ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਿਆਂ ਦਾ ਧੰਦਾ ਕਰਨ ਵਾਲੇ ਅਨਸਰਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਕੇ ਉਨ੍ਹਾਂ ਨੂੰ ਜੇਲ੍ਹਾਂ ਵਿਚ ਸੁਟਿਆ ਜਾਵੇਗਾ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਹਰਮਨਬੀਰ ਸਿੰਘ ਗਿੱਲ ਐੱਸਐੱਸਪੀ ਬਠਿੰਡਾ ਨੇ ਸਥਾਨਿਕ ਪੁਲਿਸ ਥਾਨੇ ਦੀ ਅਚਨਚੇਤ ਚੈਕਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ। ਐੱਸਐੱਸਪੀ ਗਿੱਲ ਨੇ ਦੱਸਿਆ ਕਿ ਕਰੀਬ ਸਾਲ ਤੋਂ ਕੁਝ ਮਾਮਲੇ ਅੱਧ ਵਿਚਕਾਰ ਲਮਕ ਰਹੇ ਸਨ, ਜਿੰਨ੍ਹਾਂ ਨੂੰ ਜਲਦੀ ਨਿਬੇੜਨ ਲਈ ਥਾਨੇ ਵਿਚ ਨਫਰੀ ਪੂਰੀ ਕਰ ਦਿੱਤੀ ਗਈ ਹੈ ਅਤੇ ਇਨ੍ਹਾਂ ਮਾਮਲਿਆਂ ਦਾ 15 ਦਸੰਬਰ ਤੱਕ ਨਿਪਟਾਰਾ ਕਰਨ ਦੇ ਆਦੇਸ ਦਿੱਤੇ ਗਏ। ਉਨ੍ਹਾਂ ਦੱਸਿਆਂ ਕਿ ਜਿਲ੍ਹੇ ਦੇ ਸਮੂਹ ਥਾਨਿਆਂ ਦੀ ਇਕ ਮੀਟਿੰਗ ਕੀਤੀ ਜਾਵੇਗੀ, ਜਿਸ ਤੋ ਪਹਿਲਾ ਪਹਿਲਾ ਕਰੀਬ 300 ਤੋਂ ਵੱਧ ਲਮਕਦੇ ਮਾਮਲਿਆਂ ਦਾ ਮਾਨਯੋਗ ਕੋਰਟਾਂ ਚਲਾਨ ਪੇਸ਼ ਕਰਕੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਯਤਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਸਿਆਂ ਦਾ ਧੰਦਾ ਕਰਨ ਵਾਲੇ ਅਨਸਰਾਂ ਨੂੰ ਲੰਮੇ ਹੱਥੀ ਲਿਆ ਜਾਵੇਗਾ ਅਤੇ ਨਸਿਆਂ ਨਾਲ ਜੁੜੇ ਕਿਸੇ ਵੀ ਵਿਆਕਤੀ ਨੂੰ ਬਖਸਿਆਂ ਨਹੀ ਜਾਵੇਗਾ। ਇਸ ਮੌਕੇ ਉਨ੍ਹਾਂ ਨੇ ਪੁਲਿਸ ਨੂੰ ਹਦਾਇਤ ਕੀਤੀ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕਰਕੇ ਸਹਿਰ ਵਿਚਲੀ ਟ੍ਰੈਫਿਕ ਸਮੱਸਿਆਂ ਦਾ ਸੁਧਾਰ ਕੀਤਾ ਜਾਵੇ। ਇਸ ਸਮੇਂ ਮੋਹਿਤ ਅਗਰਵਾਲ ਡੀਐੱਸਪੀ ਫੂਲ ਅਤੇ ਜਗਦੀਪ ਸਿੰਘ ਇੰਸਪੈਕਟਰ ਥਾਣਾ ਭਗਤਾ ਭਾਈ ਨੇ ਇਲਾਕੇ ਵਿਚ ਅਮਨ ਕਾਨੂੰਨ ਨੂੰ ਕਾਇਮ ਰੱਖਣ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਮਾੜੇ ਅਨਸਰਾਂ ਖਿਲਾਫ ਸਖਤ ਕਾਰਵਾਈ ਦਾ ਭਰੋਸਾ ਦਿੱਤਾ।
ਇਸ ਤੋਂ ਪਹਿਲਾ ਐੱਸਐੱਸਪੀ ਗਿੱਲ ਨੇ ਨਸ਼ਾ ਵਿਰੋਧੀ ਕਮੇਟੀ ਭਗਤਾ ਭਾਈ ਦੇ ਵਫਦ ਨਾਲ ਮੀਟਿੰਗ ਕੀਤੀ। ਉਨ੍ਹਾਂ ਨੇ ਵਫਦ ਦੇ ਸੁਝਾਅ ਸੁਣਨ ਉਪਰੰਤ ਕਮੇਟੀ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵਿਆਕਤੀ ਖਿਲਾਫ ਕਾਰਵਾਈ ਲਈ ਖੁੱਦ ਕਾਨੂੰਨ ਹੱਥ ਵਿਚ ਨਾ ਲੈਣ ਸਗੋਂ ਸਬੰਧਤ ਪੁਲਿਸ ਨੂੰ ਜਾਣਕਾਰੀ ਦੇਣ। ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਰੁਝਾਨ ਸਾਡੇ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਤੇ ਕਾਬੂ ਪਾਉਣ ਲਈ ਸਭ ਨੂੰ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਨਸ਼ਿਆਂ ਚੋਂ ਕੱਢਣ ਲਈ ਉਪਰਾਲੇ ਕੀਤੇ ਜਾਣਗੇ, ਜਿਸ ਵਿਚ ਸਮਾਜ ਸੇਵੀ ਅਤੇ ਮੋਹਤਵਾਰ ਵਿਆਕਤੀਆਂ ਦਾ ਸਹਿਯੋਗ ਵੀ ਲਿਆ ਜਾਵੇਗਾ।
ਇਸ ਮੌਕੇ ਬੂਟਾ ਸਿੰਘ ਸਿੱਧੂ ਪ੍ਰਧਾਨ ਨਗਰ ਪੰਚਾਇਤ ਭਗਤਾ, ਨਛੱਤਰ ਸਿੰਘ ਸਿੱਧੂ ਆਪ ਆਗੂ, ਰਾਜਵਿੰਦਰ ਸਿੰਘ ਭਗਤਾ ਪ੍ਰਧਾਨ ਆਪ ਬਲਾਕ ਭਗਤਾ, ਬਹਾਦਰ ਸਿੰਘ ਬਰਾੜ, ਜਸਵਿੰਦਰ ਸਿੰਘ ਪੱਪੂ ਕੌਸਲਰ, ਸੁਖਜਿੰਦਰ ਸਿੰਘ ਖਾਨਦਾਨ ਸਾਬਕਾ ਕੌਸਲਰ, ਅਵਤਾਰ ਸਿੰਘ ਤਾਰੀ ਕਿਸਾਨ ਆਗੂ, ਗੁਰਪ੍ਰੀਤ ਸਿੰਘ ਭਗਤਾ ਕਿਸਾਨ ਆਗੂ, ਮਨਪ੍ਰੀਤ ਸਿੰਘ ਖਾਲਸਾ, ਬਲਜਿੰਦਰ ਸਿੰਘ ਖਾਲਸਾ, ਸੁਖਚੈਨ ਸਿੰਘ ਚੈਨਾ, ਇਕਬਾਲ ਸਿੰਘ, ਰਾਜਿੰਦਰ ਸਿੰਘ ਬਾਬੇਕਾ, ਸੁੱਖੀ ਮੌੜ, ਦਰਸਨ ਸਿੰਘ ਵੜਿੰਗ ਆਦਿ ਹਾਜਰ ਸਨ।






