ਪ੍ਰਾਪਤ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ ਮਰਨ ਵਾਲਿਆਂ ਵਿੱਚ ਉਨਟਾਰੀਓ ਕੈਨੇਡਾ ਨਾਲ ਸਬੰਧਤ ਜੌਰਜਟਾਉਨ ਦੀ ਇੱਕ ਟਰੱਕਿੰਗ ਕੰਪਨੀ ਵਿੱਚ ਕੰਮ ਕਰਦੀ ਪੰਜਾਬਣ ਵੀ ਸ਼ਾਮਲ ਹੈ। ਉਥੇ ਹੀ ਟਰੱਕ ਚਲਾ ਰਿਹਾ ਕੋ-ਡਰਾਇਵਰ ਗੰਭੀਰ ਜ਼ਖ਼ਮੀ ਹੈ, ਜੋ ਸਥਾਨਕ ਹਸਪਤਾਲ ਵਿੱਚ ਜੇਰੇ ਇਲਾਜ ਹੈ। ਪੁਲੀਸ ਮੁਤਾਬਕ ਈਸਟ ਬਾਉਂਡ ਤੇ ਜਾ ਰਿਹਾ ਟਰੱਕ ਮੀਡੀਅਨ ਟੱਪ ਵੇਸਟ ਬਾਉਂਡ ਤੇ ਸਾਹਮਣੇ ਤੋਂ ਆ ਰਹੇ ਇੱਕ ਟਰੱਕ ਨਾਲ ਟਕਰਾ ਗਿਆ ਅਤੇ ਇਹ ਹਾਦਸਾ ਵਾਪਰ ਗਿਆ।





