ਐਸ.ਏ.ਐਸ. ਨਗਰ, 8 ਅਪ੍ਰੈਲ – ਮੁਹਾਲੀ ਪੁਲੀਸ ਨੇ ਜੂਨ 2021 ਵਿਚ (ਪੰਜਾਬ ਪੁਲੀਸ ਦੀ ਸੂਚਨਾ ਤੇ) ਕਲਕੱਤਾ ਵਿਖੇ ਮਾਰੇ ਗਏ ਏ ਕੈਟਾਗਿਰੀ ਦੇ ਬਦਨਾਮ ਗੈਗਸਟਰ ਜੈਪਾਲ ਸਿੰਘ ਭੁੱਲਰ ਅਤੇ ਜਸਪ੍ਰੀਤ ਸਿੰਘ ਜੱਸੀ ਦੇ ਨੇੜਲੇ ਸਾਥੀ ਹਰਬੀਰ ਸਿੰਘ ਸੋਹਲ ਵਾਸੀ ਪਿੰਡ ਪਿੰਡੀ ਔਲਖ ਥਾਣਾ ਸੋਦਾ ੭ਿਲ੍ਹਾ ਅੰਮ੍ਰਿਤਸਰ ੯ ਦੋ 30 ਬੋਰ ਚਾਇਨੀ ਪਿਸਤੌਲਾਂ, 7 ਮੈਗਜੀਨਾਂ ਅਤੇ ਐਮੂਨੀਸਨ ਸਮੇਤ ਉਸ ਦੇ ਲੁਕਣ ਟਿਕਾਣੇ ਤੋਂ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ ਐਸ ਪੀ ਵਿਵੇਕ ੪ੀਲ ਸੋਨੀ ਨੇ ਦਸਿਆ ਕਿ ਪੁਲੀਸ ੯ ਸੂਚਨਾ ਮਿਲੀ ਸੀ ਕਿ ਹਰਬੀਰ ਸੋਹਲ ਅਤੇ ਅਮ੍ਰਿਤਪਾਲ ਸਿੰਘ ਉਰਫ ਸੱਤਾ ਵਾਸੀ ਬਜੀਦਪੁਰ ਥਾਣਾ ਬਸੀ ਪਠਾਣਾ ਜਿਲਾ ਫਤਿਹਗੜ੍ਹ ਸਾਹਿਬ ਵੱਲੋਂ ਖਰੜ ਵਿਖੇ ਲੁਕਣ ਟਿਕਾਣੇ ਬਣਾਏ ਹੋਏ ਹਨ। ਇਹਨਾਂ ਦੇ ਕੈਨੇਡਾ ਰਹਿੰਦੇ ਸਾਥੀ ਅਰਸਦੀਪ ਸਿੰਘ ਉਰਫ ਅਰਸ ਡੱਲਾ ਵਾਸੀ ਪਿੰਡ ਡੱਲਾ ਜਿਲਾ ਮੋਗਾ ਅਤੇ ਆਸਟ੍ਰੇਲੀਆ ਰਹਿੰਦੇ ਸਾਥੀ ਗੁਰਜੰਟ ਸਿੰਘ ਉਰਫ ਜੰਟਾ ਵਾਸੀ ਪਿੰਡ ਸੋਹਾਵੀ ਥਾਣਾ ਖੇੜੀ ਨੌਧ ਸਿੰਘ ਜਿਲਾ ਫਤਿਹਗੜ੍ਹ ਸਾਹਿਬ ਨੈਟ ਕਾਲਿੰਗ ਰਾਹੀਂ ਇਹਨਾਂ ਦੇ ਗੁਰੱਪ ੯ ਚਲਾ ਰਹੇ ਹਨ, ਜੋ ਵਿਦੇ੪ਾਂ ਤੋਂ ਨੈਟ ਕਾਲਿੰਗ ਕਰਕੇ ਕਾਰੋਬਾਰੀਆਂ ੯ ਫਿਰੋਤੀਆਂ ਦੇਣ ਲਈ ਧਮਕੀਆਂ ਦਿੰਦੇ ਹਨ ਅਤੇ ਇਕ ਦੂਜੇ ੯ ਸੁਨੇਹੇ ਲਗਾ ਕੇ ਕੰਟਰੋਲ ਰੂਮ ਦਾ ਕੰਮ ਕਰਦੇ ਹਨ।
ਉਹਨਾਂ ਦੱਸਿਆ ਕਿ ਇਸ ਜਾਣਕਾਰੀ ਦੇ ਆਧਾਰ ਤੇ ਥਾਣਾ ਸਿਟੀ ਖਰੜ ਵਿਖੇ ਹਰਬੀਰ ਸਿੰਘ, ਅਮ੍ਰਿਤਪਾਲ ਸਿੰਘ ਸੱਤਾ, ਅਰਸਦੀਪ ਸਿੰਘ ਉਰਫ ਅਰਸ ਡੱਲਾ, ਗੁਰਜੰਟ ਸਿੰਘ ਜੰਟਾ ਤੇ ਇਹਨਾਂ ਦੇ ਹੋਰ ਸਾਥੀਆਂ ਵਿਰੁੱਧ 7 ਅਪ੍ਰੈਲ ਨੂੰ ਆਈ ਪੀ ਸੀ ਦੀ ਧਾਰਾ 384, 34 ਤੇ 25 ਸਬ ਸੈਕਸਨ 7, 8 ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਇਸ ਗਿਰੋਹ ਵਿਰੁੱਧ ਮਿਲੀ ਜਾਣਕਾਰੀ ਦੇ ਅਧਾਰ ਤੇ ਖੁਫੀਆ ਅਪਰੇ੪ਨ ਚਲਾਇਆ ਗਿਆ ਜਿਸ ਦੌਰਾਨ ਭਾਗੋ ਮਾਜਰਾ ਦੇ ਖਾਲੀ ਫਲੈਟਾਂ ਤੋਂ ਹਰਬੀਰ ਸੋਹਲ ੯ ਗ੍ਰਿਫਤਾਰ ਕੀਤਾ ਗਿਆ। ਹਰਬੀਰ ਹੋਲ ਤੋਂ ਦੋ 30 ਬੋਰ ਦੇ ਚਾਇਨੀ ਪਿਸਤੌਲ, 03 ਮੈਗਜੀਨ, ਚਾਰ 9 ਐਮ.ਐਮ ਪਿਸਤੌਲ ਦੇ ਮੈਗਜੀਨ ਅਤੇ 50 ਜਿੰਦਾ ਕਾਰਤੂਸ ਬਰਾਮਦ ਹੋਏ।
ਉਹਨਾਂ ਦਸਿਆ ਕਿ ਹਰਬੀਰ ਸਿੰਘ ਪੇ੪ੇ ਵੱਜੋ ਪੰਜਾਬੀ ਗੀਤਕਾਰ ਅਤੇ ਗਾਇਕ ਵੀ ਹੈ ਅਤੇ ਇਹ ਕਲਕੱਤਾ ਵਿਖੇ ਹੋਏ ਮੁਕਾਬਲੇ ਵਿਚ ਮਾਰੇ ਗਏ ਗੈਗਸਟਰ ਜੈਪਾਲ ਸਿੰਘ ਭੁੱਲਰ ਤੇ ਜਸਪ੍ਰੀਤ ਸਿੰਘ ਜੱਸੀ ਦਾ ਨੇੜਲਾ ਅਤੇ ਭਰੋਸੇਯੋਗ ਸਾਥੀ ਰਿਹਾ ਹੈ। ਜੈਪਾਲ ਸਿੰਘ ਨੇ ਵੱਡੀਆਂ ਡਕੈਤੀਆਂ ਮਾਰ ਕੇ ਅਤੇ ਵੱਡੇ ਕਾਰੋਬਾਰੀਆਂ ਤੋ ਵੱਡੀਆਂ ਫਿਰੋਤੀਆਂ ਲੈ ਕੇ ਬਹੁਤ ਸਾਰੀ ਜਾਇਦਾਦ ਹਰਬੀਰ ਸਿੰਘ ਤੇ ਇਸ ਦੇ ਰਿਸਤੇਦਾਰਾਂ ਦੇ ਨਾਮ ਖਰੀਦੀਆਂ ਹੋਈਆਂ ਸਨ। ਜੈਪਾਲ ਸਿੰਘ ਭੁੱਲਰ ਅਤੇ ਜਸਪ੍ਰੀਤ ਸਿੰਘ ਜੱਸੀ ਦੇ ਮੁਕਾਬਲੇ ਵਿਚ ਮਾਰੇ ਜਾਣ ਤੇ ਇਹ ਗੀਤਕਾਰ ਗਾਇਕ ਗੈਗਸਟਰ ਜੂਨ 2021 ਤੋਂ ਹੀ ਫਰਾਰ ਚਲਿਆ ਆ ਰਿਹਾ ਸੀ।





