ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵਿਚ ਦੋਸ਼ ਲਾਇਆ ਜਾ ਰਿਹਾ ਹੈ ਕਿ ਆਪ ਆਗੂਆਂ ਦੀ ਇਸ ਗੱਡੀ ਵਿਚ ਸ਼ਰਾਬ ਦੀਆਂ ਬੋਤਲਾਂ ਤੇ ਸਰਕਾਰੀ ਰਾਸ਼ਨ ਵਾਲੀ ਮਸ਼ੀਨ ਪਈ ਹੈ।
ਖਹਿਰਾ ਨੇ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ਹੈ-ਆਹ ਸੀ ਤੁਹਾਡਾ ਬਦਲਾਓ @ArvindKejriwal ਜੀ। ਵੇਖੋ ਕਿਵੇਂ ਤੁਹਾਡੇ ਵਰਕਰ ਪੰਜਾਬ ਵਿੱਚ ਸਰਕਾਰੀ ਰਾਸ਼ਨ ਦੀਆਂ ਮਸ਼ੀਨਾਂ ਚੁੱਕੀ ਫਿਰਦੇ ਨੇ ਤੇ ਦਿਨ ਦਿਹਾੜੇ ਸਰਕਾਰੀ ਸਮਾਗਮਾਂ ਵਿੱਚ ਸ਼ਰਾਬਾਂ ਲੈ ਕੇ ਜਾਂਦੇ ਨੇ। ਸ਼ਰਮ ਆਉਣੀ ਚਾਹੀਦੀ ਫਰਜੀ ਇਨਕਲਾਬੀਆਂ ਨੂੰ!
ਇਸ ਵੀਡੀਓ ਵਿਚ ਦੱਸਿਆ ਜਾ ਰਿਹਾ ਹੈ ਕਿ ਆਪ ਆਗੂਆਂ ਦੀਆਂ ਗੱਡੀ ਵਿਚ ਸ਼ਰਾਬ ਦੀਆਂ ਬੋਤਲਾਂ ਪਈਆਂ ਹਨ ਤੇ ਸਰਕਾਰੀ ਰਾਸ਼ਨ ਵਾਲੀ ਮਸ਼ੀਨ ਪਈ ਹੈ। ਨਿਊਜ਼ 18 ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ।






