ਸਿੰਗਾਪੁਰ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪਿਛਲੇ ਹਫਤੇ ਕੋਰੋਨਾ ਦੇ 763 ਨਵੇਂ ਮਾਮਲੇ ਸਾਹਮਣੇ ਆਏ ਸਨ। ਇਸ ਦੇ ਨਾਲ ਹੀ ਹੁਣ ਮਾਮਲੇ ਵਧ ਕੇ 965 ਹੋ ਗਏ ਹਨ।
ਆਈਸੀਯੂ ਵਿੱਚ ਦਾਖ਼ਲ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ
ਕੋਰੋਨਾ ਕਾਰਨ ਆਈਸੀਯੂ ਵਿੱਚ ਦਾਖ਼ਲ ਮਰੀਜ਼ਾਂ ਦੀ ਗਿਣਤੀ 23 ਤੋਂ ਵਧ ਕੇ 32 ਹੋ ਗਈ ਹੈ। ਜ਼ਿਆਦਾਤਰ COVID-19 JN.1 ਰੂਪ ਹਨ। ਕੋਰੋਨਾ ਵਾਇਰਸ ਦਾ ਓਮਾਈਕ੍ਰੋਨ ਸਬਵੇਰੀਐਂਟ BA.2.86 ਦਾ ਹੀ ਰੂਪ ਹੈ। ਉੱਤਰੀ ਗੋਲਿਸਫਾਇਰ ਵਿੱਚ ਸਰਦੀਆਂ ਦੀਆਂ ਸਥਿਤੀਆਂ ਅਤੇ ਜ਼ਿਆਦਾ ਲੋਕ ਮਾਸਕ ਨਾ ਪਹਿਨਣ ਕਾਰਨ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ।
ਸਿੰਗਾਪੁਰ ਵਿੱਚ ਘਰਾਂ ਦੇ ਅੰਦਰ ਵੀ ਮਾਸਕ ਪਹਿਨਣਾ ਲਾਜ਼ਮੀ
ਇਸ ਮਹੀਨੇ 3 ਦਸੰਬਰ ਤੋਂ 9 ਦਸੰਬਰ ਦਰਮਿਆਨ ਸਿੰਗਾਪੁਰ ਵਿੱਚ ਕੋਰੋਨਾ ਦੇ 56 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਸਿੰਗਾਪੁਰ ਦੇ ਸਿਹਤ ਮੰਤਰਾਲੇ ਨੇ ਲੋਕਾਂ ਨੂੰ ਭੀੜ ਵਾਲੇ ਇਲਾਕਿਆਂ ‘ਚ ਜਾਣ ਤੋਂ ਬਚਣ ਦੀ ਹਦਾਇਤ ਕੀਤੀ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਘਰ ਦੇ ਅੰਦਰ ਵੀ ਮਾਸਕ ਪਹਿਨਣ ਦੀ ਸਲਾਹ ਦਿੱਤੀ ਗਈ ਹੈ।






