ਮੋਹਾਲੀ ਪੁਲਿਸ ਨੇ ਰਿਸ਼ਭ ਪੰਤ ਨਾਲ ਠੱਗੀ ਮਾਰਨ ਵਾਲੇ 2 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ । ਇਨ੍ਹਾਂ ਠੱਗਾ ਨੇ ADGP ਅਲੋਕ ਕੁਮਾਰ ਬਣਕੇ ਜਲੰਧਰ ਦੇ ਇੱਕ ਟਰੈਵਲ ਏਜੰਟ ਤੋਂ ਵੀ ਲੱਖਾਂ ਦੀ ਠੱਗੀ ਮਾਰੀ ਸੀ । ਟਰੈਵਲ ਏਜੰਟ ਦੀ ਸ਼ਿਕਾਇਤ ‘ਤੇ ਮੋਹਾਲੀ ਪੁਲਿਸ ਨੇ ਜਾਂਚ ਤੋਂ ਬਾਅਦ ਫਰੀਦਾਬਾਦ ਸੈਕਟਰ -17 ਦੇ ਨਿਰਨਾਥ ਅਤੇ ਪਾਣੀਪਤ ਦੇ ਰਾਘਵ ਗੋਇਲ ਨੂੰ ਫੜਿਆ ਹੈ । ਠੱਗਾਂ ਨੇ ਪੁਲਿਸ ਨੂੰ ਦੱਸਿਆ ਕਿ ਕਿ ਉਨ੍ਹਾਂ ਨੇ ਕ੍ਰਿਕਟਰ ਰਿਸ਼ਭ ਪੰਤ ਤੋਂ ਵੀ 1.63 ਲੱਖ ਰੁਪਏ ਠੱਗੇ ਸਨ । ਉਨ੍ਹਾਂ ਖਿਲਾਫ ਮੁੰਬਈ ਵਿੱਚ ਕੇਸ ਦਰਜ ਹੈ ਅਤੇ ਉਹ ਜ਼ਮਾਨਤ ‘ਤੇ ਬਾਹਰ ਆਏ ਹਨ ।
ADGP ਬਣਕੇ ਹੋਟਲ ਦੇ ਕਮਰੇ ਬੁੱਕ ਕਰਵਾਏ ਹਵਾਈ ਸਫਰ ਦੀਆਂ ਟਿਕਟਾਂ ਵੀ ਲਇਆ
ਠੱਗਾ ਨੇ ਦੱਸਿਆ ਕਿ ਉਨ੍ਹਾਂ ਨੇ ਜਲੰਧਰ ਦੇ ਟਰੈਵਲ ਏਜੰਟ ਵਿਜੇ ਸਿੰਘ ਡੋਗਰਾ ਤੋਂ 5 ਲੱਖ 76 ਹਜ਼ਾਰ ਦੀ ਠੱਗੀ ਮਾਰੀ । ਜਲੰਧਰ BMC ਚੌਕ ‘ਤੇ ਟਰੈਵਲ ਐਕਸਪਰਟ ਵੈਕੇਸ਼ਨਸ ਪ੍ਰਾਇਵੇਟ ਲਿਮਟਿਡ ਨਾਂ ਦਾ ਆਫਿਸ ਚਲਾਉਣ ਵਾਲੇ ਵਿਜੇ ਸਿੰਘ ਡੋਗਰਾ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ । ਉਨ੍ਹਾਂ ਨੂੰ ਇੱਕ ਫੋਨ ਆਇਆ ਸੀ ਕਿ ਉਹ ADGP ਚੰਡੀਗੜ੍ਹ ਅਲੋਕ ਕੁਮਾਰ ਬੋਲ ਰਹੇ ਹਨ । ਉਨ੍ਹਾਂ ਨੂੰ ਚੰਡੀਗੜ੍ਹ ਤੋਂ ਦਿੱਲੀ ਦੀ ਫਲਾਇਟ ਦੀ ਟਿਕਟਾਂ ਅਤੇ ਹੋਟਲ ਵਿੱਚ ਕਮਰਾ ਬੁੱਕ ਕਰਵਾਉਣਾ ਹੈ । ਵਿਜੇ ਸਿੰਘ ਨੇ ਟਿਕਟ ਵੀ ਭੇਜ ਦਿੱਤੀ ਅਤੇ ਕਮਰਾ ਵੀ ਬੁੱਕ ਕਰਵਾ ਦਿੱਤਾ ।
ਠੱਗਾਂ ਨੂੰ ਹੁਣ ਯਕੀਨ ਹੋ ਗਿਆ ਸੀ ਕਿ ਵਿਜੇ ਉਨ੍ਹਾਂ ਦੇ ਜਾਲ ਵਿੱਚ ਫਸ ਗਿਆ ਹੈ ਤਾਂ ਉਨ੍ਹਾਂ ਨੇ ਮੁੜ ਤੋਂ ADGP ਅਲੋਕ ਕੁਮਾਰ ਬਣ ਕੇ ਫੋਨ ਕੀਤਾ ਕਿਹਾ ਉਸ ਨੂੰ ਪੈਸੇ ਦੀ ਜ਼ਰੂਰਤ ਹੈ । ਉਹ ਉਨ੍ਹਾਂ ਦੇ ਖਾਤੇ ਵਿੱਚ ਪੈਸੇ ਜਮਾਂ ਕਰਵਾਏ। ਠੱਗਾਂ ਨੇ ਕਈ ਵਾਰ ਖਾਤੇ ਵਿੱਚ ਪੈਸੇ ਜਮਾ ਕਰਵਾਏ ਅਤੇ ਹਰ ਵਾਰ ਕਹਿੰਦੇ ਸਨ ਕਿ ਉਹ ਪੈਸੇ ਵਾਪਸ ਕਰ ਦੇਣਗੇ । ਜਦੋਂ ਵਿਜੇ ਨੇ ਵੇਖਿਆ ਕਿ ਪੈਸਾਂ ਲੱਖਾਂ ਵਿੱਚ ਹੋ ਗਿਆ ਤਾਂ ਉਨ੍ਹਾਂ ਨੇ ਵਾਪਸ ਕਾਲ ਕੀਤੀ ।
ਟਰੈਵਲ ਮਾਲਿਕ ਵਿਜੇ ਨੇ ਦੱਸਿਆ ਕਿ ਠੱਗਾਂ ਨੇ ਉਸ ਨੂੰ ਮੋਹਾਲੀ ਬੁਲਾਇਆ ਅਤੇ ਕਿਹਾ ਉਹ ਆਪਣੇ ਪੈਸੇ ਲੈ ਜਾਣ । ਮੋਹਾਲੀ ਪਹੁੰਚ ਕੇ ਜਦੋਂ ਫੋਨ ਕੀਤਾ ਤਾਂ ਠੱਗਾਂ ਨੇ ਕਿਹਾ ਉਹ ਫੇਜ 9 ਕ੍ਰਿਕਟ ਸਟੇਡੀਅਮ ਦੇ ਕੋਲ ਪਹੁੰਚਣ । ਜਦੋਂ ਵਿਜੇ ਸਿੰਘ ਨੇ ਪਹੁੰਚ ਕੇ ਫੋਨ ਕੀਤਾ ਤਾਂ ਜਵਾਬ ਮਿਲਿਆ ਕੋਈ ਜ਼ਰੂਰੀ ਕੇਸ ਆ ਗਿਆ ਹੈ ਐਮਰਜੈਂਸ ਵਿੱਚ ਜਾਣਾ ਪਿਆ । 50 ਹਜ਼ਾਰ ਉਨ੍ਹਾਂ ਦੇ ਖਾਤੇ ਵਿੱਚ ਪਾ ਦੇਣ ਉਹ ਸਾਰੇ ਪੈਸੇ ਵਾਪਸ ਕਰ ਦੇਵੇਗਾ ।
ਵਿਜੇ ਨੇ 50 ਹਜ਼ਾਰ ਹੋਰ ਪਾਰ ਦਿੱਤੇ,ਇਸ ਦੇ ਬਾਅਦ ਚੰਡੀਗੜ੍ਹ ਗਏ ਅਤੇ ਜਦੋਂ ADGP ਅਲੋਕ ਕੁਮਾਰ ਦੇ ਬਾਰੇ ਪਤਾ ਕੀਤਾ ਤਾਂ ਜਾਣਕਾਰੀ ਮਿਲੀ ਕਿ ਚੰਡੀਗੜ੍ਹ ਵਿੱਚ ਇਸ ਨਾਂ ਦਾ ਕੋਈ ਅਫਸਰ ਹੀ ਨਹੀਂ ਹੈ । ਇਸ ਤੋਂ ਬਾਅਦ ਵਿਜੇ ਨੇ ਮੋਹਾਲੀ ਫੇਸ 8 ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ । ਜਿੰਨਾਂ ਨੰਬਰਾਂ ਤੋਂ ਫੋਨ ਆਇਆ ਸੀ ਉਨ੍ਹਾਂ ਨੂੰ ਟਰੇਸ ਕਰਦੇ ਹੋਏ ਪੁਲਿਸ ਠੱਗਾਂ ਤੱਕ ਪਹੁੰਚੀ ।






