ਅਮ੍ਰਿਤਸਰ, 4 ਅਪ੍ਰੈਲ- ਬੀ. ਐੱਸ. ਐੱਫ. ਦੀ 103 ਬਟਾਲੀਅਨ ਦੇ ਜਵਾਨਾਂ ਵੱਲੋਂ ਖਾਲੜਾ ਸੈਕਟਰ ਦੇ ਪਿੰਡ ਵਾਂ ਤਾਰਾ ਸਿੰਘ ਤੋਂ ਬੀਤੀ ਰਾਤ ਹੈਰੋਇਨ ਦੇ ਦੋ ਪੈਕੇਟ ਬਰਾਮਦ ਕੀਤੇ ਗਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਬੀ. ਐੱਸ. ਐੱਫ. ਦੀ 103 ਬਟਾਲੀਅਨ ਦੇ ਜਵਾਨਾਂ ਵੱਲੋਂ ਬੀ. ਓ. ਪੀ ਵਾਂ ਤਾਰਾ ਸਿੰਘ ਦੇ ਇਲਾਕੇ ਵਿੱਚ ਪੈਂਦੇ ਪਿੱਲਰ ਨੰਬਰ ਇਕ 139/1-2 ਦੇ ਇਲਾਕੇ ਵਿੱਚ ਹਲਚਲ ਹੁੰਦੀ ਦੇਖੀ। ਇਸ ਦੌਰਾਨ ਮੁਸਤੈਦ ਜਵਾਨਾਂ ਵੱਲੋਂ ਜਦੋਂ ਲਲਕਾਰਾ ਮਾਰਿਆ ਤਾਂ ਉਸ ਤੋਂ ਬਾਅਦ 5-6 ਫਾਇਰ ਕੀਤੇ ਗਏ। ਇਸ ਤੋਂ ਬਾਅਦ ਕੀਤੀ ਗਈ ਚੈਕਿੰਗ ਦੌਰਾਨ ਬੀ. ਐਸ. ਐਫ਼. ਜਵਾਨਾਂ ਨੂੰ ਦੋ ਸ਼ੱਕੀ ਹੈਰੋਇਨ ਪੈਕੇਟ ਬਰਾਮਦ ਹੋਏ ਪਰ ਤਸਕਰ ਫਰਾਰ ਹੋਣ ਵਿੱਚ ਸਫਲ ਰਹੇ।






