ਨਵਜੋਤ ਸਿੰਘ ਸਿੱਧੂ ਦੀ ਰਿਹਾਈ ਤੇ ਸਿਹਤਯਾਬੀ ਲਈ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਵਿਖੇ ਅਰਦਾਸ ਕੀਤੀ ਗਈ ਹੈ।
ਦੱਸ ਦਈਏ ਕਿ ਕਰਤਾਰਪੁਰ ਸਾਹਿਬ ਲਾਂਘਾ ਖੁਲ੍ਹਵਾਉਣ ਲਈ ਸਿੱਧੂ ਦੀ ਵੱਡੀ ਭੁਮਿਕਾ ਮੰਨੀ ਜਾਂਦੀ ਹੈ। ਸੜਕ ਉਤੇ ਹੋਏ ਇਕ ਝਗੜੇ ਦੇ ਮਾਮਲੇ ਵਿਚ ਉਹ ਇਸ ਸਮੇਂ ਜੇਲ੍ਹ ਵਿਚ ਬੰਦ ਹਨ।
ਇਸ ਮੌਕੇ ਉਨ੍ਹਾਂ ਦੀ ਛੇਤੀ ਰਿਹਾਈ ਲਈ ਕਰਤਾਰਪੁਰ ਸਾਹਿਬ ਵਿਚ ਅਰਦਾਸ ਕੀਤੀ ਗਈ।
ਗ੍ਰੰਥੀ ਸਿੰਘ ਅਰਦਾਸ ਕਰ ਹਹੇ ਹਨ ਕਿ ‘ਲਾਂਘਾ ਖੁਲ੍ਹਵਾਉਣ ‘ਚ ਪ੍ਰਮੁੱਖ ਭੂਮਿਕਾ ਨਿਭਾਉਣ ਵਾਲੇ ਸਿੱਧੂ ਅੱਜ ਜੇਲ੍ਹ ‘ਚ ਬੰਦ ਹਨ। ਪ੍ਰਮਾਤਮਾਂ ਉਨ੍ਹਾਂ ਨੂੰ ਚੰਗੀ ਸਿਹਤ ਬਖਸ਼ੇ ਤੇ ਜੇਲ੍ਹ ਵਿਚ ਉਹ ਤੁਰਤ ਰਿਹਾਅ ਹੋਣ।






