ਵਰਧਮਾਨ, 4 ਅਪ੍ਰੈਲ – ਪੱਛਮੀ ਬੰਗਾਲ ਦੇ ਵਰਧਮਾਨ ਜ਼ਿਲ੍ਹੇ ਵਿੱਚ ਇੱਕ ਡੰਪਰ ਦੇ ਇੱਕ ਈ-ਰਿਕਸ਼ੇ ਨਾਲ ਟਕਰਾਉਣ ਕਾਰਨ ਚਾਰ ਔਰਤਾਂ ਸਮੇਤ 5 ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਘਟਨਾ ਵਰਮਾਨ-ਸੂਰੀ ਮਾਰਗ ਤੇ ਝਿੰਗੁਟੀ ਵਿੱਚ ਉਸ ਸਮੇਂ ਹੋਈ, ਜਦੋਂ ਇੱਕ ਹੀ ਪਰਿਵਾਰ ਦੀਆਂ ਚਾਰ ਔਰਤਾਂ ਮੱਛੀ ਫੜਨ ਜਾ ਰਹੀਆਂ ਸਨ।
ਅਧਿਕਾਰੀ ਨੇ ਦੱਸਿਆ ਕਿ ਡੰਪਰ ਨੇ ਈ-ਰਿਕਸ਼ੇ ਨੂੰ ਪਿੱਛਿਓਂ ਟੱਕਰ ਮਾਰੀ, ਜਿਸ ਨਾਲ ਈ-ਰਿਕਸ਼ਾ ਚਾਲਕ ਸਮੇਤ ਸਾਰੇ 5 ਵਿਅਕਤੀਆਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਡੰਪਰ ਚਾਲਕ ਅਤੇ ਸਹਿ ਚਾਲਕ ਮੌਕੇ ਤੇ ਫਰਾਰ ਹੋ ਗਏ, ਜਦੋਂ ਕਿ ਵਾਹਨ ਨੂੰ ਜ਼ਬਤ ਕਰ ਲਿਆ ਗਿਆ ਹੈ।






