ਡਾਕਟਰ ਰਣਜੀਤ ਸਿੰਘ ਜੀ, ਜੋ ਕਿ ਮੰਗਲਵਾਰ 14 ਜੂਨ ਨੂੰ ਟੈਕਸਸ ਵਿਖੇ ਗੁਰੂ ਚਰਨਾ ਵਿੱਚ ਜਾ ਬਿਰਾਜੇ ਸਨ। ਲੰਬਾ ਸਮਾਂ ਡਾ. ਸਾਹਿਬ ਦੀ ਕਰਮ ਭੂਮੀ ਰਹੀ ਨਿਊਯਾਰਕ ਦੀ ਧਰਤੀ ਤੇ ਜਿੱਥੇ ਉਨਾਂ ਪੰਥ ਪ੍ਰਥਮ ਦੇ ਸਿਧਾਂਤ ਤੇ ਚਲਦਿਆਂ ਕੌਮੀ ਅਜਾਦੀ ਦਾ ਸੰਘਰਸ਼ ਜਾਰੀ ਰੱਖਿਆ, ਸਮੂਹ ਪੰਥਕ ਜਥੇਬੰਦੀਆਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਡਾ. ਰਣਜੀਤ ਸਿੰਘ ਜੀ
ਨਮਿੱਤ ਸ਼੍ਰੀ ਸਹਿਜ ਪਾਠ ਦਾ ਭੋਗ ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ, ਰਿਚਮੰਡ ਹਿੱਲ ਨਿਊਯਾਰਕ ਵਿਖੇ 25 ਜੂਨ ਦਿਨ ਸ਼ਨਿਵਾਰ ਬਾਅਦ ਦੁਪਹਿਰ 2 ਵਜੇ ਉਪਰੰਤ 5 ਵਜੇ ਤੱਕ ਦੀਵਾਨ ਸਜੇਗਾ
ਪੰਥਕ ਬੁਲਾਰੇ ਡਾ. ਸਾਹਿਬ ਦੇ ਕੌਮੀ ਯੋਗਦਾਨ ਅਤੇ ਜੀਵਨ ਤੇ ਯਾਤ ਪਾਉਂਦਿਆਂ ਸ਼ਰਧਾ ਦੇ ਫੁੱਲ ਭੇਟ ਕਰਨਗੇ।







