਹਲਾਂ ਨੂੰ ਹੀ ਵਧਾ ਚੜਾ ਕੇ ਦੱਸਦੇ ਰਹਿੰਦੇ ਹਨ। ਕਦੇ ਸਰਦਾਰ ਮਾਨ ਨੇ ਕਿਹੜੇ ਮੁਕੱਦਮਿਆਂ ਤਹਿਤ ਜੇਹਲ ਕੱਟੀ ਤੇ ਹੋਰ ਸਿੱਖ ਆਗੂਆਂ ਨੇ ਕਿਹੜੇ ਮੁਕੱਦਮਿਆਂ ਤਹਿਤ ਜੇਹਲ ਕੱਟੀ ਆਰ ਟੀ ਆਈ ਪਾਕੇ ਪਤਾ ਕਰੋ, ਸਾਰਾ ਸੱਚ ਰਿਕਾਰਡ ਸਹਿਤ ਤੁਹਾਡੇ ਕੋਲ ਹੋਏਗਾ।
ਸੋ ਆਉ ਇਸ ਬੁੱਢੇ ਕੌਮੀਂ ਜਰਨੈਲ ਨੂੰ ਭੰਡਣ ਦੀ ਬਜਾਏ ਉਸਦਾ ਸਾਥ ਦੇਈਏ ਤੇ
ਇੱਕ ਵਾਰ ਫਿਰ ਇਸ ਕੌਮੀਂ ਜਰਨੈਲ ਨੂੰ ਪਾਰਲੀਮੈਂਟ ਭੇਜੀਏ।
Sandhu
Simarjit Singh
+919551100002







