ਨਵਾਂਸ਼ਹਿਰ 22ਮਾਰਚ 2022 – ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਦਵਿੰਦਰ ਢਾਂਡਾ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਗਿਤਾਜ਼ਲੀ ਸਿੰਘ ਪੀ, ਐਚ, ਸੀ, ਮੁਜ਼ੱਫਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਨੈਸ਼ਨਲ ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਅਰਬਨ ਰਾਹੌ ਵਿਖੇ ਪਬਲਿਕ ਥਾਵਾਂ ਉੱਤੇ ਬੀੜੀ ਸਿਗਰੇਟ ਪੀਣ ਅਤੇੇ ਖੈਣੀ, ਗੁਟਕਾ, ਤੰਬਾਕੂ ਯੁਕਤ ਪਾਨ ਖਾਣ ਵਾਲਿਆਂ ਦੇ ਕੋਟਪਾ ਐਕਟ 2003 ਅਧੀਨ ਚਲਾਨ ਕੱਟੇ ਗਏ। ਸਿਹਤ ਵਿਭਾਗ ਦੀ ਟੀਮ ਜਿਸ ਵਿਚ ਹੈਲਥ ਇੰਸਪੈਕਟਰ ਰਵੀਇੰਦਰ ਸਿੰਘ,ਘਨ ਸ਼ਾਮ, ਦੀਦਾਰ ਸਿੰਘ,ਮੰਗਲ ਸਿੰਘ,ਕਾਉਂਸਲਰ ਹਰਪ੍ਰੀਤ ਸਿੰਘ ਵੱਲੋਂ ਵੱਖ ਵੱਖ ਦੁਕਾਨਾਂ ਵਿਚ ਜਾ ਕੇ ਚੈਕਿੰਗ ਕੀਤੀ ਗਈ ਅਤੇ ਨਜਾਇਜ਼ ਤੌਰ ਤੇ ਰੱਖੀ ਤੰਬਾਕੂ ਸਮੱਗਰੀ ਦੇ ਚਲਾਨ ਵੀ ਕੱਟੇ।
ਸਿਹਤ ਵਿਭਾਗ ਦੀ ਟੀਮ ਵੱਲੋਂ ਦੱਸਿਆ ਗਿਆ ਕਿ ਹਰ ਰੋਜ਼ 2200 ਤੋਂ ਵੱਧ ਭਾਰਤੀ ਤੰਬਾਕੂ ਖਾਣ ਨਾਲ ਮਰਦੇ ਹਨ। ਕੈਂਸਰ ਨਾਲ ਮਰਨ ਵਾਲੇ 100 ਰੋਗੀਆਂ ਵਿਚੋਂ 40 ਤੰਬਾਕੂ ਖਾਣ ਨਾਲ ਮਰਦੇ ਹਨ।95% ਮੂੰਹ ਦੇ ਕੈਂਸਰ ਤੰਬਾਕੂ ਖਾਣ ਵਾਲੇ ਵਿਅਕਤੀਆਂ ਵਿੱਚ ਹੁੰਂਦੇ ਹਨ। ਟੀਮ ਵੱਲੋਂ ਦੱਸਿਆ ਗਿਆ ਕਿ ਆਪਣੀ ਚੰਗੀ ਸਿਹਤ ਅਤੇ ਸਿਹਤਮੰਦ ਸਮਾਜ ਲਈ ਲੋਕਾਂ ਨੂੰ ਤੰਬਾਕੂ ਅਤੇ ਤੰਬਾਕੂ ਤੋਂ ਬਣੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ।
ਨੋਜਵਾਨ ਪੀੜੀ ਨੂੰ ਨਸ਼ਿਆ ਦੀ ਦਲਦਲ ਵਿਚੋਂ ਕੱਢਣ ਲਈ ਹਰ ਵਿਅਕਤੀ ਨੂੰ ਸਮਾਜ ਦੀ ਚੰਗੀ ਸਿਰਜਣਾ ਵਾਸਤੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਟੀਮ ਵੱਲੋਂ ਦੱਸਿਆ ਗਿਆ ਕਿ ਸਿਹਤ ਵਿਭਾਗ ਵੱਲੋਂ ਤੰਬਾਕੂ ਦੀ ਵਰਤੋਂ ਨੂੰ ਰੋਕਣ ਲਈ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਅੱਗੇ ਵੀ ਚਲਦੀਆਂ ਰਹਿਣਗੀਆਂ ਅਤੇ ਕੋਟਪਾ ਐਕਟ 2003 ਦੀ ਉਲੰਘਨਾ ਕਰਨ ਵਾਲਿਆਂ ਨੂੰ ਜੁਰਮਾਨਾ ਵੀ ਕੀਤਾ ਜਾਵੇਗਾ।






