ਮੁਹਾਲੀ ਦੇ 67 ਸੈਕਟਰ ਵਿਖੇ ਸਥਿਤ CP ਮਾਲ ਦੇ ਬਾਹਰ ਸੋਮਵਾਰ ਨੂੰ ਗੈਂਗਵਾਰ ‘ਚ ਇਕ ਗੈਂਗਸਟਰ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਗੈਂਗਸਟਰ ਰਾਜੇਸ਼ ਡੋਗਰਾ ਉਰਫ਼ ਮੋਨ ਜੰਮੂ ਦਾ ਰਹਿਣ ਵਾਲਾ ਹੈ। ਪੁਲਿਸ ਨੇ ਪੀਸੀਆਰ ‘ਤੇ ਮੈਸੇਜ ਫਲੈਸ਼ ਕਰਵਾ ਕੇ ਸਾਰਾ ਇਲਾਕਾ ਸੀਲ ਕਰ ਦਿੱਤਾ ਹੈ। ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਇੱਥੇ 17-18 ਗੋਲ਼ੀਆਂ ਚੱਲਣ ਦੀ ਆਵਾਜ਼ ਆਈ ਜਿਸ ਤੋਂ ਬਾਅਦ ਪੂਰੇ ਇਲਾਕੇ ‘ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।






