ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਰਣਜੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤਨਖਾਹੀਆ ਕਰਾਰ ਦਿੱਤਾ ਗਿਆ ਹੈ। ਉਨ੍ਹਾਂ ਉਪਰ ਹੇਰਾ ਫੇਰੀ ਦੇ ਗੰਭੀਰ ਦੋਸ਼ ਲੱਗੇ ਹਨ। ਉਨ੍ਹਾਂ ਉਪਰ ਦੋਸ਼ ਹਨ ਕਿ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਵਿਖੇ ਭੇਟ ਕੀਤੇ ਕਰੀਬ 5 ਕਰੋੜ ਰੁਪਏ ਦੇ ਕੀਮਤੀ ਹੀਰੇ, ਗਹਿਣੇ ਅਤੇ ਸੋਨੇ ਦੀਆਂ ਵਸਤੂਆਂ ‘ਨਕਲੀ’ ਨਿਕਲੀਆਂ ਹਨ। ਭਾਵ, ਜਿਸ ਮਾਤਰਾ ਵਿਚ ਸੋਨੇ ਦੀ ਸ਼ੁੱਧਤਾ ਦੀ ਗੱਲ ਕਹੀ ਗਈ ਹੈ, ਉਹ ਅਸਲ ਵਿਚ ਬਹੁਤ ਘੱਟ ਹੈ। ਇਸ ਭੇਟਾ ਦੇ ‘ਨਕਲੀ’ ਹੋਣ ਦੇ ਮਾਮਲੇ ਵਿੱਚ ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਮੈਰਾਥਨ ਮੀਟਿੰਗ ਕਰਕੇ ਸਾਬਕਾ





