ਲੰਡਨ ਦੇ ਮੇਅਰ ਦੀ ਚੋਣ ਵਿਚ ਸਾਦਿਕ ਖਾਨ ਨੂੰ ਚੁਣੌਤੀ ਦੇਣ ਦੀ ਦੌੜ ਵਿਚ ਸ਼ਾਮਲ ਭਾਰਤੀ ਮੂਲ ਦੇ ਉਮੀਦਵਾਰ ਦਾ ਕਹਿਣਾ ਹੈ ਕਿ ਬਰਤਾਨੀਆ ਦੀ ਰਾਜਧਾਨੀ ਦੇ ਨਾਗਰਿਕਾਂ ਨੂੰ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਨੇ ਨਿਰਾਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਲੰਡਨ ਨੂੰ ਇੱਕ ਤਜਰਬੇਕਾਰ ਸੀਈਓ ਵਾਂਗ ਚਲਾਉਣਾ ਚਾਹੁੰਦੇ ਹਨ, ਜੋ ਸਾਰਿਆਂ ਦੇ ਹਿੱਤ ਵਿੱਚ ਹੋਵੇਗਾ।
ਕੌਣ ਹੈ ਤਰੁਣ ?
63 ਸਾਲਾ ਤਰੁਣ ਚੋਣ ਮੈਦਾਨ ਵਿੱਚ 13 ਉਮੀਦਵਾਰਾਂ ਵਿੱਚੋਂ ਆਜ਼ਾਦ ਉਮੀਦਵਾਰ ਵਜੋਂ ਖੜ੍ਹੇ ਹਨ। ਲੰਡਨ ਵਾਸੀ 2 ਮਈ ਨੂੰ ਆਪਣੇ ਮੇਅਰ ਅਤੇ ਅਸੈਂਬਲੀ ਮੈਂਬਰਾਂ ਲਈ ਵੋਟ ਪਾਉਣਗੇ। ਗੁਲਾਟੀ ਨੇ ਇਸ ਹਫਤੇ ਇੱਕ ਭਾਸ਼ਣ ਵਿੱਚ ਕਿਹਾ ਕਿ ਮੈਂ ਲੰਡਨ ਨੂੰ ਇੱਕ ਵਿਲੱਖਣ ਗਲੋਬਲ ਸ਼ਹਿਰ ਦੇ ਰੂਪ ਵਿੱਚ ਦੇਖਦਾ ਹਾਂ, ਵਿਸ਼ਵ ਦੇ ਗਲੋਬਲ ਬੈਂਕ ਵਾਂਗ ਜਿੱਥੇ ਵਿਭਿੰਨ ਸੰਸਕ੍ਰਿਤੀਆਂ ਇੱਕਠੇ ਹੋ ਕੇ ਪ੍ਰਫੁੱਲਤ ਹੁੰਦੀਆਂ ਹਨ।
ਮੇਅਰ ਹੋਣ ਦੇ ਨਾਤੇ, ਮੈਂ ਲੰਡਨ ਦੀ ਬੈਲੇਂਸ ਸ਼ੀਟ ਨੂੰ ਇਸ ਤਰੀਕੇ ਨਾਲ ਨਵਾਂ ਰੂਪ ਦੇਵਾਂਗਾ ਕਿ ਇਹ ਸਾਰੇ ਨਾਗਰਿਕਾਂ ਦੀ ਸੁਰੱਖਿਆ ਨੂੰ ਕਾਇਮ ਰੱਖਣ ਦੇ ਨਾਲ-ਨਾਲ ਨਿਵੇਸ਼ ਨੂੰ ਆਕਰਸ਼ਿਤ ਕਰੇ।






