ਸੰਸਾਰ ਭਰ ਵਿਚ ‘ਸੋਨੇ ਦੀ ਚਿੜੀ’ ਵਜੋਂ ਪਹਿਚਾਣ ਸਥਾਪਿਤ ਕਰਨ ਵਾਲੇ ਦੇਸ਼ ਭਾਰਤ ਦੀ ਦੇਸੀ ਵਿਕਾਊ ਹਾਕਮਾਂ ਤੇ ਲੁਟੇਰੇ ਸਰਮਾਏਦਾਰਾਂ ਨੇ ਬਾਹਰਲੇ ਧਾੜਵੀਆਂ ਤੋਂ ਕਿਤੇ ਵੱਧ ਮਾੜੀ ਦੁਰਦਸ਼ਾ ਕਰਨ ਤੇ ਉਜਾੜਨ ਤੇ ਪੂਰੀ ਵਾਹ ਤੇ ਸਮਰੱਥਾ ਲਾਈ ਹੋਈ ਹੈ। ਦੇਸ਼ ਦੇ ਕੁੱਲ ਚੱਲ ਅਚੱਲ ਸਰਮਾਏ ਤੇ ਸੰਪਤੀ ਨੂੰ ਚਹੇਤੇ ਸਰਮਾਏਦਾਰਾਂ ਦੇ ਹੱਥਾਂ ਵਿਚ ਸੌਂਪਿਆ ਜਾ ਚੁੱਕਾ ਹੈ। ਦੇਸ਼ ਦੇ ਬਹੁਗਿਣਤੀ ਕਿਰਤੀ ਲੋਕਾਂ ਨੂੰ ਸਿਰਫ਼ ਤੇ ਸਿਰਫ਼ ਲਾਰਿਆਂ ਤੇ ਝੂਠੇ ਨਾਅਰਿਆਂ ਵਿਚ ਉਲਝਾ ਕੇ ਆਪਸ ਵਿਚ ਲੜਾਇਆ ਤੇ ਮਰਵਾਇਆ ਜਾ ਰਿਹੈ। ਅਜਿਹੇ ਸੰਕਟ ਭਰੇ ਸਮੇਂ ਵਿੱਚ ਦੇਸ਼ ਦੀ ਸਰਵ-ਉੱਚ ਅਦਾਲਤ ਦੇ ਸੀਨੀਅਰ ਵਕੀਲਾਂ ਨੇ ਮਹਿਮੂਦ ਪਰਾਚਾ ਤੇ ਭਾਨੂੰ ਪ੍ਰਤਾਪ ਦੀ ਅਗਵਾਈ ਵਿਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਵਰਤੋਂ ਤੇ ਰੋਕ ਲਗਵਾਉਣ ਲਈ ਆਵਾਜ਼ ਬੁਲੰਦ ਕੀਤੀ ਹੈ ਤੇ ਆਮ ਜਨਤਾ ਦੇ ਸਾਹਮਣੇ ਇਨਾਂ੍ਹ ਮਸ਼ੀਨਾਂ ਵਿਚ ਹੁੰਦੀ ਹੇਰਾਫੇਰੀ ਨੂੰ ਮਾਹਿਰਾਂ ਦੀ ਮੱਦਦ ਨਾਲ ਜੱਗ ਜ਼ਾਹਰ ਕਰਕੇ ਇਹ ਦੱਸ ਦਿੱਤਾ ਹੈ ਕਿ ਇਹ ਬੜੀ ਆਸਾਨੀ ਨਾਲ ਹੈਕ ਕੀਤੀਆਂ ਜਾ ਸਕਦੀਆਂ ਹਨ। ਵੋਟਾਂ ਦੁਨੀਆਂ ਦੇ ਬਾਕੀ ਦੇਸ਼ਾਂ ਵਾਂਗ ਵੋਟ ਪਰਚੀ ਰਾਹੀਂ ਪਾਉਣ ਦੇ ਹੱਕ ਨੂੰ ਬਹਾਲ ਕਰਵਾਈਏ। ਮੰਦਰ ਮਸਜਿਦਾਂ ਦੇ ਰੌਲ਼ੇ ਵਿੱਚ ਉਲਝ ਕੇ ਇਨਸਾਨੀਅਤ ਨੂੰ ਨੁਕਸਾਨ ਨਾ ਪਹੁੰਚਾਈਏ। ਦੇਸ਼ ਦੀ ਏਕਤਾ ਅਖੰਡਤਾ ਤੇ ਸਵਿੰਧਾਨ ਬਚਾਈਏ, ਜ਼ਿੰਮੇਵਾਰ ਨਾਗਰਿਕ ਹੋਣ ਦਾ ਫਰਜ਼ ਨਿਭਾਈਏ। ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਤੇ ਪੂਰਨ ਪਾਬੰਦੀ ਲਗਵਾ ਕੇ ਆਉਣ ਵਾਲੀਆਂ ਪੀੜ੍ਹੀਆਂ ਤੇ ਦੇਸ਼ ਦਾ ਭਵਿੱਖ ਬਚਾਈਏ।






