ਡਿਊਟੀ ਤੋਂ ਘਰ ਪਰਤ ਰਹੇ ਵਿਜੀਲੈਂਸ ਵਿਭਾਗ ਦਾ ਏਐਸਆਈ ਮਨਜੀਤ ਸਿੰਘ ਟਰੇਨ ਦੀ ਲਪੇਟ ‘ਚ ਆ ਗਿਆ l ਹਾਦਸਾ ਇਸ ਕਦਰ ਭਿਆਨਕ ਸੀ ਕਿ ਉਸ ਦੀ ਥਾਂ ‘ਤੇ ਹੀ ਮੌਤ ਹੋ ਗਈ l ਜੀਆਰਪੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ l ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਿਮਲਾ ਕਾਲੋਨੀ ਦਾ ਰਹਿਣ ਵਾਲਾ ਮਨਜੀਤ ਸਿੰਘ ਰੇਂਜ 2 ਦੇ ਡੀਐਸਪੀ ਸ਼ਿਵ ਚੰਦ ਨਾਲ ਤਾਇਨਾਤ ਸੀ l ਇਹ ਹਾਦਸਾ ਦੇਰ ਰਾਤ ਲੋਡੂਵਾਲ ਕੋਲ ਪੈਂਦੇ ਰੇਲਵੇ ਟਰੈਕ ਤੇ ਵਾਪਰਿਆl ਜੀਆਰਪੀ ਦੀ ਪੁਲਿਸ ਇਸ ਮਾਮਲੇ ਦੀ ਅਗਲੇਰੀ ਪੜਤਾਲ ਵਿੱਚ ਜੁੱਟ ਗਈ ਹੈ l






