ਲਖਨਊ : ਪਿਛਲੇ ਕੁਝ ਦਿਨਾਂ ਤੋਂ ਮਹਿੰਗਾਈ ਨੂੰ ਮੁੱਦਾ ਬਣਾ ਰਹੀਆਂ ਵਿਰੋਧੀ ਪਾਰਟੀਆਂ ਨੂੰ ਲੰਬੇ ਹੱਥੀਂ ਲੈਂਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਕੋਵਿਡ ਸੰਕਟ ਕਾਰਨ ਲਾਜਿਸਟਿਕ ਸਪਲਾਈ ਦੀ ਚੇਨ ਪ੍ਰਭਾਵਿਤ ਹੋਈ ਹੈ। ਕੋਵਿਡ-19 ਅਤੇ ਰੂਸ-ਯੂਕਰੇਨ ਜੰਗ ਕਾਰਨ ਅਮਰੀਕਾ ਵਿਚ ਪਿਛਲੇ 40 ਸਾਲਾਂ ਦੇ ਮੁਕਾਬਲੇ ਮਹਿੰਗਾਈ ਸਭ ਤੋਂ ਜ਼ਿਆਦਾ ਹੈ। ਰੱਖਿਆ ਮੰਤਰੀ ਨੇ ਕਿਹਾ, ਭਾਰਤ ਵਿਚ ਵੀ ਮਹਿੰਗਾਈ ਚੁਣੌਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਵਿਚ ਮਹਿੰਗਾਈ ਨੂੰ ਵਧਣ ਨਹੀਂ ਦਿੱਤਾ। ਲੋਕਾਂ ਦੇ ਖਾਤਿਆਂ ਵਿਚ ਉਨ੍ਹਾਂ ਪੈਸਾ ਭੇਜਿਆ, ਜਿਸ ਨਾਲ ਉਨ੍ਹਾਂ ਦੀ ਖ਼ਰੀਦਣ ਦੀ ਸਮਰੱਥਾ ਵਧ ਸਕੇ। ਮਹਿੰਗਾਈ ਦੇ ਇਸ ਸੰਕਟ ਵਿਚ ਸਾਰੇ ਦੇਸ਼ ਵਾਸੀਆਂ ਨੂੰ ਸਹਿਯੋਗ ਕਰਨਾ ਹੋਵੇਗਾ।
ਲਖਨਊ ਸਥਿਤ ਗੋਮਤੀਨਗਰ ਜਨ ਕਲਿਆਣ ਮਹਾਸਮਿਤੀ ਦੇ ਸਾਲਾਨਾ ਉਤਸਵ ਵਿ ਰੱਖਿਆ ਮੰਤਰੀ ਨੇ ਯੂਕਰੇਨ ਤੇ ਰੂਸ ਨੂੰ ਲੈ ਕੇ ਦੇਸ਼ ਦੀ ਨੀਤੀ ਨੂੰ ਵੀ ਸਪੱਸ਼ਟ ਕੀਤਾ। ਰੱਖਿਆ ਮੰਤਰੀ ਨੇ ਕਿਹਾ ਕਿ ਕੌਮਾਂਤਰੀ ਜਗਤ ਵਿਚ ਭਾਰਤ ਦਾ ਵੱਕਾਰ ਵਧਿਆ ਹੈ। ਵਿਸ਼ਵ ਭਾਰਤ ਦੀਆਂ ਗੱਲਾਂ ਨੂੰ ਅੱਜ ਗੰਭੀਰਤਾ ਨਾਲ ਸੁਣਦਾ ਹੈ। ਰੂਸ-ਯੂਕਰੇਨ ਜੰਗ ਵਿਚ ਭਾਰਤ ਨੇ ਸਟੈਂਡ ਲਿਆ। ਅਮਰੀਕਾ ਰੂਸ ਖ਼ਿਲਾਫ਼ ਸੀ ਅਤੇ ਭਾਰਤ ਵਿਚ ਬੈਲੇਂਸ ਰਹਿਣ ਦੀ ਨੀਤੀ ਅਪਣਾਈ।
ਰਾਜਨਾਥ ਸਿੰਘ ਨੇ ਕਿਹਾ ਕਿ ਨੇਤਾਵਾਂ ਦੀ ਕਹਿਣੀ ਤੇ ਕਰਨੀ ਵਿਚ ਫ਼ਰਕ ਹੋਣ ਕਾਰਨ ਭਾਰਤ ਦੀ ਰਾਜਨੀਤੀ ਤੇ ਨੇਤਾਵਾਂ ਤੋਂ ਜਨਤਾ ਦਾ ਵਿਸ਼ਵਾਸ ਘੱਟ ਹੋਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਉਮਰ ਵਿਚ ਵੀ ਕਾਫ਼ੀ ਮਿਹਨਤ ਕਰਦੇ ਹਨ। ਉਨ੍ਹਾਂ ਦੇ ਚਿਹਰੇ ‘ਤੇ ਥਕਾਵਟ ਨਹੀਂ ਦਿਸਦੀ। ਉਹ ਸਿਰਫ਼ ਤਿੰਨ ਘੰਟੇ ਸੌਂਦੇ ਹਨ। ਮੈਂ ਪੁੱਛਿਆ ਕਿ ਉਨ੍ਹਾਂ ਕਿਹਾ ਕਿ ਕੰਮ ਕਰਨ ਨਾਲ ਆਤਮਿਕ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਬਿਹਾਰ ‘ਚ ਇਕ ਭਿਖਾਰੀ ਦੇ ਕਿਊਆਰ ਕੋਡ ਲਗਾ ਕੇ ਭੀਖ ਮੰਗਣ ਦੀ ਘਟਨਾ ਦਾ ਜ਼ਿਕਰ ਕਰਦੇ ਹੋਏ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਪੀਐੱਮ ਦੇ ਡਿਜੀਟਲ ਭਾਰਤ ਦੀ ਦੇਣ ਹੈ।






