ਸ਼ਿਮਲਾ ਜ਼ਿਲ੍ਹੇ ਦੇ ਜੁਬਲ ਇਲਾਕੇ ਦੇ ਧਾਰ ਪਿੰਡ ਵਿੱਚ ਇੱਕ ਭਿਆਨਕ ਅੱਗ ਲੱਗਣ ਕਾਰਨ ਪੰਜ ਘਰ ਸੜ ਕੇ ਸੁਆਹ ਹੋ ਗਏ। ਵੀਰਵਾਰ ਰਾਤ ਨੂੰ ਲੱਗੀ ਇਸ ਅੱਗ ਵਿੱਚ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਜੁਬਲ ਫ਼ਾਇਰ ਸਟੇਸ਼ਨ ਨੂੰ ਵੀਰਵਾਰ ਰਾਤ 11:20 ਵਜੇ ਧਾਰ ਪਿੰਡ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਫ਼ਾਇਰ ਵਿਭਾਗ ਦੀ ਇੱਕ ਟੀਮ ਨੂੰ ਮੌਕੇ ‘ਤੇ ਭੇਜਿਆ ਗਿਆ।
ਜ਼ਿਆਦ ਅੱਗ ਹੋਣ ਕਾਰਨ ਰੋਹੜੂ, ਕੋਟਖਾਈ ਅਤੇ ਟਿੱਕਰ ਤੋਂ ਵਾਧੂ ਫ਼ਾਇਰ ਟੈਂਡਰ ਭੇਜੇ ਗਏ। ਸਥਾਨਕ ਪੁਲੀਸ ਅਤੇ ਪਿੰਡ ਵਾਸੀਆਂ ਨੇ ਵੀ ਅੱਗ ਨੂੰ ਬੁਝਾਉਣ ਵਿੱਚ ਫ਼ਾਇਰ ਕਰਮਚਾਰੀਆਂ ਦੀ ਮਦਦ ਕੀਤੀ।
ਫ਼ਾਇਰ ਕਰਮਚਾਰੀਆਂ ਨੂੰ ਅੱਗ ‘ਤੇ ਕਾਬੂ ਪਾਉਣ ਲਈ ਕਾਫ਼ੀ ਜੱਦੋ ਜਹਿਦ ਕਰਨੀ ਪਈ । ਅੱਗ ਨੂੰ ਨੇੜਲੇ ਘਰਾਂ ਅਤੇ ਪਿੰਡ ਦੇ ਹੋਰ ਹਿੱਸਿਆਂ ਵਿੱਚ ਫੈਲਣ ਤੋਂ ਰੋਕਣ ਲਈ ਫ਼ਾਇਰ ਬ੍ਰਿਗੇਡ ਦੀਆਂ ਟੀਮਾਂ ਸਵੇਰ ਤੱਕ ਮੌਕੇ ‘ਤੇ ਮੌਜੂਦ ਰਹੀਆਂ।
ਪੁਲੀਸ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਸਿੱਖਿਆ ਮੰਤਰੀ ਰੋਹਿਤ ਠਾਕੁਰ, ਜੋ ਕਿ ਇਸ ਇਲਾਕੇ ਤੋਂ ਸਥਾਨਕ ਵਿਧਾਇਕ ਵੀ ਹਨ, ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਠਾਕੁਰ ਨੇ ਕਿਹਾ ਕਿ ਅੱਗ ਕਾਰਨ ਹੋਏ ਨੁਕਸਾਨ ਦੇ ਪੱਧਰ ਨੂੰ ਦੇਖਦਿਆਂ ਪ੍ਰਭਾਵਿਤ ਪਰਿਵਾਰਾਂ ਨੂੰ ਸਰਕਾਰੀ ਸਹਾਇਤਾ ਪ੍ਰਦਾਨ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।
ਮੰਤਰੀ ਨੇ ਪ੍ਰਸ਼ਾਸਨ ਨੂੰ ਪ੍ਰਭਾਵਿਤ ਪਰਿਵਾਰਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ।






