Firing in Amritsar: ਪੰਜਾਬ ਵਿੱਚ (Punjab Crime News) ਅਪਰਾਧਿਕ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਭਾਵੇਂ ਪੰਜਾਬ ਪੁਲਿਸ (Punjab Police) ਚੌਕਸੀ ਵਰਤ ਰਹੀ ਹੈ, ਪਰੰਤੂ ਨਵਾਂ ਮਾਮਲਾ ਅੰਮ੍ਰਿਤਸਰ ਵਿਖੇ ਸਾਾਹਮਣੇ ਆਇਆ ਹੈ। ਜਿਥੇ ਖਾਲਸਾ ਕਾਲਜ ਅੱਗੇ ਦੋ ਧੜਿਆਂ ਵਿੱਚ ਗੋਲੀਆਂ (Firing) ਚੱਲੀਆਂ ਹਨ । ਗੋਲੀਬਾਰੀ ਵਿੱਚ ਇੱਕ ਨੌਜਵਾਨ ਫੱਟੜ ਦੱਸਿਆ ਜਾ ਰਿਹਾ ਹੈ।
ਮੌਕੇ ‘ਤੇ ਪੁਲਿਸ ਨੇ ਪੁੱਜ ਕੇ ਜਾਂਚ ਅਰੰਭ ਦਿੱਤੀ ਹੈ। ਹਾਲਾਂਕਿ ਪੁਲਿਸ ਦੇ ਪੁੱਜਣ ਤੋਂ ਪਹਿਲਾਂ ਹੀ ਇਹ ਸਾਰੇ ਕਥਿਤ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ ਦੱਸੇ ਜਾ ਰਹੇ ਹਨ।
ਮੁੱਢਲੀ ਜਾਂਚ ਦੌਰਾਨ ਪੁਲਿਸ ਦਾ ਕਹਿਣਾ ਹੈ ਕਿ ਇਹ ਗੋਲੀਆਂ ਵਿਦਿਆਰਥੀਆਂ ਦੇ ਦੋ ਗੁੱਟਾਂ ਵਿੱਚ ਚੱਲੀਆਂ ਹਨ। ਪੁਲਿਸ ਅਧਿਕਾਰੀ ਅਨੁਸਾਰ ਇਹ ਗੋਲੀਆਂ ਚੱਲਣ ਦੀ ਘਟਨਾ ਕਿਸੇ ਕੁੜੀ ਨੂੰ ਲੈ ਕੇ ਵਾਪਰੀ ਹੈ ਅਤੇ ਇਸ ਦੌਰਾਨ 2 ਗੋਲੀਆਂ ਫਾਈਰਿੰਗ ਹੋਈ ਹੈ। ਪੁਲਿਸ ਅਨੁਸਾਰ ਜਿਹੜੇ ਨੌਜਵਾਨ ਦੇ ਗੋਲੀ ਚੱਲੀ ਹੈ ਉਹ ਬਟਾਲੇ ਨਾਲ ਸਬੰਧਤ ਹੈ। ਪੁਲਿਸ ਨੇ ਇਸ ਦਾ ਗੈਂਗਸਟਰ ਲਿੰਕ ਨੂੰ ਮੁੱਢੋਂ ਇਨਕਾਰ ਕਰ ਦਿੱਤਾ ਹੈ।
ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਵਿਦਿਆਰਥੀ ਖਾਲਸਾ ਕਾਲਜ ਦੇ ਸਨ ਜਾਂ ਫਿਰ ਬਾਹਰਲੇ ਸਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜ਼ਖ਼ਮੀ ਨੌਜਵਾਨ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।






