ਪਾਕਿਸਤਾਨ ਦੇ ਸ਼ਹਿਰ ਪੇਸ਼ਾਵਰ ਦੇ ਨਜ਼ਦੀਕ ਪਿਛਲੇ ਦਿਨੀਂ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਨਾਲ ਮਾਰੇ ਗਏ ਦੋ ਸਿੱਖਾਂ ਦੇ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਲਈ ਪਾਕਿਸਤਾਨ ਦੇ ਸਿੱਖ ਆਗੂ ਪਿਸ਼ਾਵਰ ਦੇ ਪੁਲਸ ਕਮਿਸ਼ਨਰ ਨੂੰ ਮਿਲੇ। ਪਿਸ਼ਾਵਰ ਪੁਲਿਸ ਦੇ ਕਮਿਸ਼ਨਰ ਸਫ਼ੀ ਉੱਲਾ ਨੂੰ ਉਨ੍ਹਾਂ ਦੇ ਪਿਸ਼ਾਵਰ ਸਥਿਤ ਦਫਤਰ ਵਿਖੇ ਮਿਲਣ ਲਈ ਪੁੱਜੇ ਪਾਕਿਸਤਾਨੀ ਸਿੱਖ ਬਲਵੀਰ ਸਿੰਘ, ਭੁਪਿੰਦਰ ਸਿੰਘ, ਨਰਿੰਦਰ ਸਿੰਘ ਤੇ ਪਰਮਜੀਤ ਸਿੰਘ ਸਮੇਤ ਅਨੇਕਾਂ ਸਿੱਖਾਂ ਨੇ ਮੁਲਾਕਾਤ ਕਰਕੇ ਮੰਗ ਕੀਤੀ ਕਿ ਬੀਤੇ ਦਿਨੀਂ ਪਿਸ਼ਾਵਰ ਦੇ ਬਾਹਰਵਾਰ ਇਕ ਸੰਘਣੇ ਇਲਾਕੇ ਵਿੱਚ ਭਰੇ ਬਾਜ਼ਾਰ ਦੌਰਾਨ ਮਾਰੇ ਗਏ ਦੋ ਸਿੱਖਾਂ ਦੇ ਕਾਤਲਾਂ ਨੂੰ ਜਲਦ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਪਾਕਿਸਤਾਨੀ ਸਿੱਖ ਪਿਸ਼ਾਵਰ ਪੁਲਿਸ ਖ਼ਿਲਾਫ਼ ਐਕਸ਼ਨ ਲੈਣ ਲਈ ਤਿਆਰ ਹੋਣਗੇ। ਭੁਪਿੰਦਰ ਸਿੰਘ ਨੇ ਪਿਸ਼ਾਵਰ ਤੋਂ ਦੱਸਿਆ ਕਿ ਇਸ ਮੌਕੇ ਪੁਲਿਸ ਕਮਿਸ਼ਨਰ ਪਿਸ਼ਾਵਰ ਨੂੰ ਮਿਲਣ ਲਈ ਮ੍ਰਿਤਕ ਸਲਜੀਤ ਸਿੰਘ ਤੇ ਰਣਜੀਤ ਸਿੰਘ ਦੇ ਪਰਿਵਾਰਕ ਮੈਂਬਰ ਵੀ ਇਸ ਦੌਰਾਨ ਪੁਲਿਸ ਕਮਿਸ਼ਨਰ ਨੂੰ ਮਿਲਣ ਲਈ ਪੁੱਜੇ। ਉਨ੍ਹਾਂ ਕਿਹਾ ਕਿ ਸ਼ਹੀਦ ਹੋਏ ਸਿੰਘਾਂ ਦੇ ਭੋਗ ਤਕ ਅਗਰ ਪੁਲਿਸ ਨੇ ਦੋਸ਼ੀ ਗ੍ਰਿਫ਼ਤਾਰ ਨਾ ਕੀਤੇ ਤਾਂ ਉਨ੍ਹਾਂ ਨੂੰ ਧਰਨੇ ਲਗਾਉਣ ਲਈ ਕੋਈ ਵੀ ਨਹੀਂ ਰੋਕ ਸਕੇਗਾ ਜਿਸ ਲਈ ਪਾਕਿਸਤਾਨੀ ਸਿੱਖਾਂ ਨੂੰ ਫੌਰਨ ਇਹ ਕਦਮ ਚੁੱਕਣਾ ਪਵੇਗਾ।
ਪਾਕਿਸਤਾਨੀ ਸਿੱਖਾਂ ਨੇ ਪੁਲਿਸ ਕਮਿਸ਼ਨਰ ਅੱਗੇ ਇਹ ਵੀ ਮੰਗ ਕੀਤੀ ਕਈ ਪਿਛਲੇ ਸਮੇਂ ਦੌਰਾਨ ਮਾਰੇ ਗਏ ਸਿੱਖ ਆਗੂਆਂ ਸਿੱਖ ਹਕੀਮ ਸਿੱਖ ਡਾ ਸਿੱਖ ਬੁੱਧੀਜੀਵੀ ਦੇ ਪਿੱਛੇ ਪਰਿਵਾਰ ਨੂੰ ਅਜੇ ਤੱਕ ਕੋਈ ਵੀ ਇਨਸਾਫ ਨਹੀਂ ਮਿਲਿਆ ਜਿਸ ਲਈ ਹੁਣ ਪਾਕਿਤਸਨ ਸਿੱਖ ਇਕੱਤਰ ਹੋ ਕੇ ਆਪਣੇ ਹੱਕ ਹਕੂਕ ਤੇ ਸੁਰੱਖਿਆ ਲਈ ਪੂਰੇ ਪਾਕਿਸਤਾਨ ਵਿੱਚ ਚਲਾਉਣਗੇ। ਉਨ੍ਹਾਂ ਦੱਸਿਆ ਕਿ ਕਰੀਬ ਇਕ ਘੰਟਾ ਚੱਲੀ ਇਸ ਗੱਲਬਾਤ ਦੌਰਾਨ ਪਿਸ਼ਾਵਰ ਪੁਲੀਸ ਦੇ ਕਮਿਸ਼ਨਰ ਨੇ ਪੁੱਜੇ ਸਿੱਖ ਆਗੂਆਂ ਨੂੰ ਵਿਸਵਾਸ਼ ਦਿਵਾਇਆ ਕੀ ਪੁਲਿਸ ਕਾਤਲਾਂ ਨੂੰ ਗ੍ਰਿਫਤਾਰ ਕਰਨ ਲਈ ਸਰਗਰਮ ਹੈ। ਪੁਲਿਸ ਦੀਆਂ ਟੀਮਾਂ ਦੋਸ਼ੀਆਂ ਦੀ ਭਾਲ ਦਿਨ ਰਾਤ ਕਰ ਰਹੀ ਹੈ। ਜਲਦ ਹੀ ਦੋਸ਼ੀ ਗ੍ਰਿਫ਼ਤਾਰ ਕੀਤੇ ਜਾਣਗੇ।






