ਪੋਰਬੰਦਰ, 4 ਅਪ੍ਰੈਲ- ਗੁਜਰਾਤ ਦੇ ਪੋਰਬੰਦਰ ਜ਼ਿਲ੍ਹੇ ਵਿੱਚ ਦੇਵੜਾ ਪਿੰਡ ਵਿੱਚ ਇੱਕ ਔਰਤ ਨੇ ਆਪਣੇ ਪੁੱਤਰ ਅਤੇ ਨਵਜਨਮੀ ਬੱਚੀ ਨਾਲ ਖੂਹ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਲੀਲੂਬੇਨ ਮੋਰੀ (27) ਨੇ ਸ਼ਾਇਦ ਘਰੇਲੂ ਕਲੇਸ਼ ਕਾਰਨ ਬੀਤੀ 2 ਅਪੈ੍ਰਲ ਦੀ ਰਾਤ ਇਹ ਕਦਮ ਚੁਕਿਆ ਹੈ।
ਕੁਟਿਆਨਾ ਪੁਲੀਸ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਔਰਤ, ਉਸ ਦੇ 2 ਸਾਲਾ ਬੇਟੇ ਅਤੇ 45 ਦਿਨ ਦੀ ਧੀ ਦੀਆਂ ਲਾਸ਼ਾਂ ਬੀਤੀ ਸ਼ਾਮ ਖੂਹ ਵਿੱਚੋਂ ਕੱਢੀਆਂ ਗਈਆਂ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਗਈ, ਜਿਸ ਤੋਂ ਬਾਅਦ ਬਚਾਅ ਕਰਮੀਆਂ ਦਾ ਇੱਕ ਦਲ ਲਾਸ਼ਾਂ ਨੂੰ ਕੱਢਣ ਲਈ ਪਹੁੰਚਿਆ। ਪਹਿਲੀ ਨਜ਼ਰ ਘਰੇਲੂ ਕਲੇਸ਼ ਇਸ ਘਟਨਾ ਦੇ ਪਿੱਛੇ ਦਾ ਕਾਰਨ ਲੱਗ ਰਿਹਾ ਹੈ, ਫਿਲਹਾਲ ਜਾਂਚ ਜਾਰੀ ਹੈ।






