ਸੋਮਵਾਰ ਨੂੰ ਵੀ ਪੰਜਾਬ ਨੂੰ ਮੀਂਹ ਤੋਂ ਰਾਹਤ ਮਿਲਣ ਦੀ ਖ਼ਬਰ ਨਹੀਂ ਆ ਰਹੀ ਹੈ । ਪੂਰੇ ਸੂਬੇ ਵਿੱਚ ਮੀਂਹ ਨਾਲ ਹਾਲਾਤ ਬੁਰੇ ਬਣੇ ਹੋਏ ਹਨ । ਪੰਜਾਬ ਦੇ ਸਿੱਖਿਆ ਮੰਤਰੀ ਨੇ ਟਵੀਟ ਕਰਕੇ 13 ਜੁਲਾਈ ਤੱਕ ਸਾਰੇ ਸਕੂਲ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ,ਵਿਦਿਆਰਥੀਆਂ ਦੇ ਨਾਲ ਅਧਿਆਪਕ ਅਤੇ ਹੋਰ ਸਟਾਫ ਦੀ ਵੀ ਛੁੱਟੀ ਕਰ ਦਿੱਤੀ ਗਈ ਹੈ। ਉਧਰ NDRF ਦੀਆਂ 14 ਟੀਮਾਂ ਹੜ ਪ੍ਰਭਾਵਿਕ ਇਲਾਕਿਆਂ ਵਿੱਚ ਲੋਕਾਂ ਨੂੰ ਬਾਹਰ ਕੱਢਣ ਵਿੱਚ ਲੱਗੀਆਂ ਹੋਇਆ ਹਨ । ਪਿੰਡਾਂ ਵਿੱਚ ਲੋਕ ਟਰੈਕਟਰ ਦੇ ਜ਼ਰੀਏ ਆਪਣੇ ਪਰਿਵਾਰਾਂ ਨੂੰ ਹੜ੍ਹ ਤੋਂ ਪ੍ਰਭਾਵਿਕ ਇਲਾਕਿਆਂ ਤੋਂ ਬਾਹਰ ਕੱਢਣ ਵਿੱਚ ਲੱਗੇ ਹਨ । ਮੁਹਾਲੀ,ਖਰੜ,ਚੰਡੀਗੜ੍ਹ,ਪੰਚਕੂਲਾ ਟ੍ਰਾਈ ਸਿੱਟਾ ਦਾ ਬੁਰਾ ਹਾਲ ਹੈ । ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪ ਗਰਾਉਂਡ ‘ਤੇ ਰੋਪੜ,ਮੋਹਾਲੀ,ਖਰੜ ਦਾ ਜ਼ਾਇਜਾ ਲੈਣ ਦੇ ਲਈ ਪਹੁੰਚੇ ਹਨ । ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਡਰਨ ਦੀ ਜ਼ਰੂਰਤ ਨਹੀਂ ਹੈ । ਘੱਗਰ ਦਰਿਆ ਖਤਰੇ ਦੇ ਨਿਸ਼ਾਨ ਦੇ ਆਲੇ-ਦੁਆਲੇ ਹੈ,ਪਰ ਪ੍ਰਸ਼ਾਸਨ ਨੇ ਹਾਲਾਤਾਂ ‘ਤੇ ਪੂਰੀ ਨਜ਼ਰ ਰੱਖੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਫੋਨ ਕਰਕੇ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿੱਤਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਫਿਲਹਾਲ ਫੌਜ ਦੀ ਮਦਦ ਦੀ ਜ਼ਰੂਰਤ ਨਹੀਂ। ਸੀਐੱਮ ਮਾਨ ਨੇ ਕਿਹਾ ਜੇਕਰ ਜ਼ਰੂਰਤ ਪਈ ਤਾਂ ਸਪੈਸ਼ਲ ਗਿਰਦਾਵਰੀ ਕਰਵਾਈ ਜਾਏਗੀ ।
ਉਧਰ ਖਰੜ ਵਿੱਚ ਸਭ ਤੋਂ ਪ੍ਰਭਾਵਿਤ ਗੁਲਮੋਹਰ ਸੁਸਾਇਟੀ ਹੈ ਜਿੱਥੇ ਗੱਡੀਆਂ ਡੁੱਬ ਚੁਕਿਆਂ ਹਨ । ਲੋਕ ਆਪਣੇ ਘਰਾਂ ਵਿੱਚ ਫਸੇ ਹਨ,ਘਰਾਂ ਵਿੱਚ ਲਾਈਟ ਨਹੀਂ ਹੈ। ਬੋਟ ਦੇ ਜ਼ਰੀਏ ਘਰਾਂ ਵਿੱਚ ਪ੍ਰਸ਼ਾਸਨ ਅਤੇ ਹੋਰ ਜਥੇਬੰਦੀਆਂ ਵੱਲੋਂ ਖਾਣਾ ਅਤੇ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ । ਅਜਿਹਾ ਹੀ ਹਾਲ ਮੁਹਾਲੀ,ਚੰਡੀਗੜ੍ਹ ਅਤੇ ਖਰੜ ਵਿੱਚ ਬਣੀਆਂ ਹੋਰ ਸੁਸਾਇਟੀਆਂ ਦਾ ਵੀ ਹੈ ।
ਮੋਹਾਲੀ ਤੋਂ ਇੱਕ ਤਸਵੀਰ ਸਾਹਮਣੇ ਆਈ ਹੈ ਗੱਡੀਆਂ ਪਾਣੀ ਵਿੱਚ ਤੈਰ ਦੀ ਹੋਈ ਨਜ਼ਰ ਆ ਰਹੀ ਹੈ
ਇਸ ਤੋਂ ਇਲਾਵਾ ਚੰਡੀਗੜ੍ਹ ਦੀਆਂ ਸੜਕਾਂ ਪਾਣੀ ਨਾਲ ਭਰੀਆਂ ਹੋਇਆ ਹਨ । ਮੀਂਹ ਦੀ ਵਜ੍ਹਾ ਕਰਕੇ ਟਰਾਂਸਫਾਰਮ ਵਿੱਚ ਜ਼ਬਰਦਸਤ ਧਮਾਕੇ ਦੀ ਤਸਵੀਰ ਵੀ ਚੰਡੀਗੜ੍ਹ ਤੋਂ ਸਾਹਮਣੇ ਆਈ ਹੈ।
ਚੰਡੀਗੜ੍ਹ ਵਿੱਚ ਪੰਜਾਬ ਸਰਕਾਰ ਦੇ ਸਿਵਲ ਸਕੱਤਰੇਤ ਵਿੱਚ ਪਾਣੀ ਭਰਿਆ ਹੋਇਆ ਹੈ, ਗੱਡੀਆਂ ਦੇ ਟਾਇਰ ਨਜ਼ਰ ਨਹੀਂ ਆ ਰਹੇ ਹਨ। ਬਣੀ ਮੁਸ਼ਕਿਲ ਨਾਲ ਮੁਲਾਜ਼ਮ ਗੱਡੀਆਂ ਨੂੰ ਬਾਹਰ ਕੱਢ ਰਹੇ ਹਨ

ਉਧਰ ਹੁਸ਼ਿਆਰਪੁਰ ਦੇ ਪਿੰਡ ਹਰਟਾ ਵਿੱਚ ਮੀਂਹ ਨਾਲ ਸੈਲਾਬ ਦੀਆਂ ਤਸਵੀਰਾਂ ਸਾਹਮਣੇ ਆਇਆ ਹਨ । ਇਸ ਦੌਰਾਨ ਇੱਕ ਇਨੋਵਾ ਗੱਡੀ ਦਰਿਆ ਵਿੱਚ ਫਸ ਗਈ ਜਿਸ ਨੂੰ ਟਰੈਕਟਰ ਦੀ ਮਦਦ ਨਾਲ ਬਾਹਰ ਕੱਢਿਆ ਗਿਆ । ਘਰਾਂ ਦੇ ਅੰਦਰ ਪਾਣੀ ਭਰ ਗਿਆ ਹੈ । ਪ੍ਰਸ਼ਾਸਨ ਵਾਰ-ਵਾਰ ਲੋਕਾਂ ਨੂੰ ਅਪੀਲ ਕਰ ਰਿਹਾ ਹੈ ਕਿ ਘਰਾਂ ਤੋਂ ਬਾਹਰ ਨਾ ਨਿਕਲੋ।

ਉਧਰ ਫਤਿਹਗੜ੍ਹ ਸਾਹਿਬ ਵਿੱਚ ਹਾਲਾਤ ਬਹੁਤ ਹੀ ਮਾੜ ਹਨ। ਵਿਧਾਇਕ ਲਖਬੀਰ ਸਿੰਘ ਆਪ ਟਰੈਕਟਰ ਟਰਾਲੀ ਦੇ ਨਾਲ ਲੋਕਾਂ ਦੀ ਮਦਦ ਦੇ ਲਈ ਅੱਗੇ ਆਏ ਸਨ ਅਤੇ ਉਨ੍ਹਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। 5-5 ਫੁੱਟ ਤੱਕ ਪਾਣੀ ਭਰ ਗਿਆ ਹੈ, ਲੋਕ ਇੱਕ ਦੂਜੇ ਦੀ ਮਦਦ ਨਾਲ ਘਰਾਂ ਅਤੇ ਸੁਸਾਇਟੀ ਤੋਂ ਬਾਹਰ ਨਿਕਲ ਰਹੇ ਹਨ।

ਉਧਰ ਫਰੀਦਕੋਟ ਵਿੱਚ ਵੀ ਹਾਲਾ ਚੰਗੀ ਨਜ਼ਰ ਨਹੀਂ ਆ ਰਹੇ ਹਨ । ਪਿੰਡ ਚਹਿਲ ਵਿੱਚ ਕਈ ਘਰ ਡੁੱਬ ਗਏ ਹਨ NDRF ਦੀਆਂ ਟੀਮਾਂ ਨੇ ਮੌਕੇ ਤੇ ਮੋਰਚਾ ਸੰਭਾਲ ਲਿਆ ਹੈ । ਬੋਟ ਦੇ ਜ਼ਰੀਏ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ।

ਹਿਮਾਚਲ ਦੇ ਮੰਡੀ ਵਿੱਚ ਭਾਰੀ ਮੀਂਹ ਦੀ ਵਜ੍ਹਾ ਕਰਕੇ ਵਿਕਟੋਰੀਆਂ ਬ੍ਰਿਜ ਦਾ ਬੁਰਾ ਹਾਲ ਹੈ । ਨਦੀ ਤੋਂ ਗੁਜਰਨ ਵਾਲਾ ਪਾਣੀ ਡਰਾ ਰਿਹਾ ਹੈ
ਹਿਮਾਚਲ ਦੇ ਚੰਬਾ ਵਿੱਚ ਵੀ 2 ਦਿਨਾਂ ਮੀਂਹ ਦੀ ਵਜ੍ਹਾ ਕਰਕੇ ਬੁਰਾ ਹਾਲ ਹੈ । ਰਾਵੀ ਦਰਿਆ ਪੂਰੇ ਉਫਾਨ ਤੇ ਹਨ । ਨਦੀ ਦੇ ਆਲੇ ਦੁਆਲੇ ਘਰਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ ।






