ਅੱਜ ਪੰਜਾਬ ਪੁਲਿਸ ‘ਚ ਕਾਂਸਟੇਬਲਾਂ ਦੀਆਂ 1156 ਅਸਾਮੀਆਂ ਦੀ ਭਰਤੀ ਲਈ ਲਗਭਗ 65000 ਨੌਜਵਾਨ ਪ੍ਰੀਖਿਆ ਦੇ ਰਹੇ ਹਨ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਉਨ੍ਹਾਂ ਨੇ ਇਸ ਸਬੰਧੀ ਟਵੀਟ ਕੀਤਾ ਹੈ ਤੇ ਲਿਖਿਆ ਹੈ-ਅੱਜ ਪੰਜਾਬ ਪੁਲਿਸ ‘ਚ ਕਾਂਸਟੇਬਲਾਂ ਦੀਆਂ 1156 ਅਸਾਮੀਆਂ ਦੀ ਭਰਤੀ ਲਈ ਲਗਭਗ 65000 ਨੌਜਵਾਨ ਪ੍ਰੀਖਿਆ ਦੇ ਰਹੇ ਨੇ…ਸਾਰਿਆਂ ਨੂੰ ਮੇਰੇ ਵੱਲੋਂ ਸ਼ੁਭਕਾਮਨਾਵਾਂ…
ਪੰਜਾਬ ਪੁਲਿਸ ‘ਚ 2500 ਨਵੀਆਂ ਅਸਾਮੀਆਂ ਕੱਢੀਆਂ ਨੇ…ਹੁਣ ਤੱਕ 18543 ਨੌਕ
ਰੀਆਂ ਦੇ ਚੁੱਕੇ ਹਾਂ ਤੇ ਇਹ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ…





